Begin typing your search above and press return to search.

ਨੈਨੀਤਾਲ 'ਚ ਮਨਾਇਆ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ

ਸ਼ਹੀਦਾਂ ਦੇ ਸਰਤਾਜ ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਉਤਰਾਖੰਡ ਦੇ ਟੂਰਿਸਟ ਪਲੇਸ ਨੈਨੀਤਾਲ ਸ਼ਹਿਰ ਵਿੱਚ ਮਨਾਇਆ ਗਿਆ। ਇਸ ਸ਼ਹੀਦੀ ਦਿਵਸ ਮੌਕੇ ਸ਼ਹਿਰ ਵਿਚ ਨਗਰ ਕੀਰਤਨ ਦਾ ਵੀ ਵਿਸ਼ੇਸ਼ ਤੌਰ ਤੇ ਆਯੋਜਨ ਕੀਤਾ ਗਿਆ। ਜਿਥੇ ਵੱਡੀ ਗਿਣਤੀ ਵਿੱਚ ਸਭ ਧਰਮਾਂ ਦੇ ਲੋਕ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਏ। ਓਥੇ ਹੀ ਨੈਨੀਤਾਲ ਸ਼ਹਿਰ ਦੇ ਸਥਾਨਕ ਲੋਕ ਵੀ ਵੱਡੀ ਗਿਣਤੀ ਵਿਚ ਸ਼ਾਮਲ ਰਹੇ।

ਨੈਨੀਤਾਲ ਚ ਮਨਾਇਆ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ
X

Makhan shahBy : Makhan shah

  |  3 Jun 2025 12:50 PM IST

  • whatsapp
  • Telegram

ਨੈਨੀਤਾਲ : ਸ਼ਹੀਦਾਂ ਦੇ ਸਰਤਾਜ ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਉਤਰਾਖੰਡ ਦੇ ਟੂਰਿਸਟ ਪਲੇਸ ਨੈਨੀਤਾਲ ਸ਼ਹਿਰ ਵਿੱਚ ਮਨਾਇਆ ਗਿਆ। ਇਸ ਸ਼ਹੀਦੀ ਦਿਵਸ ਮੌਕੇ ਸ਼ਹਿਰ ਵਿਚ ਨਗਰ ਕੀਰਤਨ ਦਾ ਵੀ ਵਿਸ਼ੇਸ਼ ਤੌਰ ਤੇ ਆਯੋਜਨ ਕੀਤਾ ਗਿਆ। ਜਿਥੇ ਵੱਡੀ ਗਿਣਤੀ ਵਿੱਚ ਸਭ ਧਰਮਾਂ ਦੇ ਲੋਕ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਏ। ਓਥੇ ਹੀ ਨੈਨੀਤਾਲ ਸ਼ਹਿਰ ਦੇ ਸਥਾਨਕ ਲੋਕ ਵੀ ਵੱਡੀ ਗਿਣਤੀ ਵਿਚ ਸ਼ਾਮਲ ਰਹੇ।

ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਨੈਨੀਤਾਲ ਤੋਂ ਮਾਲ ਰੋਡ ਬੱਸ ਅੱਡੇ ਤੱਕ ਗਿਆ ਤੇ ਉਥੋਂ ਫਿਰ ਵਾਪਸ ਗੁਰਦੁਆਰਾ ਸਿੰਘ ਸਭਾ ਤੱਕ ਪਹੁੰਚਿਆ। ਇਸ ਮੌਕੇ ਨਗਰ ਕੀਰਤਨ ਦਾ ਵਿਸ਼ੇਸ਼ ਆਕਰਸ਼ਣ ਫੁੱਲਾਂ ਦੀ ਵਰਖਾ ਕਰਨ ਵਾਲੇ ਨਰਿੰਦਰ ਸਿੰਘ ਸੀਨਾ ਰਹੇ। ਜੋ ਕੇ ਮੁਰਾਦਾਬਾਦ ਦੇ ਰਹਿਣ ਵਾਲੇ ਹਨ। ਨਗਰ ਕੀਰਤਨ ਵਿੱਚ ਸਿੱਖ ਧਰਮ ਨਾਲ ਜੁੜੀਆਂ ਝਾਕੀਆਂ ਵੀ ਕੱਢੀਆਂ ਗਈਆਂ ਅਤੇ ਸੰਗਤਾਂ ਵਲੋਂ ਸ਼ਬਦ ਗਾਇਣ ਕੀਤਾ ਗਿਆ। ਨਗਰ ਕੀਰਤਨ ਨੂੰ ਮੁਖ ਰੱਖਦਿਆਂ ਸ਼ਰਧਾਲੂਆਂ ਵਲੋਂ ਰਸਤੇ 'ਚ ਵੱਖ ਵੱਖ ਪੜਾਵਾਂ ਉਂਪਰ ਗੁਰੂ ਕਾ ਲੰਗਰ ਅਤੇ ਮਿੱਠੇ ਪਾਣੀ ਦੀ ਸਬੀਲ ਲਾਈ ਗਈ।

