Begin typing your search above and press return to search.

Raksha Khadse: ਸਰਪੰਚ ਤੋਂ ਕੇਂਦਰੀ ਮੰਤਰੀ ਤੱਕ ਦਾ ਸਫਰ, ਕੌਣ ਹੈ ਰਕਸ਼ਾ ਖੜਸੇ?

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2024 ਦੀ ਕੈਬਨਿਟ ਵਿੱਚ ਯੁਵਾ ਮੰਤਰੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਵਾਰ ਰਕਸ਼ਾ ਖੜਸੇ ਨੇ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਹੈ।

Raksha Khadse: ਸਰਪੰਚ ਤੋਂ ਕੇਂਦਰੀ ਮੰਤਰੀ ਤੱਕ ਦਾ ਸਫਰ, ਕੌਣ ਹੈ ਰਕਸ਼ਾ ਖੜਸੇ?

Dr. Pardeep singhBy : Dr. Pardeep singh

  |  11 Jun 2024 5:26 AM GMT

  • whatsapp
  • Telegram

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2024 ਦੀ ਕੈਬਨਿਟ ਵਿੱਚ ਯੁਵਾ ਮੰਤਰੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਵਾਰ ਰਕਸ਼ਾ ਖੜਸੇ ਨੇ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਹੈ। ਰਕਸ਼ਾ ਖੜਸੇ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ। ਉਹ ਸਰਪੰਚ ਤੋਂ ਹੁਣ ਕੇਂਦਰੀ ਮੰਤਰੀ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਹਨ। ਰਕਸ਼ਾ ਖੜਸੇ ਦੇ ਮੋਦੀ ਸਰਕਾਰ 'ਚ ਮੰਤਰੀ ਬਣਨ 'ਤੇ ਮੱਧ ਪ੍ਰਦੇਸ਼ ਤੋਂ ਮਹਾਰਾਸ਼ਟਰ ਤੱਕ ਖੁਸ਼ੀ ਦੀ ਲਹਿਰ ਦੌੜ ਗਈ। ਰਕਸ਼ਾ ਖੜਸੇ ਨੇ ਮੋਦੀ ਸਰਕਾਰ 3.0 ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ। ਮਹਾਰਾਸ਼ਟਰ 'ਚ ਕਈ ਸੀਟਾਂ 'ਤੇ ਭਾਜਪਾ ਦੇ ਉਮੀਦਵਾਰ ਹਾਰਨ ਦੇ ਬਾਵਜੂਦ, ਰਕਸ਼ਾ ਖੜਸੇ ਉਹ ਚਿਹਰਾ ਹੈ ਜੋ ਮੋਦੀ ਮੰਤਰੀ ਮੰਡਲ 'ਚ ਸ਼ਾਮਲ ਹੋਈ ਹੈ।

ਪਤੀ ਨੇ ਕੀਤੀ ਸੀ ਖੁਦਕੁਸ਼ੀ

ਮਹਾਰਾਸ਼ਟਰ ਦੇ ਰਾਵੇਰ ਤੋਂ ਦੋ ਵਾਰ ਦੇ ਭਾਜਪਾ ਸੰਸਦ ਮੈਂਬਰ ਨੇ 2024 ਦੀਆਂ ਲੋਕ ਸਭਾ ਚੋਣਾਂ ਲਗਭਗ 3 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀਆਂ ਸਨ। ਰਕਸ਼ਾ ਮਹਾਰਾਸ਼ਟਰ ਦੇ ਦਿੱਗਜ ਨੇਤਾ ਏਕਨਾਥ ਖੜਸੇ ਦੀ ਨੂੰਹ ਹੈ। ਰਕਸ਼ਾ ਖੜਸੇ ਦਾ ਰਾਜਨੀਤੀ ਵਿੱਚ ਪ੍ਰਵੇਸ਼ ਇੱਕ ਡੂੰਘੇ ਨਿੱਜੀ ਸਦਮੇ ਤੋਂ ਬਾਅਦ ਹੋਇਆ ਜਦੋਂ ਉਸਦੇ ਪਤੀ ਨਿਖਿਲ ਖੜਸੇ ਨੇ 2013 ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਨਿਖਿਲ ਖੜਸੇ ਦੀ ਖੁਦਕੁਸ਼ੀ ਦਾ ਕਾਰਨ 2011 'ਚ ਵਿਧਾਨ ਪ੍ਰੀਸ਼ਦ ਚੋਣਾਂ 'ਚ ਉਨ੍ਹਾਂ ਦੀ ਹਾਰ ਦੱਸਿਆ ਜਾ ਰਿਹਾ ਹੈ। ਉਸ ਚੋਣ ਵਿੱਚ ਐਨਸੀਪੀ ਦੇ ਮਨੀਸ਼ ਜੈਨ ਨੇ ਏਕਨਾਥ ਖੜਸੇ ਦੇ ਬੇਟੇ ਨਿਖਿਲ ਨੂੰ ਹਰਾਇਆ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਰਕਸ਼ਾ ਚੋਣ ਮੈਦਾਨ 'ਚ ਉਤਰੀ।

26 ਸਾਲ ਦੀ ਉਮਰ ਵਿੱਚ ਬਣੀ ਸੰਸਦ ਮੈਂਬਰ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਰਕਸ਼ਾ ਨੇ ਰਾਵਰ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਦਰਜ ਕੀਤੀ ਸੀ ਅਤੇ 26 ਸਾਲ ਦੀ ਉਮਰ ਵਿੱਚ ਉਹ ਸਭ ਤੋਂ ਘੱਟ ਉਮਰ ਦੀ ਲੋਕ ਸਭਾ ਮੈਂਬਰ ਬਣੀ ਸੀ। ਇਸ ਤੋਂ ਪਹਿਲਾਂ ਉਹ ਕੋਠਾਲੀ ਗ੍ਰਾਮ ਪੰਚਾਇਤ ਵਿੱਚ ਸਰਪੰਚ ਰਹਿ ਚੁੱਕੀ ਹੈ। 2013 ਵਿੱਚ, ਰਕਸ਼ਾ ਖੜਸੇ ਜ਼ਿਲ੍ਹਾ ਪ੍ਰੀਸ਼ਦ ਸੀਟ ਲਈ ਚੁਣੀ ਗਈ ਸੀ ਜੋ ਉਸਦੇ ਪਤੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਰਕਸ਼ਾ ਖੜਸੇ ਸਿਰਫ 26 ਸਾਲ ਦੀ ਉਮਰ 'ਚ ਪਹਿਲੀ ਵਾਰ ਸੰਸਦ ਮੈਂਬਰ ਬਣੀ ਸੀ। ਹੁਣ 37 ਸਾਲ ਦੀ ਉਮਰ ਵਿੱਚ ਕੇਂਦਰੀ ਮੰਤਰੀ ਬਣ ਕੇ ਉਹ ਮੋਦੀ ਸਰਕਾਰ ਦੇ ਸਭ ਤੋਂ ਘੱਟ ਉਮਰ ਦੇ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਸਰਪੰਚ ਤੋਂ ਹੁਣ ਕੈਬਨਿਟ ਮੰਤਰੀ ਬਣਨ ਦੇ ਇਸ ਸਿਆਸੀ ਸਫ਼ਰ ਵਿੱਚ ਰਕਸ਼ਾ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ।

ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ ਰਕਸ਼ਾ ਖੜਸੇ

ਰਕਸ਼ਾ ਖੜਸੇ ਦਾ ਜਨਮ 13 ਮਈ 1987 ਨੂੰ ਖੇਤੀਆ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ ਅਤੇ ਉਸਦਾ ਵਿਆਹ ਮਹਾਰਾਸ਼ਟਰ ਦੇ ਦਿੱਗਜ ਨੇਤਾ ਏਕਨਾਥ ਖੜਸੇ ਦੇ ਪੁੱਤਰ ਨਿਖਿਲ ਖੜਸੇ ਨਾਲ ਹੋਇਆ ਸੀ। ਰਕਸ਼ਾ ਖੜਸੇ ਦੇ ਦੋ ਬੱਚੇ ਹਨ ਅਤੇ ਦੋਹਾਂ ਬੱਚਿਆਂ ਦੇ ਨਾਂ ਗੁਰੂਨਾਥ ਖੜਸੇ ਅਤੇ ਕ੍ਰਿਸ਼ਿਕਾ ਖੜਸੇ ਹਨ। ਉਸ ਦੀਆਂ ਆਪਣੀਆਂ ਦੋ ਛੋਟੇ ਬੱਚਿਆਂ ਨੂੰ ਗੋਦ ਵਿਚ ਫੜੀ ਹੋਈ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜੋ ਉਸ ਦੀ ਸਿਆਸੀ ਜ਼ਿੰਮੇਵਾਰੀਆਂ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਸੰਤੁਲਿਤ ਕਰਨ ਦੀ ਯੋਗਤਾ ਨੂੰ ਦਰਸਾਉਂਦੀਆਂ ਹਨ।

Next Story
ਤਾਜ਼ਾ ਖਬਰਾਂ
Share it