Suicide: ਫ਼ਾਈਵ ਸਟਾਰ ਹੋਟਲ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਪੰਜਾਬੀ ਹੈ ਮਰਨ ਵਾਲਾ ਸ਼ਖ਼ਸ
ਪੁਲਿਸ ਕਰ ਰਹੀ ਜਾਂਚ

By : Annie Khokhar
Le Meridien Delhi Suicide News: ਦਿੱਲੀ ਦੇ ਲੀ ਮੇਰੀਡੀਅਨ ਹੋਟਲ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਕ ਵਿਅਕਤੀ ਨੇ ਹੋਟਲ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਨੇ ਹੋਟਲ ਸਟਾਫ ਨੂੰ ਭਾਜੜਾਂ ਪਾ ਦਿੱਤੀਆਂ ਹਨ। ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੀ ਹੈ ਪੂਰਾ ਮਾਮਲਾ
ਮ੍ਰਿਤਕ ਰਾਜੇਂਦਰ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਦੁਪਹਿਰ 12:30 ਵਜੇ ਦੇ ਕਰੀਬ, ਪੁਲਿਸ ਨੂੰ ਇੱਕ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇੱਕ ਵਿਅਕਤੀ ਨੇ ਹੋਟਲ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਇਸ ਸਮੇਂ ਜਾਂਚ ਕਰ ਰਹੀ ਹੈ।
ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ ਜੁਨੇਜਾ ਵਜੋਂ ਹੋਈ ਹੈ। ਉਹ 50 ਸਾਲ ਦਾ ਸੀ ਅਤੇ ਕ੍ਰਿਸਮਸ ਦੌਰਾਨ ਹੋਟਲ ਵਿੱਚ ਠਹਿਰਿਆ ਸੀ। ਅੱਜ ਦੁਪਹਿਰ, ਉਹ ਲੀ ਮੇਰੀਡੀਅਨ ਹੋਟਲ ਵਿੱਚ ਦਾਖਲ ਹੋਇਆ, ਲਿਫਟ ਰਾਹੀਂ ਉੱਪਰ ਗਿਆ ਅਤੇ 12ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੁਲਿਸ ਨੂੰ ਅੱਜ ਦੁਪਹਿਰ ਇਸ ਘਟਨਾ ਦੀ ਜਾਣਕਾਰੀ ਮਿਲੀ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।