ਉਤਰਾਖੰਡ ਦਾ ਨੈਨੀਤਾਲ ਸ਼ਹਿਰ ਟੁਰਿਸਟ ਪਲੇਸ ਹੋਣ ਕਰਕੇ ਬਹੁਤ ਭਾਰੀ ਸੀਜਨ ਦੇ ਚਲਦੇ ਹੋਏ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਇਸ ਨਗਰ ਕੀਰਤਨ ਨੂੰ ਪਰਮਿਸ਼ਨ ਮਿਲੀ ਸੀ। ਜਿਸ ਵਿੱਚ ਪੂਰਾ ਪ੍ਰਸ਼ਾਸਨਿਕ ਅਮਲਾ ਨੈਨੀਤਾਲ ਪੁਲਿਸ ਟਰੈਫਿਕ ਪੁਲਿਸ ਅਤੇ ਦੂਜੀਆਂ ਸਰਕਾਰੀ ਸੰਸਥਾਵਾਂ ਵੀ ਮੌਜੂਦ ਰਹੀਆਂ। ਸ਼ਹਿਰ ਦੇ ਟ੍ਰੈਫਿਕ ਨੂੰ ਡਾਇਵਰ੍ਟ ਕਰ ਕੇ ਪੂਰੀ ਤਰਾਂ ਕੰਟਰੋਲ 'ਚ ਕੀਤਾ ਗਿਆ। ਜਿਸ ਨਾਲ ਕਿਸੇ ਨੂੰ ਵੀ ਆਉਣ ਜਾਣ ਤੋਂ ਕਿਸੇ ਤੰਗੀ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਨਗਰ ਕੀਰਤਨ ਦੀ ਤਾਰੀਫ ਸਥਾਨਕ ਲੋਕਾਂ ਨੇ ਜੰਮ ਕੇ ਕੀਤੀ। ਕਿਉਂਕਿ ਨਗਰ ਕੀਰਤਨ ਦੇ ਸਭ ਤੋਂ ਪਿੱਛੇ ਚੱਲ ਰਹੇ ਟਰਸਟ ਦੇ ਲੋਕਾਂ ਨੇ ਸਫਾਈ ਕਰਦੇ ਹੋਏ। ਨਗਰ ਪਾਲਿਕਾ ਦੀ ਗੱਡੀ ਵਿੱਚ ਕੂੜਾ ਕਚਰਾ ਸੁੱਟਦੇ ਰਹੇ ਸੀ। ਜਿਸ ਨਾਲ ਸ਼ਹਿਰ ਦੀਆ ਸੜਕਾਂ ਨੂੰ ਪਹਿਲਾ ਵਾਂਗ ਪੂਰੀ ਤਰਾਂ ਸਾਫ ਕਰ ਦਿੱਤਾ ਗਿਆ। ਗੁਰਦਵਾਰਾ ਸਿੰਘ ਸਭਾ ਨੈਨੀਤਾਲ ਨੂੰ ਸੇਵਾਦਾਰਾਂ ਵਲੋਂ ਫੁੱਲਾਂ ਨਾਲ ਸਜਾਇਆ ਗਿਆ, ਜਿਥੇ ਕਥਾ ਵਾਚਕ ਤੇ ਢਾਡੀ ਜਥੇ ਨੇ ਸਭ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਉਹਨਾਂ ਦੀ ਸ਼ਹਾਦਤ ਤੋਂ ਜਾਣੂ ਕਰਵਾਇਆ।


