ਉੱਤਰਾਖੰਡ ਦੇ ਨਾਨਕਪੁਰੀ ਟਾਂਡਾ ਗੁਰਦੁਆਰਾ ਸਾਹਿਬ 'ਚ ਮੱਸਿਆ ਦਾ ਜੋੜ ਮੇਲਾ ਲੱਗਿਆ
ਉੱਤਰਾਖੰਡ ਦੇ ਯੂਪੀ ਬਾਰਡਰ ਤੇ ਵਸੀ ਹੋਏ ਪਿੰਡ ਗੁਰੂ ਨਾਨਕਪੁਰੀ ਟਾਂਡਾ ਵਿੱਚ ਅੱਜ ਹਰ ਮਹੀਨੇ ਲੱਗਣ ਵਾਲਾ ਮਸਿਆਦਾ ਜੋੜ ਮੇਲਾ ਲੱਗਿਆ ਜਿਹਦੇ ਵਿੱਚ ਦੂਰੋਂ ਦੂਰੋਂ ਸੰਗਤ ਪਹੁੰਚੀ ਤੇ ਅੰਮ੍ਰਿਤ ਸੰਚਾਰ ਵੀ ਕਰਾਇਆ ਗਿਆ।

By : Makhan shah
ਨਾਨਕਪੁਰੀ ਟਾਂਡਾ : ਉੱਤਰਾਖੰਡ ਦੇ ਯੂਪੀ ਬਾਰਡਰ ਤੇ ਵਸੀ ਹੋਏ ਪਿੰਡ ਗੁਰੂ ਨਾਨਕਪੁਰੀ ਟਾਂਡਾ ਵਿੱਚ ਅੱਜ ਹਰ ਮਹੀਨੇ ਲੱਗਣ ਵਾਲਾ ਮਸਿਆਦਾ ਜੋੜ ਮੇਲਾ ਲੱਗਿਆ ਜਿਹਦੇ ਵਿੱਚ ਦੂਰੋਂ ਦੂਰੋਂ ਸੰਗਤ ਪਹੁੰਚੀ ਤੇ ਅੰਮ੍ਰਿਤ ਸੰਚਾਰ ਵੀ ਕਰਾਇਆ ਗਿਆ।ਇਸ ਮੌਕੇ ਤੇ ਪੰਜਾਬ ਤੋਂ ਅਤੇ ਦੂਜੇ ਸਟੇਟ ਵਿੱਚੋਂ ਵੀ ਕਵਿਸ਼ਵਰ ਰਾਗੀ ਢਾਡੀ ਜੱਥਿਆਂ ਨੇ ਕਥਾ ਕੀਰਤਨ ਅਤੇ ਸਿੱਖ ਇਤਿਹਾਸ ਨਾਲ ਸੰਗਤ ਨੂੰ ਰੂਬਰੂ ਕਰਾਇਆ।
ਇਸ ਮੌਕੇ ਤੇ ਬੋਲਦੇ ਹੋਏ ਭਾਈ ਸਰਬਜੀਤ ਸਿੰਘ ਕਵੀਸ਼ਵਰ ਨੇ ਦੱਸਿਆ ਕਿ ਬਾਬਾ ਗੁਰਜੰਟ ਸਿੰਘ ਜਿਹੜੇ ਇੱਥੇ ਕਾਰ ਸੇਵਾ ਕਰਾਉਂਦੇ ਨੇ, ਉਹਨਾਂ ਦੇ ਕਹਿਣ ਤੋਂ ਬਾਅਦ ਪੰਜਾਬ ਅਤੇ ਦੂਜੀ ਸਟੇਟਾਂ ਵਿੱਚੋਂ ਵੀ ਅੱਜ ਰਾਗੀ ਡਾਡੀ ਅਤੇ ਕਵੀਸ਼ਵਰ ਜੱਥੇ ਪਹੁੰਚੇ ਸੀ। ਓਹਨਾ ਨੇ ਸਿੱਖ ਇਤਿਹਾਸ ਨਾਲ ਸੰਗਤ ਨੂੰ ਰੂਬਰੂ ਕਰਾਇਆ ਹੈ ਅਤੇ ਅੰਮ੍ਰਿਤ ਸੰਚਾਰ ਵੀ ਕਰਾਇਆ ਗਿਆ ਹੈ।
