ਨੀਤੀ ਆਯੋਗ ਦੀ ਬੈਠਕ 'ਚ ਨਹੀਂ ਸ਼ਾਮਲ ਹੋਏ ਨਿਤੀਸ਼ ਕੁਮਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ
ਇਸ ਮੀਟਿੰਗ ਚ ਸਿਰਫ ਨੀਤਿਸ਼ ਕੁਮਾਰ ਹੀ ਨਹੀਂ ਜਦਕਿ ਇਸ ਦਾ ਬਾਈਕਾਟ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਕਈ ਮੁੱਖ ਮੰਤਰੀਆਂ ਵੀ ਰਹੇ ਹਨ । ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੀਟਿੰਗ ਦਾ ਹਿੱਸਾ ਨਹੀਂ ਸਨ ।
By : lokeshbhardwaj
ਚੰਡੀਗੜ੍ਹ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਨੀਤੀ ਆਯੋਗ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਏ । ਮੀਟਿੰਗ ਵਿੱਚ ਸੂਬੇ ਦੀ ਨੁਮਾਇੰਦਗੀ ਦੋਵੇਂ ਉਪ ਮੁੱਖ ਮੰਤਰੀਆਂ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਨੇ ਕੀਤੀ । ਐਨਡੀਏ ਸਰਕਾਰ ਵਿੱਚ ਅਹਿਮ ਸਹਿਯੋਗੀ ਨਿਤੀਸ਼ ਦੇ ਮੀਟਿੰਗ ਵਿੱਚ ਨਾ ਆਉਣ ਤੋਂ ਸਿਆਸੀ ਮਾਹਰ ਵੀ ਹੈਰਾਨ ਹਨ । ਜਿਸ ਤੋਂ ਬਾਅਦ ਇਸ ਨੂੰ ਲੈ ਕੇ ਕਈ ਸਵਾਲ ਵੀ ਉਠਾਏ ਜਾ ਰਹੇ ਨੇ ਕਿ ਨਿਤੀਸ਼ ਮੀਟਿੰਗ ਵਿਚ ਕਿਉਂ ਨਹੀਂ ਆਏ । ਜਾਣਕਾਰੀ ਅਨੁਸਾਰ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦੇ ਉਦੇਸ਼ ਨਾਲ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਨੌਵੀਂ ਮੀਟਿੰਗ ਵਿੱਚ 'ਵਿਕਸਿਤ ਭਾਰਤ 2047' ਦਸਤਾਵੇਜ਼ 'ਤੇ ਚਰਚਾ ਕੀਤੀ ਹੈ । ਗਵਰਨਿੰਗ ਕੌਂਸਲ, ਨੀਤੀ ਆਯੋਗ ਦੀ ਸਰਵਉੱਚ ਸੰਸਥਾ, ਵਿੱਚ ਸਾਰੇ ਰਾਜਾਂ ਦੇ ਮੁੱਖ ਮੰਤਰੀ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰ ਅਤੇ ਕਈ ਕੇਂਦਰੀ ਮੰਤਰੀ ਸ਼ਾਮਲ ਹੁੰਦੇ ਹਨ । ਇਸ 'ਚ ਪ੍ਰਧਾਨ ਮੰਤਰੀ ਨੀਤੀ ਆਯੋਗ ਦੇ ਚੇਅਰਮੈਨ ਹਨ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਇਹ ਰਾਜਾ ਦੇ ਮੁੱਖ ਮੰਤਰੀ ਵੀ ਨਹੀਂ ਬਣੇ ਇਸ ਮੀਟਿੰਗ ਦਾ ਹਿੱਸਾ ।
ਇਸ ਮੀਟਿੰਗ ਚ ਸਿਰਫ ਨੀਤਿਸ਼ ਕੁਮਾਰ ਹੀ ਨਹੀਂ ਜਦਕਿ ਇਸ ਦਾ ਬਾਈਕਾਟ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਕਈ ਮੁੱਖ ਮੰਤਰੀਆਂ ਵੀ ਰਹੇ ਹਨ । ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੀਟਿੰਗ ਦਾ ਹਿੱਸਾ ਨਹੀਂ ਸਨ । ਜਿਸ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ, ਪੁਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾਸਾਮੀ, ਕੇਰਲ ਦੇ ਮੁੱਖ ਮੰਤਰੀ ਅਤੇ ਸੀਪੀਆਈ (ਐਮ) ਆਗੂ ਪਿਨਾਰਈ ਵਿਜਯਨ, ਅਤੇ ਤਿੰਨੋਂ ਕਾਂਗਰਸ ਦੇ ਮੁੱਖ ਮੰਤਰੀ ਸ਼ਾਮਲ ਸਨ- ਕਰਨਾਟਕ ਦੇ ਸਿੱਧਰਮਈਆ, ਹਿਮਾਚਲ ਪ੍ਰਦੇਸ਼ ਦੇ। ਸੁਖਵਿੰਦਰ ਸਿੰਘ ਸੁੱਖੂ ਅਤੇ ਤੇਲੰਗਾਨਾ ਦੇ ਰੇਵੰਤ ਰੈਡੀ ਨੇ ਨੀਤੀ ਆਯੋਗ ਦੀ ਅਹਿਮ ਬੈਠਕ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ।