Begin typing your search above and press return to search.

ਹਿਮਾਚਲ ’ਚ ਆਈਜੀ ਸਮੇਤ 8 ਪੁਲਸੀਆਂ ਨੂੰ ਉਮਰਕੈਦ

ਹਿਮਾਚਲ ਪ੍ਰਦੇਸ਼ ਦੇ ਬਹੁ ਚਰਚਿਤ ਗੁੜੀਆ ਜ਼ਬਰ ਜਨਾਹ ਤੇ ਕਤਲ ਕੇਸ ਵਿਚ ਪੁਲਿਸ ਕਸਟੱਡੀ ਵਿਚ ਮੁਲਜ਼ਮ ਦੀ ਹੱਤਿਆ ਦੇ ਮਾਮਲੇ ਵਿਚ ਆਈਜੀ ਸਮੇਤ 8 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਐ, ਇਨ੍ਹਾਂ ਮੁਲਜ਼ਮਾਂ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ 18 ਜਨਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਇਨ੍ਹਾਂ ’ਤੇ ਇਕ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਏ।

ਹਿਮਾਚਲ ’ਚ ਆਈਜੀ ਸਮੇਤ 8 ਪੁਲਸੀਆਂ ਨੂੰ ਉਮਰਕੈਦ
X

Makhan shahBy : Makhan shah

  |  27 Jan 2025 6:35 PM IST

  • whatsapp
  • Telegram

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਬਹੁ ਚਰਚਿਤ ਗੁੜੀਆ ਜ਼ਬਰ ਜਨਾਹ ਤੇ ਕਤਲ ਕੇਸ ਵਿਚ ਪੁਲਿਸ ਕਸਟੱਡੀ ਵਿਚ ਮੁਲਜ਼ਮ ਦੀ ਹੱਤਿਆ ਦੇ ਮਾਮਲੇ ਵਿਚ ਆਈਜੀ ਸਮੇਤ 8 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਐ, ਇਨ੍ਹਾਂ ਮੁਲਜ਼ਮਾਂ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ 18 ਜਨਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਇਨ੍ਹਾਂ ’ਤੇ ਇਕ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਏ।


ਹਿਮਾਚਲ ਪ੍ਰਦੇਸ਼ ਦੇ ਸੁਰਖ਼ੀਆਂ ਵਿਚ ਰਹਿਣ ਵਾਲੇ ਗੁੜੀਆ ਰੇਪ ਮਰਡਰ ਕੇਸ ਵਿਚ ਪੁਲਿਸ ਕਸਟੱਡੀ ਦੌਰਾਨ ਮੁਲਜ਼ਮ ਦੀ ਹੱਤਿਆ ਦੇ ਮਾਮਲੇ ਵਿਚ ਅਦਾਲਤ ਨੇ ਆਈਜੀ ਸਮੇਤ 8 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਐ ਅਤੇ ਇਕ ਇਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਾ ਹੇ। ਇਸ ਤੋਂ ਪਹਿਲਾਂ ਅਦਾਲਤ ਨੇ ਅੱਜ ਸਵੇਰੇ ਸਾਰੇ ਦੋਸ਼ੀਆਂ ਦੀ ਅਪੀਲ ’ਤੇ ਸ਼ਾਮ 4 ਵਜੇ ਤੋਂ ਬਾਅਦ ਫ਼ੈਸਲਾ ਸੁਣਾਉਣ ਲਈ ਕਿਹਾ ਸੀ।

ਅਦਾਲਤ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਐ, ਉਨ੍ਹਾਂ ਵਿਚ ਹਿਮਾਚਲ ਦੇ ਆਈਜੀ ਜਹੂਰ ਐਚ ਜੈਦੀ ਸਮੇਤ ਠਿਓਗ ਦੇ ਤਤਕਾਲੀਨ ਡੀਐਸਪੀ ਮਨੋਜ ਜੋਸ਼ੀ, ਐਸਆਈ ਰਾਜਿੰਦਰ ਸਿੰਘ, ਏਐਸਆਈ ਦੀਪ ਚੰਦਰ ਸ਼ਰਮਾ, ਆਨਰੇਰੀ ਹੈੱਡ ਕਾਂਸਟੇਬਲ ਮੋਹਨ ਲਾਲ ਅਤੇ ਸੂਰਤ ਸਿੰਘ, ਹੈੱਡ ਕਾਂਸਟੇਬਲ ਰਫ਼ੀ ਮੁਹੰਮਦ ਅਤੇ ਕਾਂਸਟੇਬਲ ਰਾਨਿਤ ਦੇ ਨਾਂਅ ਸ਼ਾਮਲ ਨੇ। ਜਦਕਿ ਅਦਾਲਤ ਨੇ ਸਬੂਤਾਂ ਦੀ ਘਾਟ ਵਿਚ ਸ਼ਿਮਲਾ ਦੇ ਤਤਕਾਲੀਨ ਐਸਪੀ ਡੀਡਬਲਯੂ ਨੇਗੀ ਨੂੰ ਬਰੀ ਕਰ ਦਿੱਤਾ ਸੀ।


ਦਰਅਸਲ ਸਾਲ 2027 ਵਿਚ ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ ਵਿਚ ਨਾਬਾਲਗ ਲੜਕੀ ਗੁੜੀਆ ਨਾਲ ਜ਼ਬਰਜਨਾਹ ਅਤੇ ਕਤਲ ਹੋਇਆ ਸੀ, ਜਿਸ ਵਿਚ ਪੁਲਿਸ ਨੇ ਮੁਲਜ਼ਮ ਸੂਰਜ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਪੁਲਿਸ ਕਸਟੱਡੀ ਵਿਚ ਟਾਰਚਰ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਦਾ ਸਾਰਾ ਦੋਸ਼ ਦੂਜੇ ਮੁਲਜ਼ਮ ਰਾਜੂ ਸਿਰ ਮੜ੍ਹ ਦਿੱਤਾ ਸੀ।


ਇਸ ਘਟਨਾ ਤੋਂ ਬਾਅਦ ਭੜਕੀ ਭੀੜ ਨੇ ਕੋਟਖਾਈ ਪੁਲਿਸ ਥਾਣੇ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ ਪਰ ਮਾਮਲਾ ਜ਼ਿਆਦਾ ਵਧਦਾ ਦੇਖ ਉਸ ਸਮੇਂ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਸੀ। ਸੀਬੀਆਈ ਨੇ ਇਸ ਮਾਮਲੇ ਵਿਚ ਆਈਜੀ ਅਤੇ ਐਸਪੀ ਸ਼ਿਮਲਾ ਸਮੇਤ 9 ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਅੱਜ ਇਹ ਸਜ਼ਾ ਸੁਣਾਈ ਗਈ ਐ।

Next Story
ਤਾਜ਼ਾ ਖਬਰਾਂ
Share it