ਜਾਣੋ, ਕੌਣ ਐ ਕਰਨਲ ਸੋਫ਼ੀਆ ਅਤੇ ਵਿੰਗ ਕਮਾਂਡਰ ਵਾਯੋਮਿਕਾ
ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਫ਼ੌਜ ਵੱਲੋਂ ਓਪਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਵਿਚਲੇ ਲਸ਼ਕਰ ਏ ਤੋਇਬਾ ਅਤੇ ਜੈਸ਼ ਏ ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਹਮਲਾ ਕਰਕੇ ਤਬਾਹ ਕਰ ਦਿੱਤਾ ਗਿਆ। ਇਸ ਹਮਲੇ ਮਗਰੋਂ ਭਾਰਤੀ ਫ਼ੌਜ ਦੀ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਹਵਾਈ ਫ਼ੌਜ ਦੀ ਵਿੰਗ ਕਮਾਂਡਰ ਵਾਯੋਮਿਕਾ ਸਿੰਘ ਨੇ ਭਾਰਤ ਦੇ ਪਾਕਿਸਤਾਨ ’ਤੇ ਕੀਤੇ ਓਪਰੇਸ਼ਨ ਸਿੰਧੂਰ ਦੀ ਪੂਰੀ ਜਾਣਕਾਰੀ ਦਿੱਤੀ।

By : Makhan shah
ਚੰਡੀਗੜ੍ਹ : ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਫ਼ੌਜ ਵੱਲੋਂ ਓਪਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਵਿਚਲੇ ਲਸ਼ਕਰ ਏ ਤੋਇਬਾ ਅਤੇ ਜੈਸ਼ ਏ ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਹਮਲਾ ਕਰਕੇ ਤਬਾਹ ਕਰ ਦਿੱਤਾ ਗਿਆ। ਇਸ ਹਮਲੇ ਮਗਰੋਂ ਭਾਰਤੀ ਫ਼ੌਜ ਦੀ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਹਵਾਈ ਫ਼ੌਜ ਦੀ ਵਿੰਗ ਕਮਾਂਡਰ ਵਾਯੋਮਿਕਾ ਸਿੰਘ ਨੇ ਭਾਰਤ ਦੇ ਪਾਕਿਸਤਾਨ ’ਤੇ ਕੀਤੇ ਓਪਰੇਸ਼ਨ ਸਿੰਧੂਰ ਦੀ ਪੂਰੀ ਜਾਣਕਾਰੀ ਦਿੱਤੀ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਕਰਨਲ ਸੋਫ਼ੀਆ ਅਤੇ ਵਿੰਗ ਕਮਾਂਡਰ ਵਾਯੋਮਿਕਾ, ਜਿਨ੍ਹਾਂ ਵੱਲੋਂ ਦਿੱਤੇ ਗਏ ਅੱਤਵਾਦੀ ਟਿਕਾਣਿਆਂ ਦੀ ਤਬਾਹੀ ਦੇ ਸਬੂਤ?
