ਓਡੀਸ਼ਾ ਨੂੰ ਮੋਦੀ ਦੀ 60 ਹਜ਼ਾਰ ਕਰੋੜ ਦੀ ਸੌਗਾਤ ਪਰ ਪੰਜਾਬ ਲਈ ਸਿਰਫ਼ 1600 ਕਰੋੜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦੇ ਝਾਰਸੁਗੁੜਾ ਪਹੁੰਚੇ, ਜਿੱਥੇ ਉਨ੍ਹਾਂ ਨੇ ਦੂਰਸੰਚਾਰ ਰੇਲਵੇ, ਉੱਚ ਸਿੱਖਿਆ, ਸਿਹਤ, ਹੁਨਰ ਵਿਕਾਸ ਅਤੇ ਪੇਂਡੂ ਰਿਹਾਇਸ਼ ਸਮੇਤ ਵੱਖ-ਵੱਖ ਖੇਤਰਾਂ ਵਿੱਚ 60,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਦੇਸ਼ ਦੇ ਸੰਚਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨੇ ਇੱਕ ਲੱਖ ਦੇ ਕਰੀਬ 4 ਜੀ ਟਾਵਰਾਂ ਦਾ ਨੀਂਹ ਪੱਥਰ ਰੱਖਿਆ। ਇਸ ਨਾਲ ਲਗਭਗ 27 ਹਜ਼ਾਰ ਪਿੰਡਾਂ ਨੂੰ ਸਪੰਰਕ ਪੈਦਾ ਹੋ ਸਕੇਗਾ। ਇਸ ਤੋਂ ਬਾਅਦ ਮੋਦੀ ਨੇ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ, ਜੋ ਕਿ ਰਾਜਾਂ ਵਿੱਚ ਕਿਫ਼ਾਇਤੀ ਅਤੇ ਆਰਾਮਦਾਇਕ ਸਪੰਰਕ ਪ੍ਰਦਾਨ ਕਰੇਗੀ।

By : Makhan shah
ਓਡੀਸ਼ਾ (ਗੁਰਪਿਆਰ ਸਿੰਘ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦੇ ਝਾਰਸੁਗੁੜਾ ਪਹੁੰਚੇ, ਜਿੱਥੇ ਉਨ੍ਹਾਂ ਨੇ ਦੂਰਸੰਚਾਰ ਰੇਲਵੇ, ਉੱਚ ਸਿੱਖਿਆ, ਸਿਹਤ, ਹੁਨਰ ਵਿਕਾਸ ਅਤੇ ਪੇਂਡੂ ਰਿਹਾਇਸ਼ ਸਮੇਤ ਵੱਖ-ਵੱਖ ਖੇਤਰਾਂ ਵਿੱਚ 60,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਦੇਸ਼ ਦੇ ਸੰਚਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨੇ ਇੱਕ ਲੱਖ ਦੇ ਕਰੀਬ 4 ਜੀ ਟਾਵਰਾਂ ਦਾ ਨੀਂਹ ਪੱਥਰ ਰੱਖਿਆ। ਇਸ ਨਾਲ ਲਗਭਗ 27 ਹਜ਼ਾਰ ਪਿੰਡਾਂ ਨੂੰ ਸਪੰਰਕ ਪੈਦਾ ਹੋ ਸਕੇਗਾ। ਇਸ ਤੋਂ ਬਾਅਦ ਮੋਦੀ ਨੇ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ, ਜੋ ਕਿ ਰਾਜਾਂ ਵਿੱਚ ਕਿਫ਼ਾਇਤੀ ਅਤੇ ਆਰਾਮਦਾਇਕ ਸਪੰਰਕ ਪ੍ਰਦਾਨ ਕਰੇਗੀ।
ਪਰ ਪੰਜਾਬ ਵਿੱਚ ਹੜ੍ਹਾਂ ਦੌਰਾਨ 5 ਲੱਖ ਏਕੜ ਫ਼ਸਲ ਬਰਬਾਦ ਹੋਈ ਅਤੇ 2300 ਤੋਂ ਵੱਧ ਪਿੰਡ ਤਬਾਹ ਹੋ ਗਏ ਅਤੇ ਲੱਖਾਂ ਪਸ਼ੂ ਅਤੇ ਘਰ ਰੁੜ੍ਹ ਗਏ ਪਰ ਮੋਦੀ ਸਰਕਾਰ ਨੇ ਪੰਜਾਬ ਨੂੰ ਸਿਰਫ 1600 ਕਰੋੜ ਰੁਪਏ ਦੀ ਸੋਗਾਤ ਦਿੱਤੀ ਜੋ ਕਿ ਅਜੇ ਤੱਕ ਵੀ ਪੰਜਾਬ ਸਰਕਾਰ ਦੇ ਖ਼ਜਾਨੇ ਵਿੱਚ ਨਹੀਂ ਪਹੁੰਚੀ ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ। ਹਾਲਾਂਕਿ ਕੇਂਦਰ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਪੰਜਾਬ ਦੇ ਖ਼ਜਾਨੇ ਵਿੱਚ ਪਹਿਲਾਂ ਨੇ ਕੇਂਦਰ ਨੇ 9000 ਕਰੋੜ ਰੁਪਏ ਦਿੱਤੇ ਹੋਏ ਹਨ ਅਤੇ ਇਹ (ਕੈਗ) ਦੀ ਰਿਪੋਰਟ ਨੇ ਵੀ ਦੱਸਿਆ ਹੈ। ਹੜ੍ਹਾਂ ਦੇ ਕਾਰਨ ਪੰਜਾਬ ਵਿੱਚ ਲਗਭਗ 50000 ਕਰੋੜ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਹੋਏ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਵਿੱਚ ਪੰਜਾਬ ਕੈਬਨਿਟ ਨੇ ਪ੍ਰਸ਼ਤਾਵ ਪਾਸ ਕੀਤਾ ਹੈ ਜਿਸ ਅਨੁਸਾਰ ਕੇਂਦਰ ਤੋਂ ਤੁਰੰਤ ਪ੍ਰਭਾਵ ਅਧਿਨ 20 ਹਜ਼ਾਰ ਕਰੋੜ ਦੀ ਮੰਗ ਕੀਤੀ ਹੈ ਜਿਸ ਨਾਲ ਹੜ੍ਹ ਖੇਤਰ ਇਲਾਕੇ ਅਤੇ ਕਿਸਾਨਾਂ ਦਾ ਮੁੜ ਵਸੇਬਾ ਹੋ ਸਕੇ।


