Begin typing your search above and press return to search.

ਬੰਗਲਾਦੇਸ਼ 'ਚ ਸਿਆਸੀ ਸੰਕਟ ਦੌਰਾਨ ਮੁਹੰਮਦ ਯੂਨਸ ਨੂੰ ਅੰਤਰਿਮ ਸਰਕਾਰ ਦਾ ਬਣਾਇਆ ਮੁਖੀ

ਇਹ ਫੈਸਲਾ ਪ੍ਰਧਾਨ ਸ਼ਹਾਬੂਦੀਨ ਅਤੇ ‘ਵਿਦਿਆਰਥੀ ਅੰਦੋਲਨ’ ਦੇ ਕੋਆਰਡੀਨੇਟਰਾਂ ਵਿਚਕਾਰ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ । ਉਨ੍ਹਾਂ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ

ਬੰਗਲਾਦੇਸ਼ ਚ ਸਿਆਸੀ ਸੰਕਟ ਦੌਰਾਨ ਮੁਹੰਮਦ ਯੂਨਸ ਨੂੰ ਅੰਤਰਿਮ ਸਰਕਾਰ ਦਾ ਬਣਾਇਆ ਮੁਖੀ
X

lokeshbhardwajBy : lokeshbhardwaj

  |  7 Aug 2024 8:59 AM IST

  • whatsapp
  • Telegram

ਬੰਗਲਾਦੇਸ਼ : ਬੰਗਲਾਦੇਸ਼ ਵਿੱਚ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਹੈ । ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਨੇ ਮੰਗਲਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ । ਇਹ ਫੈਸਲਾ ਪ੍ਰਧਾਨ ਸ਼ਹਾਬੂਦੀਨ ਅਤੇ ‘ਵਿਦਿਆਰਥੀ ਅੰਦੋਲਨ’ ਦੇ ਕੋਆਰਡੀਨੇਟਰਾਂ ਵਿਚਕਾਰ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ । ਉਨ੍ਹਾਂ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ ।ਯੂਨਸ ਨੇ ਬੰਗਲਾਦੇਸ਼ ਵਿੱਚ ਗ੍ਰਾਮੀਣ ਬੈਂਕ ਦੀ ਸਥਾਪਨਾ ਕੀਤੀ । ਉਸਨੂੰ ਗਰੀਬੀ ਵਿਰੋਧੀ ਮੁਹਿੰਮ ਲਈ 2006 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ । ਉਹ ਬੰਗਲਾਦੇਸ਼ ਤੋਂ ਇੱਕ ਸਮਾਜਿਕ ਉੱਦਮੀ, ਇੱਕ ਬੈਂਕਰ, ਇੱਕ ਅਰਥ ਸ਼ਾਸਤਰੀ ਅਤੇ ਸਿਵਲ ਸੁਸਾਇਟੀ ਦੇ ਨੇਤਾ ਹਨ । 28 ਜੂਨ 1940 ਨੂੰ ਜਨਮੇ ਮੁਹੰਮਦ ਯੂਨਸ ਨੂੰ ਯੂਨਾਈਟਿਡ ਸਟੇਟਸ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ ਨਾਲ ਸਨਮਾਨਿਤ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ 5 ਅਗਸਤ ਨੂੰ ਸ਼ੇਖ ਹਸੀਨਾ ਦੀ ਸਰਕਾਰੀ ਰਿਹਾਇਸ਼ ਅਤੇ ਉਸਦੀ ਪਾਰਟੀ ਅਤੇ ਪਰਿਵਾਰ ਨਾਲ ਜੁੜੀਆਂ ਹੋਰ ਇਮਾਰਤਾਂ 'ਤੇ ਹਮਲਾ ਕਰ ਦਿੱਤਾ ਸੀ । ਜਿਸ ਤੋਂ ਬਾਅਦ ਸ਼੍ਰੀਮਤੀ ਹਸੀਨਾ ਨੂੰ ਹਾਲਾਤ ਦੇਖਦੇ ਹੋਏ ਹਿੰਡਨ ਏਅਰਫੋਰਸ ਸਟੇਸ਼ਨ 'ਭਾਰਤ ਚ ਲੈਂਡ ਹੋਣਾ ਪਿਆ ਸੀ । ਜਿਸ ਤੋਂ ਬਾਅਦ ਸ਼੍ਰੀਮਤੀ ਹਸੀਨਾ ਨੇ ਯੂ.ਕੇ. ਤੋਂ ਸ਼ਰਣ ਦੀ ਬੇਨਤੀ ਕੀਤੀ ਹੈ । ਇਸ ਦੌਰਾਨ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ 6 ਅਗਸਤ ਨੂੰ ਇੱਕ ਸਰਬ ਪਾਰਟੀ ਮੀਟਿੰਗ ਵਿੱਚ ਦੱਸਿਆ ਕਿ ਭਾਰਤ ਨੇ ਸੋਮਵਾਰ ਸ਼ਾਮ ਨੂੰ ਨਵੀਂ ਦਿੱਲੀ ਪਹੁੰਚੇ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਮਦਦ ਦਾ ਭਰੋਸਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਭਵਿੱਖ ਦੀ ਕਾਰਵਾਈ ਬਾਰੇ ਫੈਸਲਾ ਕਰਨ ਲਈ ਸਮਾਂ ਦਿੱਤਾ ਹੈ ।

Next Story
ਤਾਜ਼ਾ ਖਬਰਾਂ
Share it