ਪੰਜਾਬ ਸਰਕਾਰ ਲਿਖੀ ਗੱਡੀ ’ਚੋਂ ਜਾਣਬੁੱਝ ਕੇ ਫੜਵਾਈ ਗਈ ਸ਼ਰਾਬ!
ਦਿੱਲੀ ਚੋਣਾਂ ਵਿਚ ਭਾਜਪਾ ਵੱਲੋਂ ਕੇਂਦਰ ਵਿਚ ਸਰਕਾਰ ਹੋਣ ਦਾ ਪੂਰੀ ਤਰ੍ਹਾਂ ਗ਼ਲਤ ਫ਼ਾਇਦਾ ਉਠਾਇਆ ਜਾ ਰਿਹਾ ਏ, ਇਹ ਦੋਸ਼ ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾ ਰਹੇ ਨੇ। ਚੋਣਾਂ ਵਿਚ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਲੈ ਕੇ ਪਹਿਲਾਂ ਹੀ ਕਾਫ਼ੀ ਹੰਗਾਮਾ ਹੋ ਰਿਹਾ ਸੀ, ਹੁਣ ਇਕ ਹੋਰ ਵੀਡੀਓ ਨੇ ਇਸ ਵਿਵਾਦ ਵਿਚ ਬਲਦੀ ’ਤੇ ਤੇਲ ਦਾ ਕੰਮ ਕਰ ਦਿੱਤਾ ਏ।
By : Makhan shah
ਚੰਡੀਗੜ੍ਹ : ਦਿੱਲੀ ਚੋਣਾਂ ਵਿਚ ਭਾਜਪਾ ਵੱਲੋਂ ਕੇਂਦਰ ਵਿਚ ਸਰਕਾਰ ਹੋਣ ਦਾ ਪੂਰੀ ਤਰ੍ਹਾਂ ਗ਼ਲਤ ਫ਼ਾਇਦਾ ਉਠਾਇਆ ਜਾ ਰਿਹਾ ਏ, ਇਹ ਦੋਸ਼ ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾ ਰਹੇ ਨੇ। ਚੋਣਾਂ ਵਿਚ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਲੈ ਕੇ ਪਹਿਲਾਂ ਹੀ ਕਾਫ਼ੀ ਹੰਗਾਮਾ ਹੋ ਰਿਹਾ ਸੀ, ਹੁਣ ਇਕ ਹੋਰ ਵੀਡੀਓ ਨੇ ਇਸ ਵਿਵਾਦ ਵਿਚ ਬਲਦੀ ’ਤੇ ਤੇਲ ਦਾ ਕੰਮ ਕਰ ਦਿੱਤਾ ਏ। ਦਰਅਸਲ ਪੁਲਿਸ ਨੂੰ ਪੰਜਾਬ ਭਵਨ ਨੇੜਿਓਂ ਪੰਜਾਬ ਸਰਕਾਰ ਲਿਖੀ ਇਕ ਪੰਜਾਬ ਨੰਬਰ ਵਾਲੀ ਗੱਡੀ ਮਿਲੀ ਐ, ਜਿਸ ਦੀ ਤਲਾਸ਼ੀ ਦੌਰਾਨ ਗੱਡੀ ਵਿਚੋਂ ਨਕਦੀ, ਸ਼ਰਾਬ ਅਤੇ ਆਮ ਆਦਮੀ ਪਾਰਟੀ ਦੇ ਪਰਚੇ ਵੀ ਬਰਾਮਦ ਹੋਏ ਨੇ, ਪਰ ਜਦੋਂ ਇਸ ਗੱਡੀ ਨੂੰ ਲੈ ਕੇ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਖ਼ੁਲਾਸਾ ਹੋਇਆ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਏ ਕਿ ਆਮ ਆਦਮੀ ਪਾਰਟੀਦੇ ਖ਼ਿਲਾਫ਼ ਕੋਈ ਵੱਡੀ ਸਾਜਿਸ਼ ਰਚੀ ਜਾ ਰਹੀ ਐ।
ਦਿੱਲੀ ਚੋਣਾਂ ਵਿਚ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਲੈ ਕੇ ਪਹਿਲਾਂ ਹੀ ਕਾਫ਼ੀ ਵਿਵਾਦ ਹੋ ਰਿਹਾ ਸੀ ਪਰ ਹੁਣ ਇਕ ਪੰਜਾਬ ਨੰਬਰ ਦੀ ਹੋਰ ਗੱਡੀ ਦਿੱਲੀ ਵਿਚ ਪੰਜਾਬ ਭਵਨ ਨੇੜਿਓਂ ਬਰਾਮਦ ਹੋਈ ਐ, ਜਿਸ ਦੀ ਤਲਾਸ਼ੀ ਦੌਰਾਨ ਗੱਡੀ ਵਿਚੋਂ ਸ਼ਰਾਬ, ਨਕਦੀ ਅਤੇ ਆਮ ਆਦਮੀ ਪਾਰਟੀ ਦੇ ਝੰਡੇ ਤੇ ਪਰਚੇ ਬਰਾਮਦ ਹੋਏ। ਬਸ ਫਿਰ ਕੀ ਸੀ, ਭਾਜਪਾ ਵਾਲਿਆਂ ਨੇ ਆਪ ’ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ,,ਦਿੱਲੀ ਦੇ ਤਿਲਕ ਮਾਰਗ ਦੀ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਜਦੋਂ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਇਸ ਗੱਡੀ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਹੈਰਾਨੀਜਨਕ ਖ਼ੁਲਾਸਾ ਹੋਇਆ।
ਸਰਕਾਰੀ ਰਿਕਾਰਡ ਅਨੁਸਾਰ ਇਹ ਗੱਡੀ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਂਅ ’ਤੇ ਰਜਿਸਟ੍ਰਡ ਐ ਜੋ ਤਿੰਨ ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋਟ ਵਿਚ ਤਾਇਨਾਤ ਸੀ ਅਤੇ ਮਹਾਰਾਸ਼ਟਰ ਦੇ ਖੜਕੀ ਦਾ ਰਹਿਣ ਵਾਲਾ ਐ। ਇੱਥੇ ਹੀ ਬਸ ਨਹੀਂ, ਰਾਜਿਸਟ੍ਰੇਸ਼ਨ ਨੰਬਰ ਪੀਬੀ 35 ਏਈ 1342 ’ਤੇ ਰਜਿਸਟਰਡ ਗੱਡੀ ਦਾ ਮਾਡਲ ਸਾਲ 2018 ਵਿਚ ਬਣਿਆ ਫੋਰਡ ਈਕੋ ਸਪੋਰਟ ਐ ਪਰ ਪੁਲਿਸ ਵੱਲੋਂ ਫੜੀ ਗਈ ਗੱਡੀ ਹੁੰਡਟੀ ਕ੍ਰੇਟਾ ਐ। ਇਸ ਤੋਂ ਸਾਬਤ ਹੁੰਦਾ ਹੈ ਕਿ ਫੜੀ ਗਈ ਗੱਡੀ ’ਤੇ ਲਗਾਈ ਗਈ ਨੰਬਰ ਪਲੇਟ ਜਾਅਲੀ ਅਤੇ ਨਕਲੀ ਐ।
ਇਕ ਹੋਰ ਖ਼ਾਸ ਗੱਲ ਇਹ ਐ,,, ਸਾਰੀਆਂ ਗੱਡੀਆਂ ਲਈ ਉਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ ਲਾਜ਼ਮੀ ਕੀਤੀ ਹੋਈ ਐ ਪਰ ਵੀਡੀਓ ਵਿਚ ਦਿਖਾਈ ਦੇਣ ਵਾਲੀ ਰਜਿਸਟ੍ਰੇਸ਼ਨ ਪਲੇਟ ਐਚਐਸਆਰਪੀ ਦੀਆਂ ਵਿਸ਼ੇਸ਼ਤਾਵਾਂ ਤੋਂ ਬਿਨਾਂ ਇਕ ਆਮ ਨੰਬਰ ਪਲੇਟ ਐ, ਜਿਸ ਨੂੰ ਬਣਾਉਣ ਬਹੁਤ ਆਸਾਨ ਐ। ਪੰਜਾਬ ਟਰਾਂਸਪੋਰਟ ਵਿਭਾਗ ਦੀ ਖੋਜ ਮੁਤਾਬਕ ਅਜਿਹੀ ਕੋਈ ਗੱਡੀ ਪੰਜਾਬ ਸਰਕਾਰ ਦੀ ਮਾਲਕੀ ਜਾਂ ਕਿਰਾਏ ’ਤੇ ਨਹੀਂ ਐ, ਜਿਸ ਤੋਂ ਸਾਬਤ ਹੁੰਦਾ ਹੈ ਕਿ ਦਿੱਲੀ ਵਿਚ ਫੜੀ ਗਈ ਇਹ ਗੱਡੀ ਪੰਜਾਬ ਸਰਕਾਰ ਦੀ ਨਹੀਂ।