ਇਸ ਮੌਕੇ ਸਮਾਜ ਸੇਵੀ ਕਮਲ ਜਗਾਤੀ ਨੇ ਕਿਹਾ ਕਿ ਇਸ ਨਗਰ ਕੀਰਤਨ ਵਿੱਚ ਹਰ ਧਰਮ ਜਾਤੀ ਦੇ ਲੋਕ ਸ਼ਾਮਿਲ ਹੋਏ। ਜਿਸ ਨਾਲ ਸਾਰੀ ਦੁਨੀਆਂ ਵਿਚ ਸਾਂਝੀਵਾਲਤਾ ਦਾ ਸੰਦੇਸ਼ ਜਾਂਦਾ ਹੈ। ਜਿਸ ਨਾਲ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਕਿ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਅਤੇ ਪ੍ਰਸ਼ਾਸ਼ਨ ਵਲੋਂ ਹਰ ਚੀਜ਼ ਲਈ ਪੂਰਾ ਸਹਿਯੋਗ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਮੌਕੇ ਤੇ ਨਰਿੰਦਰ ਸਿੰਘ ਸੀਨਾ ਜਿਹੜੇ ਫੁੱਲਾਂ ਦੀ ਵਰਖਾ ਬੜੇ ਵਿਸ਼ੇਸ਼ ਢੰਗ ਨਾਲ ਕਰਦੇ ਹਨ। ਉਹਨਾਂ ਨੇ ਕਿਹਾ ਕਿ ਪੂਰੇ ਇੰਡੀਆ ਵਿੱਚ ਮੈਨੂੰ ਸੱਦਾ ਦਿੱਤਾ ਜਾਂਦਾ ਹੈ। ਪੰਜ ਪਿਆਰਿਆਂ ਤੇ ਅੱਗੇ ਫੁੱਲਾਂ ਦੀ ਵਰਖਾ ਕਰਨੀ ਲਈ ਤੇ ਮੈਂ ਹਰ ਸਾਲ ਇਸ ਅਸਥਾਨ ਤੇ ਆਉਂਦਾ ਹਾਂ, ਅਤੇ ਵੱਖ ਵੱਖ ਤਰੀਕਿਆਂ ਨਾਲ ਫੁੱਲਾਂ ਦੀ ਵਰਖਾ ਕਰਦਾ ਹਾਂ।

ਇਸ ਮੌਕੇ ਤੇ ਖਾਸ ਤਰ੍ਹਾਂ ਦਾ ਮੈਸੇਜ ਦੇ ਰਹੇ ਅਸਿਸਟੈਂਟ ਕਮਾਂਡੈਂਟ ਰਹਿ ਚੁੱਕੇ ਆਰਪੀ ਸਿੰਘ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਇਹ ਮੈਸੇਜ ਜਾਣਾ ਚਾਹੀਦਾ ਕਿ ਇੱਕ ਸਿੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਉਹ ਆਪਣੇ ਦੇਸ਼ 'ਚ ਆਪਣੇ ਧਰਮ ਲਈ ਕੀ ਕੰਮ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਾਮ, ਕ੍ਰੋਧ, ਲੋਭ, ਮੋਹ, ਤੇ ਅਹੰਕਾਰ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਸਾਦਾ ਜੀਵਨ ਜੀਣਾ ਚਾਹੀਦਾ ਹੈ।

ਹਿੰਦੁਸਤਾਨ ਅਖਬਾਰ ਦੀ ਸਥਾਨਕ ਪੱਤਰਕਾਰ ਸੁਮਨ ਨੇ ਇਸ ਮੌਕੇ ਕਿਹਾ ਕਿ ਨਗਰ ਕੀਰਤਨ ਵਿੱਚ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਸ਼ਾਮਿਲ ਹੁੰਦੇ ਹਨ। ਅਸੀਂ ਵੀ ਇਸ ਮੌਕੇ ਸ਼ਾਮਿਲ ਹੁੰਦੇ ਹਾਂ ਅਤੇ ਇਸ ਨਗਰ ਕੀਰਤਨ ਦਾ ਬਹੁਤ ਵਧੀਆ ਮੈਸੇਜ ਜਾਂਦਾ ਹੈ ਕਿ ਸਨਾਤਨ ਧਰਮ ਦੀ ਰੱਖਿਆ ਅਤੇ ਮਾਨਵਤਾ ਦੀ ਰੱਖਿਆ ਵਾਸਤੇ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਸੀ।

Next Story
ਤਾਜ਼ਾ ਖਬਰਾਂ
Share it