Begin typing your search above and press return to search.

ਪ੍ਰਧਾਨ ਮੰਤਰੀ ਮੋਦੀ ਨੇ ਮਨੂ ਭਾਕਰ ਨੂੰ ਕਾਂਸੀ ਦਾ ਤਗਮਾ ਜਿੱਤਣ 'ਤੇ ਦਿੱਤੀ ਵਧਾਈ

ਪੀਐਮ ਮੋਦੀ ਨੇ ਇਸ ਨੂੰ ਅਦੁੱਤੀ ਉਪਲਬਧੀ ਦੱਸਿਆ ਹੈ। ਮਨੂ ਭਾਕਰ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, ''ਪੈਰਿਸ ਓਲੰਪਿਕ 'ਚ ਭਾਰਤ ਲਈ ਪਹਿਲਾ ਤਮਗਾ ਜਿੱਤਣ ਲਈ ਮਨੂ ਭਾਕਰ ਨੂੰ ਵਧਾਈ ।

ਪ੍ਰਧਾਨ ਮੰਤਰੀ ਮੋਦੀ ਨੇ ਮਨੂ ਭਾਕਰ ਨੂੰ ਕਾਂਸੀ ਦਾ ਤਗਮਾ ਜਿੱਤਣ ਤੇ ਦਿੱਤੀ ਵਧਾਈ
X

lokeshbhardwajBy : lokeshbhardwaj

  |  28 July 2024 1:24 PM GMT

  • whatsapp
  • Telegram

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ 'ਤੇ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਇਸ ਨੂੰ ਅਦੁੱਤੀ ਉਪਲਬਧੀ ਦੱਸਿਆ ਹੈ। ਮਨੂ ਭਾਕਰ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, ''ਪੈਰਿਸ ਓਲੰਪਿਕ 'ਚ ਭਾਰਤ ਲਈ ਪਹਿਲਾ ਤਮਗਾ ਜਿੱਤਣ ਲਈ ਮਨੂ ਭਾਕਰ ਨੂੰ ਵਧਾਈ । ਦੱਸਦਈਏ ਕਿ ਮਨੂ ਭਾਕਰ ਨੇ ਐਤਵਾਰ ਨੂੰ ਫਰਾਂਸ ਦੀ ਰਾਜਧਾਨੀ ਵਿੱਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ । ਉਹ ਓਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੇ ਜਿਸ ਨਾਲ ਨਿਸ਼ਾਨੇਬਾਜ਼ੀ ਵਿੱਚ ਤਮਗੇ ਲਈ 12 ਸਾਲਾਂ ਦੀ ਉਡੀਕ ਖਤਮ ਹੋਈ ਹੈ । ਦੱਸਦਈਏ ਕਿ ਮਨੂ ਨੂੰ ਵਧਾਈ ਦਿੰਦੇ ਹੋਏ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਲਿਖਿਆ ਕਿ ਮਾਣ ਵਾਲੀ ਗੱਲ ਹੈ, ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਔਰਤਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਿਆ ਹੈ । ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਵੀ ਮਨੂ ਭਾਕਰ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਭਾਰਤ ਨੇ ਓਲੰਪਿਕ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਮੈਡਲ ਨਾਲ ਕੀਤੀ ਹੈ। ਪੈਰਿਸ ਵਿੱਚ ਔਰਤਾਂ ਦੇ 10 ਮੀਟਰ ਪਿਸਟਲ ਮੁਕਾਬਲੇ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਣ ਲਈ ਮਨੂ ਭਾਕਰ ਨੂੰ ਸਾਡੀਆਂ ਵਧਾਈਆਂ। ਤੁਹਾਡੀ ਪ੍ਰਾਪਤੀ ਤੁਹਾਡੇ ਹੁਨਰ ਅਤੇ ਦ੍ਰਿੜਤਾ ਦਾ ਪ੍ਰਮਾਣ ਹੈ । ਸਾਨੂੰ ਤੁਹਾਡੇ 'ਤੇ ਬਹੁਤ ਮਾਣ ਹੈ ।

Next Story
ਤਾਜ਼ਾ ਖਬਰਾਂ
Share it