ਭਾਰਤੀ ਫ਼ੌਜ ਦੀ ਕਰਨਲ ਸੋਫ਼ੀਆ ਅਤੇ ਹਵਾਈ ਫ਼ੌਜ ਦੀ ਵਿੰਗ ਕਮਾਂਡਰ ਵਾਯੋਮਿਕਾ ਸਿੰਘ ਵੱਲੋਂ ਭਾਰਤ ਦੇ ਪਾਕਿਸਤਾਨ ’ਤੇ ਕੀਤੇ ਗਏ ਮਿਲਟਰੀ ਅਪਰੇਸ਼ਨ ਦੀ ਜਾਣਕਾਰੀ ਸਾਂਝੀ ਕੀਤੀ ਗਈ। ਦੋਵੇਂ ਅਫ਼ਸਰਾਂ ਨੇ ਅਪਰੇਸ਼ਨ ਸਿੰਧੂਰ ਦੀ ਪੂਰੀ ਕਹਾਣੀ ਮੀਡੀਆ ਸਾਹਮਣੇ ਦੱਸੀ ਅਤੇ ਅੱਤਵਾਦੀ ਟਿਕਾਣਿਆਂ ਦੀ ਤਬਾਹੀ ਦੇ ਸਬੂਤ ਪੇਸ਼ ਕੀਤੇ। ਕਰਨਲ ਸੋਫ਼ੀਆ ਜਿੱਥੇ ਫ਼ੌਜ ਕਮਿਊਨੀਕੇਸ਼ਨ ਮਾਹਿਰ ਐ, ਉਥੇ ਹੀ ਵਿੰਗ ਕਮਾਂਡਰ ਵਾਯੋਮਿਕਾ ਸਿੰਘ ਸਪੈਸ਼ਲਿਸਟ ਹੈਲੀਕਾਪਟਰ ਪਾਇਲਟ ਐ। ਕਰਨਲ ਕੁਰੈਸ਼ੀ ਸਿਗਨਲ ਕੋਰ ਵਿਚ ਸਰਵਿਸ ਦਿੰਦੀ ਐ ਜੋ ਆਰਮੀ ਕਮਿਊਨੀਕੇਸ਼ਨ ਵਿਚ ਮੁਹਾਰਤ ਰੱਖਦੀ ਐ, ਜੇਕਰ ਉਨ੍ਹਾਂ ਦੇ ਕੰਮਾਂ ਦਾ ਜ਼ਿਕਰ ਕਰੀਏ ਤਾਂ ਸੂਚੀ ਬਹੁਤ ਲੰਬੀ ਐ।
ਕਰਨਲ ਕੁਰੈਸ਼ੀ ਨੇ ਸਾਲ 2006 ਵਿਚ ਕਾਂਗੋ ਵਿਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਵਿਚ ਔਰਤਾਂ ਅਤੇ ਬੱਚਿਆਂ ਨੂੰ ਹਿੰਸਾ ਤੋਂ ਬਚਾਉਣ ਨੂੰ ਲੈ ਕੇ ਇਕ ਫ਼ੌਜੀ ਟੀਚਰ ਦੇ ਤੌਰ ’ਤੇ ਕੰਮ ਕੀਤਾ ਹੈ।
ਸਾਲ 2001-2002 ਵਿਚ ਪੰਜਾਬ ਸਰਹੱਦ ’ਤੇ ਤਾਇਨਾਤ ਹੋਣ ’ਤੇ ਉਨ੍ਹਾਂ ਦੀ ਸਮਰਪਿਤ ਸੇਵਾ ਦੇ ਲਈ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ਼ ਵੱਲੋਂ ਉਨ੍ਹਾਂ ਨੂੰ ਪ੍ਰਸੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਇਸ ਤੋਂ ਇਲਾਵਾ ਆਫ਼ਤ ਰਾਹਤ ਦੌਰਾਨ ਕਮਿਊਨੀਕੇਸ਼ਨ ਦੇ ਜ਼ਰੀਏ ਉਨ੍ਹਾਂ ਦੇ ਅਸਧਾਰਨ ਕੰਮ ਲਈ ਵੀ ਕਰਨਲ ਕੁਰੈਸ਼ੀ ਨੂੰ ਸਿਗਨਨ ਆਫ਼ਿਸਰ ਇਨ ਚੀਫ਼ ਤੋਂ ਪ੍ਰਸੰਸ਼ਾ ਪੱਤਰ ਮਿਲ ਚੁੱਕਿਆ ਹੈ।