ਬਾਬਾ ਗੁਰਜੰਟ ਸਿੰਘ ਜਿਹੜੇ ਇੱਥੇ ਕਾਰ ਸੇਵਾ ਕਰਾ ਰਹੇ ਨੇ ਅਨੇਕ ਸੰਸਥਾਵਾਂ ਚਲਾਉਂਦੇ ਨੇ ਅਤੇ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਲਗਾਤਾਰ ਯਤਨ ਕਰ ਰਹੇ ਨੇ। ਇਸ ਮੌਕੇ ਤੇ ਜਲੰਧਰ ਤੋਂ ਆਏ ਕਥਾਵਾਚਕ ਗੁਰ ਪ੍ਰਤਾਪ ਸਿੰਘ ਨੇ ਕਿਹਾ ਉੱਤਰਾਖੰਡ ਵਿੱਚ ਪਹਿਲੀ ਵਾਰੀ ਆਏ ਨੇ ਅਤੇ ਇਥੇ ਆ ਕੇ ਬੜਾ ਵਧੀਆ ਲੱਗਿਆ। ਇੱਥੇ ਸੰਗਤ ਗੁਰੂ ਘਰ ਨਾਲ ਜੁੜੀ ਹੋਈ ਹੈ ਅਤੇ ਹਰ ਸਮਾਜ ਦੀ ਸੰਗਤ ਚਾਹੇ ਉਹ ਸਿੱਖ ਹੋਣ ਅਤੇ ਮੁਸਲਿਮ ਹੋਣ ਅਥਵਾ ਹਿੰਦੂ ਸਾਰੇ ਗੁਰਸਿੱਖ ਨੇ ਅਤੇ ਗੁਰੂ ਘਰ ਨੂੰ ਮੰਨਣ ਵਾਲੇ ਨੇ ਦੂਰੋਂ ਦੂਰ ਸੰਗਤ ਆ ਰਹੀ ਸੀ।
ਅਸੀਂ ਇੱਥੇ ਵੇਖਿਆ ਕਿ ਕਥਾ ਕੀਰਤਨ ਨੂੰ ਸੁਣਨ ਵਾਸਤੇ ਵੀ ਵੱਡੀ ਗਿਣਤੀ ਸੰਗਤ ਆਈ ਸੀ ਸੰਗਤ ਇਥੇ ਜਦੋਂ ਬਹਿ ਜਾ ਰਹੀ ਸੀ। ਉਸ ਤੋਂ ਬਾਅਦ ਉੱਠਣ ਦਾ ਨਾਂ ਨਹੀਂ ਲੈਂਦੀ ਇਥੇ ਆ ਕੇ ਬਹੁਤ ਵਧੀਆ ਲੱਗਿਆ। ਗੁਰੂ ਇਤਿਹਾਸ ਨੂੰ ਜਾਣਨ ਵਾਸਤੇ ਸਿੱਖੀ ਇਤਿਹਾਸ ਨੂੰ ਜਾਣਨ ਵਾਸਤੇ ਵੀ ਇੱਥੇ ਦੀ ਸੰਗਤ ਆਰਾਮ ਨਾਲ ਬਹਿ ਕੇ ਰਾਗੀ ਢਾਡੀ ਅਤੇ ਕਵੀਸ਼ਵਰਾਂ ਨੂੰ ਸੁਣ ਰਹੀ ਸੀ। ਚੰਡੀਗੜ੍ਹ ਤੋਂ ਆਏ ਡਾਢੀ ਜੱਥੇ ਨੇ ਕਿਹਾ ਉੱਤਰਾਖੰਡ ਵਿੱਚ ਉਹ ਵੀ ਪਹਿਲੀ ਵਾਰ ਆਏ ਨੇ ਅਤੇ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ ਅਤੇ ਫਖਰ ਮਹਿਸੂਸ ਹੋਇਆ ਕਿ ਸਿੱਖੀ ਨੂੰ ਬਚਾਉਣ ਵਾਸਤੇ ਡੇਰਾ ਕਾਰ ਸੇਵਾ ਗੁਰੂ ਨਾਨਕਪੁਰੀ ਟਾਂਡਾ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਅਤੇ ਬੜੀ ਸਾਰੀ ਸੰਸਥਾਵਾਂ ਵੀ ਚਲਾ ਰਹੀ ਹੈ।


