Begin typing your search above and press return to search.

ਕੋਲਕਾਤਾ ਡਾਕਟਰ ਕੇਸ : ਹਸਪਤਾਲ ਪੁੱਜੀਆਂ ਸੀਬੀਆਈ ਦੀਆਂ 3 ਟੀਮਾਂ

ਕੋਲਕਾਤਾ ਡਾਕਟਰ ਨਾਲ ਰੇਪ ਅਤੇ ਕਤਲ ਮਾਮਲੇ ਵਿਚ ਬੁੱਧਵਾਰ ਨੂੰ ਸੀਬੀਆਈ ਦੀ 16 ਮੈਂਬਰੀ ਟੀਮ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪੁੱਜੀ। ਇਸ ਟੀਮ ਵਿਚ ਡਾਕਟਰ, ਫੋਰੈਂਸਿਕ ਮਾਹਿਰ, ਫੋਟੋਗ੍ਰਾਫਰ ਅਤੇ ਹੋਰ ਸ਼ਾਮਲ ਹਨ। ਜਦੋਂ ਜਾਂਚ ਟੀਮ ਹਸਪਤਾਲ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਹੀ ਮੈਡੀਕਲ ਦੇ ਵਿਦਿਆਰਥੀ ਅਤੇ ਮੀਡੀਆ ਵਾਲੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਨ।

ਕੋਲਕਾਤਾ ਡਾਕਟਰ ਕੇਸ : ਹਸਪਤਾਲ ਪੁੱਜੀਆਂ ਸੀਬੀਆਈ ਦੀਆਂ 3 ਟੀਮਾਂ
X

Makhan shahBy : Makhan shah

  |  15 Aug 2024 12:04 PM GMT

  • whatsapp
  • Telegram

ਕੋਲਕਾਤਾ : ਕੋਲਕਾਤਾ ਡਾਕਟਰ ਨਾਲ ਰੇਪ ਅਤੇ ਕਤਲ ਮਾਮਲੇ ਵਿਚ ਬੁੱਧਵਾਰ ਨੂੰ ਸੀਬੀਆਈ ਦੀ 16 ਮੈਂਬਰੀ ਟੀਮ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪੁੱਜੀ। ਇਸ ਟੀਮ ਵਿਚ ਡਾਕਟਰ, ਫੋਰੈਂਸਿਕ ਮਾਹਿਰ, ਫੋਟੋਗ੍ਰਾਫਰ ਅਤੇ ਹੋਰ ਸ਼ਾਮਲ ਹਨ। ਜਦੋਂ ਜਾਂਚ ਟੀਮ ਹਸਪਤਾਲ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਹੀ ਮੈਡੀਕਲ ਦੇ ਵਿਦਿਆਰਥੀ ਅਤੇ ਮੀਡੀਆ ਵਾਲੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਨ।

ਜਾਣਕਾਰੀ ਮਿਲ ਰਹੀ ਹੈ ਕਿ ਸੀਬੀਆਈ ਦੀ ਟੀਮ ਸਿੱਧੇ ਸੈਮੀਨਾਰ ਹਾਲ ਪੁੱਜੀ ਅਤੇ ਉਥੋਂ ਸਬੂਤ ਇਕੱਠੇ ਕੀਤੇ। ਫੋਰੈਂਸਿਕ ਮਾਹਿਰਾਂ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਸੀਬੀਆਈ ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਹਨ, ਜੋ ਵੱਖਰੇ ਤੌਰ ’ਤੇ ਜਾਂਚ ਕਰਨਗੀਆਂ। ਦੱਸਿਆ ਜਾ ਰਿਹਾ ਹੈ ਕਿ ਇੱਕ ਟੀਮ ਹਸਪਤਾਲ ਦੇ ਨਰਸਿੰਗ ਸਟਾਫ, ਡਾਕਟਰਾਂ ਅਤੇ ਕੇਸ ਨਾਲ ਸਬੰਧਤ ਗਵਾਹਾਂ ਦੇ ਬਿਆਨ ਲਏਗੀ। ਇਸ ਦੇ ਨਾਲ ਹੀ ਦੂਜੀ ਟੀਮ ਗਵਾਹਾਂ ਦੇ ਮੈਡੀਕਲ, ਹਿਰਾਸਤ ਅਤੇ ਅਦਾਲਤ ਵਿਚ ਲਿਜਾਣ ਦਾ ਕੰਮ ਸੰਭਾਲੇਗੀ। ਇਸ ਤੋਂ ਇਲਾਵਾ ਤੀਜੀ ਟੀਮ ਕੋਲਕਾਤਾ ਪੁਲਿਸ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮਾਮਲੇ ਦੀ ਜਾਂਚ ਨੂੰ ਤੇਜ਼ ਕਰੇਗੀ।

ਦੱਸ ਦੇਈਏ ਕਿ ਬੀਤੇ ਮੰਗਲਵਾਰ ਨੂੰ ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੋਲਕਾਤਾ ਪੁਲਿਸ ਤੋਂ ਸੀਬੀਆਈ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਜਾਂਚ ਏਜੰਸੀ ਨੇ ਨਵੀਂ ਦਿੱਲੀ ਵਿਚ ਵੱਖ-ਵੱਖ ਧਾਰਾਵਾਂ ਤਹਿਤ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸੀਬੀਆਈ ਨੂੰ ਕੁਝ ਅਜਿਹੇ ਸਬੂਤ ਮਿਲੇ ਹਨ, ਜੋ ਅਦਾਲਤ ’ਚ ਦੋਸ਼ੀਆਂ ਖਿਲਾਫ ਸਬੂਤ ਬਣ ਜਾਣਗੇ।

Next Story
ਤਾਜ਼ਾ ਖਬਰਾਂ
Share it