ਇਸ ਮਾਮਲੇ ਵਿਚ ਦਿੱਲੀ ਪੁਲਿਸ ਦਾ ਕਹਿਣਾ ਏ ਕਿ ਉਨ੍ਹਾਂ ਵੱਲੋਂ ਇਕ ਗੱਡੀ ਬਰਾਮਦ ਕੀਤੀ ਗਈ ਐ, ਜਿਸ ’ਤੇ ਪੰਜਾਬ ਦਾ ਨੰਬਰ ਲੱਗਿਆ ਹੋਇਆ ਐ ਅਤੇ ਉਸ ਦੇ ਉਪਰ ਪੰਜਾਬ ਸਰਕਾਰ ਵੀ ਲਿਖਿਆ ਹੋਇਆ ਏ। ਪੁਲਿਸ ਦਾ ਕਹਿਣਾ ਏ ਕਿ ਇਸ ਗੱਡੀ ਵਿਚੋਂ ਕੁੱਝ ਲੱਖ ਰੁਪਏ ਨਕਦੀ, ਸ਼ਰਾਬ ਦੀਆਂ ਬੋਤਲਾਂ ਅਤੇ ਆਮ ਆਦਮੀ ਪਾਰਟੀ ਦੇ ਪਰਚੇ ਬਰਾਮਦ ਹੋਏ ਨੇ। ਦਿੱਲੀ ਪੁਲਿਸ ਦਾ ਕਹਿਣਾ ਏ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਐ ਕਿ ਇਹ ਗੱਡੀ ਕਿਸਦੀ ਐ ਅਤੇ ਇਸ ਨੂੰ ਕਿਸ ਮਕਸਦ ਲਈ ਵਰਤਿਆ ਜਾ ਰਿਹਾ ਸੀ। ਇਸ ਵਿਚ ਸ਼ਾਮਲ ਲੋਕਾਂ ਦੀ ਵੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ।
ਜੇਕਰ ਵੀਡੀਓ ਜਾਂ ਗੱਡੀਆਂ ਤਸਵੀਰਾਂ ਨੂੰ ਗੌਰ ਨਾਲ ਦੇਖਿਆ ਜਾਵੇ ਤਾਂ ਗੱਡੀ ’ਤੇ ਜੋ ਪੰਜਾਬ ਸਰਕਾਰ ਲਿਖਿਆ ਹੋਇਆ ਏ, ਉਹ ਪੂਰੀ ਤਰ੍ਹਾਂ ਸਹੀ ਨਹੀਂ ਐ,,,ਕਿਉਂਕਿ ਇਸ ਵਿਚੋਂ ਪੰਜਾਬ ਦੇ ਵਿਚੋਂ ‘ਬ’ ਗਾਇਬ ਦਿਖਾਈ ਦੇ ਰਿਹਾ ਏ। ਹੋਰ ਤਾਂ ਹੋਰ ਇਹ ਟੇਢਾ ਲਿਖਿਆ ਹੋਇਆ ਵੀ ਦਿਖਾਈ ਦੇ ਰਿਹਾ ਏ। ਸਭ ਤੋਂ ਵੱਡੀ ਅਤੇ ਖ਼ਾਸ ਗੱਲ ਇਹ ਵੀ ਐ ਕਿ ਜੇਕਰ ਇਹ ਵਾਕਈ ਸਰਕਾਰੀ ਗੱਡੀ ਹੁੰਦੀ ਤਾਂ ਇਸ ’ਤੇ ਸਰਕਾਰੀ ਨੰਬਰ ਪਲੇਟ ਲੱਗੀ ਹੋਣੀ ਲਾਜ਼ਮੀ ਸੀ ਜੋ ਇਸ ’ਤੇ ਨਹੀਂ ਲੱਗੀ ਹੋਈ।
ਦੱਸ ਦਈਏ ਕਿ ਦਿੱਲੀ ਚੋਣਾਂ ਵਿਚ ਘੁੰਮ ਰਹੀਆਂ ਪੰਜਾਬ ਦੀਆਂ ਗੱਡੀਆਂ ’ਤੇ ਪਹਿਲਾਂ ਹੀ ਆਪ ਦੇ ਵਿਰੋਧੀਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਸੀ ਅਤੇ ਹੁਣ ਦਿੱਲੀ ਵਿਚ ਪੰਜਾਬ ਸਰਕਾਰ ਲਿਖੀ ਗੱਡੀ ਵਿਚੋਂ ਸ਼ਰਾਬ ਦਾ ਬਰਾਮਦ ਹੋਣਾ ਕਿਸੇ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰ ਰਿਹਾ ਏ ਕਿਉਂਕਿ ਕਾਰ ਵਿਚੋਂ ਪਾਰਟੀ ਦੇ ਝੰਡੇ ਵੀ ਬਰਾਮਦ ਹੋਏ ਨੇ। ਜੇ ਮੰਨ ਵੀ ਲਿਆ ਜਾਵੇ ਕਿ ਇਹ ਕੋਈ ਪਾਰਟੀ ਇਸ ਕਾਰ ਵਿਚ ਸ਼ਰਾਬ ਵੰਡ ਰਹੀ ਸੀ ਤਾਂ ਪਾਰਟੀ ਵਾਲੇ ਇੰਨੇ ਮੂਰਖ਼ ਤਾਂ ਨਹੀਂ ਹੋਣਗੇ ਕਿ ਉਹ ਕਾਰ ਵਿਚ ਪਾਰਟੀ ਦੇ ਝੰਡੇ ਅਤੇ ਪਰਚੇ ਵੀ ਨਾਲ ਰੱਖਣਗੇ। ਇਸ ਮਾਮਲੇ ਵਿਚ ਬਹੁਤ ਸਾਰੀਆਂ ਗੱਲ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਹੋ ਰਹੀ ਕਿਸੇ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦੀਆਂ ਨੇ,,, ਖ਼ੈਰ ਇਸ ਮਾਮਲੇ ਵਿਚ ਕੀ ਸੱਚ ਐ ਅਤੇ ਕੀ ਝੂਠ,, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