ਜੇਕਰ ਵਿੰਗ ਕਮਾਂਡਰ ਵਾਯੋਮਿਕਾ ਸਿੰਘ ਦੀ ਗੱਲ ਕਰੀਏ ਤਾਂ ਉਹ ਭਾਰਤੀ ਹਵਾਈ ਫ਼ੌਜ ਵਿਚ ਹੈਲੀਕਾਪਟਰ ਪਾਇਲਟ ਨੇ। ਉਹ ਚੁਣੌਤੀਪੂਰਨ ਇਲਾਕਿਆਂ ਵਿਚ ਚੇਤਕ ਅਤੇ ਚੀਤਾ ਵਰਗੇ ਸਪੈਸ਼ਲਾਈਜ਼ਡ ਹੈਲੀਕਾਪਟਰ ਅਪਰੇਟ ਕਰਦੇ ਨੇ। ਉਹ ਆਪਣੇ ਪਰਿਵਾਰ ਵਿਚੋਂ ਹਥਿਆਰਬੰਦ ਫ਼ੌਜ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਹੈ ਅਤੇ ਪਿਛਲੇ 21 ਸਾਲ ਤੋਂ ਹਵਾਈ ਫ਼ੌਜ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਨੇ।
ਵਾਯੋਮਿਕਾ ਸਿੰਘ ਜਦੋਂ ਛੇਵੀਂ ਜਮਾਤ ਵਿਚ ਪੜ੍ਹਦੇ ਸੀ ਤਾਂ ਕਲਾਸ ਵਿਚ ਉਨ੍ਹਾਂ ਦੇ ਨਾਮ ਦਾ ਮਤਲਬ ਪੁੱਛਿਆ ਤਾਂ ਉਨ੍ਹਾਂ ਨੂੰ ਪਤਾ ਨਹੀਂ ਸੀ, ਉਦੋਂ ਹੀ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਨਾਮ ਵਾਯੋਮਿਕਾ ਦਾ ਮਤਲਬ ਉਡਣਾ ਹੈ। ਉਨ੍ਹਾਂ ਨੇ ਉਸ ਸਮੇਂ ਹੀ ਤੈਅ ਕਰ ਲਿਆ ਸੀ ਕਿ ਉਹ ਹਵਾਈ ਫ਼ੌਜ ਦਾ ਹਿੱਸਾ ਬਣੇਗੀ। ਆਪਣੇ ਜਨੂੰਨ ਦੇ ਚਲਦਿਆਂ ਉਨ੍ਹਾਂ ਨੇ ਸਕੂਲ ਵਿਚ ਐਨਸੀਸੀ ਜੁਆਇਨ ਕੀਤੀ ਅਤੇ ਸ਼ਾਰਟ ਸਰਵਿਸ ਕਮਿਸ਼ਨ ਦੀ ਮਦਦ ਨਾਲ ਹਵਾਈ ਫ਼ੌਜ ਦਾ ਬਣੇ।
ਵਿੰਗ ਕਮਾਂਡਰ ਵਾਯੋਮਿਕਾ ਸਿੰਘ ਦੇ ਕੋਲ 2500 ਘੰਟਿਆਂ ਤੋਂ ਜ਼ਿਆਦਾ ਦਾ ਫਲਾਈਟ ਆਵਰਜ਼ ਤਜ਼ਰਬਾ ਹੈ। ਉਨ੍ਹਾਂ ਨੇ ਜੰਮੂ ਕਸ਼ਮੀਰ ਅਤੇ ਪੂਰਬ ਉਤਰ ਸਮੇਤ ਮੁਸ਼ਕਲ ਪਹਾੜੀ ਇਲਾਕਿਆਂ ਵਿਚ ਚੇਤਕ ਅਤੇ ਚੀਤਾ ਵਰਗੇ ਹੈਲੀਕਾਪਟਰਾਂ ਨੂੰ ਅਪਰੇਟ ਕੀਤਾ ਹੈ। ਨਵੰਬਰ 2020 ਵਿਚ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿਚ ਇਕ ਮਹੱਤਵਪੂਰਨ ਮੁਹਿੰਮ ਨੂੰ ਵੀ ਲੀਡ ਕੀਤਾ ਸੀ, ਜਿਸ ਵਿਚ ਪਹਾੜੀਆਂ ਅਤੇ ਮੁਸ਼ਕਲ ਇਲਾਕਿਆਂ ਦੇ ਵਿਚਕਾਰ ਵਾਯੋਮਿਕਾ ਦੀ ਟੀਮ ਨੇ ਸਫ਼ਲ ਉਡਾਣ ਕਰਕੇ ਰਾਹਤ ਅਤੇ ਬਚਾਅ ਦਾ ਕੰਮ ਕੀਤਾ ਸੀ। ਸਾਲ 2021 ਵਿਚ ਉਨ੍ਹਾਂ ਨੇ 21650 ਫੁੱਟ ਦੀ ਉਚਾਈ ’ਤੇ ਸਥਿਤ ਮਾਊਂਟ ਮਣੀਰੰਗ ’ਤੇ ਇਕ ਤ੍ਰਿਸੇਵਾ ਮਹਿਲਾ ਪਰਬਤਰੋਹੀ ਮੁਹਿੰਮ ਵਿਚ ਵੀ ਹਿੱਸਾ ਲਿਆ ਸੀ।
ਸੋ ਭਾਰਤੀ ਫ਼ੌਜ ਦੀਆਂ ਇਨ੍ਹਾਂ ਜਾਂਬਾਜ਼ ਮਹਿਲਾ ਅਫ਼ਸਰਾਂ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ
ਮੁਸ਼ਕਲ ਇਲਾਕਿਆਂ ’ਚ ਹੈਲੀਕਾਪਟਰ ਉਡਾਉਣ ਦੀ ਮਾਹਿਰ ਵਿੰਗ ਕਮਾਂਡਰ ਵਾਯੋਮਿਕਾ
ਸਕੂਲ ਦੇ ਸਮੇਂ ਐਨਸੀਸੀ ਦਾ ਹਿੱਸਾ ਰਹੀ
2004 ’ਚ ਫਲਾਇੰਗ ਪਾਇਲਟ ਕੋਰਸ ਤਹਿਤ ਹਵਾਈ ਫ਼ੌਜ ’ਚ ਆਈ
2017 ’ਚ ਵਿੰਗ ਕਮਾਂਡਰ ਦੇ ਅਹੁਦੇ ’ਤੇ ਪ੍ਰਮੋਸ਼ਨ
2020 ’ਚ ਅਰੁਣਾਚਲ ਬਚਾਅ ਮੁਹਿੰਮ ਦਾ ਹਿੱਸਾ ਰਹੀ
21650 ਫੁੱਟ ਦੀ ਉਚਾਈ ’ਤੇ ਮਣੀਰੰਗ ਪਰਬਤਰੋਹੀ ਮੁਹਿੰਮ ਦਾ ਹਿੱਸਾ ਬਣੀ
ਮਲਟੀਨੈਸ਼ਨਲ ਫ਼ੌਜੀ ਮੁਹਿੰਮ ਨੂੰ ਲੀਡ ਕਰਨ ਵਾਲੀ ਇਕਲੌਤੀ ਮਹਿਲਾ ਅਫ਼ਸਰ ਕਰਨਲ ਸੋਫ਼ੀਆ ਕੁਰੈਸ਼ੀ
ਦਾਦਾ ਆਰਮੀ ’ਚ ਰਹੇ, ਪਤੀ ਮੈਕੇਨਾਈਜ਼ਡ ਇੰਫੈਂਟਰੀ ’ਚ ਆਰਮੀ ਅਫ਼ਸਰ
ਬਾਇਓਕੈਮਿਸਟਰੀ ਵਿਚ ਪੋਸਟ ਗ੍ਰੈਜੂਏਟ ਕੀਤਾ
1999 ਵਿਚ ਚੇਨੱਈ ਅਫ਼ਸਰ ਟ੍ਰੇਨਿੰਗ ਅਕਾਦਮੀ ਤੋਂ ਫ਼ੌਜ ’ਚ ਕਮੀਸ਼ਨ ਮਿਲਿਆ
2001-200 ਵਿਚ ਕਾਂਗੋ ਵਿਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ’ਚ ਸ਼ਾਮਲ ਰਹੀ
ਸਿਗਨਲ ਰੈਜੀਮੈਂਟ ਵਿਚ ਅੱਤਵਾਦ ਵਿਰੋਧੀ ਮਿਸ਼ਨ ਵਿਚ ਸ਼ਾਮਲ ਰਹੀ
2016 ਵਿਚ ਮਲਟੀਨੈਸ਼ਨਲ ਫ਼ੌਜੀ ਮੁਹਿੰਮ ਨੂੰ ਲੀਡ ਕਰਨ ਵਾਲੀ ਪਹਿਲੀ ਅਫ਼ਸਰ


