Begin typing your search above and press return to search.

ਮਰੇ ਹੋਏ ਊਠ ਦੇ ਨੇੜੇ ਜਾਣਾ ਖ਼ਤਰਨਾਕ, ਜਾ ਸਕਦੀ ਹੈ ਜਾਨ

ਰੇਗਿਸਤਾਨਾਂ ਵਿਚ ਰਹਿਣ ਵਾਲੇ ਲੋਕਾਂ ਵੱਲੋਂ ਬਹੁਤ ਸ਼ੌਕ ਦੇ ਨਾਲ ਊਠ ਪਾਲ਼ੇ ਜਾਂਦੇ ਹਨ, ਉਹ ਊਠਾਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਹਨ ਕਿਉਂਕਿ ਰੇਗਿਸਤਾਨੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਲਈ ਊਠ ਬਹੁਤ ਜ਼ਰੂਰੀ ਅਤੇ ਕੰਮ ਦਾ ਜਾਨਵਰ ਐ ਜੋ ਰੇਤੀਲੇ ਇਲਾਕਿਆਂ ਵਿਚ ਆਵਾਜਾਈ ਦਾ ਸਭ ਤੋਂ ਵਧੀਆ ਸਾਧਨ ਮੰਨਿਆ ਜਾਂਦਾ ਏ

ਮਰੇ ਹੋਏ ਊਠ ਦੇ ਨੇੜੇ ਜਾਣਾ ਖ਼ਤਰਨਾਕ, ਜਾ ਸਕਦੀ ਹੈ ਜਾਨ
X

Makhan shahBy : Makhan shah

  |  22 Aug 2024 11:06 AM GMT

  • whatsapp
  • Telegram

ਜੈਪੁਰ : ਰੇਗਿਸਤਾਨਾਂ ਵਿਚ ਰਹਿਣ ਵਾਲੇ ਲੋਕਾਂ ਵੱਲੋਂ ਬਹੁਤ ਸ਼ੌਕ ਦੇ ਨਾਲ ਊਠ ਪਾਲ਼ੇ ਜਾਂਦੇ ਹਨ, ਉਹ ਊਠਾਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਹਨ ਕਿਉਂਕਿ ਰੇਗਿਸਤਾਨੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਲਈ ਊਠ ਬਹੁਤ ਜ਼ਰੂਰੀ ਅਤੇ ਕੰਮ ਦਾ ਜਾਨਵਰ ਐ ਜੋ ਰੇਤੀਲੇ ਇਲਾਕਿਆਂ ਵਿਚ ਆਵਾਜਾਈ ਦਾ ਸਭ ਤੋਂ ਵਧੀਆ ਸਾਧਨ ਮੰਨਿਆ ਜਾਂਦਾ ਏ ਪਰ ਕੀ ਤੁਹਾਨੂੰ ਪਤਾ ਹੈ ਕਿ ਜਦੋਂ ਊਠ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦੇ ਨੇੜੇ ਜਾਣਾ ਬਹੁਤ ਖ਼ਤਰਨਾਕ ਹੁੰਦਾ ਏ, ਕਈ ਵਾਰ ਮਰਿਆ ਹੋਇਆ ਊਠ ਤੁਹਾਡੀ ਜਾਨ ਵੀ ਲੈ ਸਕਦਾ ਏ। ਜੀ ਹਾਂ, ਹੋ ਗਏ ਨਾ ਹੈਰਾਨ? ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਮਰਿਆ ਹੋਇਆ ਊਠ ਬਣ ਜਾਂਦਾ ਹੈ ਬੇਹੱਦ ਖ਼ਤਰਨਾਕ?

ਰੇਗਿਸਤਾਨੀ ਇਲਾਕਿਆਂ ਵਿਚ ਅਸੀਂ ਅਕਸਰ ਦੇਖਦੇ ਹਾਂ ਕਿ ਹਰ ਘਰ ਵਿਚ ਊਠ ਰੱਖਿਆ ਹੁੰਦਾ ਹੈ। ਦਰਅਸਲ ਇਹ ਓਵੇਂ ਹੀ ਐ ਕਿ ਜਿਵੇਂ ਲੋਕਾਂ ਨੇ ਆਪਣਾ ਘਰਾਂ ਵਿਚ ਸਾਇਕਲ ਜਾਂ ਮੋਟਰਸਾਈਕਲ ਰੱਖੇ ਹੁੰਦੇ ਨੇ ਕਿਉਂਕਿ ਰੇਗਿਸਤਾਨ ਦੇ ਰੇਤੀਲੇ ਇਲਾਕਿਆਂ ਵਿਚ ਜੇਕਰ ਕਿਸੇ ਨੂੰ ਸਭ ਤੋਂ ਵਧੀਆ ਆਵਾਜਾਈ ਦਾ ਸਾਧਨ ਮੰਨਿਆ ਗਿਆ ਹੈ ਤਾਂ ਉਹ ਹੈ ਊਠ। ਇਸੇ ਰੇਗਿਸਤਾਨੀ ਇਲਾਕਿਆਂ ਦੇ ਲੋਕ ਆਪਣੇ ਊਠਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਪੁੱਤਾਂ ਵਾਂਗ ਪਾਲ਼ਦੇ ਨੇ ਪਰ ਜਦੋਂ ਕਿਸੇ ਊਠ ਦੀ ਮੌਤ ਹੋ ਜਾਂਦੀ ਹੈ ਤਾਂ ਮਰੇ ਹੋਏ ਊਠ ਦੇ ਨੇੜੇ ਜਾਣਾ ਵੀ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਹੈ ਅਤੇ ਹਰ ਕੋਈ ਮਰੇ ਹੋਏ ਊਠ ਦੀ ਲਾਸ਼ ਨੂੰ ਦੂਰ ਰਹਿਣ ਦੀ ਸਲਾਹ ਦਿੰਦਾ ਹੈ ਕਿਉਂਕਿ ਇਸ ਦੇ ਨੇੜੇ ਜਾਣ ਨਾਲ ਤੁਹਾਡੀ ਜਾਨ ’ਤੇ ਵੀ ਬਣ ਸਕਦੀ ਐ। ਅਸਲ ਵਿਚ ਮਰਨ ਤੋਂ ਬਾਅਦ ਊਠ ਦੀ ਲਾਸ਼ ਬੰਬ ਦੀ ਤਰ੍ਹਾਂ ਬਣ ਜਾਂਦੀ ਹੈ, ਜਿਸ ਕਾਰਨ ਉਹ ਤੁਹਾਡੀ ਇਕ ਗਲਤੀ ਕਾਰਨ ਇਕ ਬੰਬ ਦੀ ਤਰ੍ਹਾਂ ਫਟ ਸਕਦਾ ਹੈ।

ਦਰਅਸਲ ਊਠ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੇੜੇ ਜਾਣ ਤੋਂ ਕਿਉਂ ਰੋਕਿਆ ਜਾਂਦਾ ਏ, ਇਸ ਦੇ ਪਿੱਛੇ ਜੋ ਵਿਗਿਆਨਕ ਤੱਥ ਐ,, ਉਹ ਇਹ ਹੈ ਕਿ ਊਠ ਦੇ ਕੁੱਬੜ, ਜਿਸ ਨੂੰ ਅਸੀਂ ਢੁੱਠ ਵੀ ਕਹਿ ਦੇਨੇ ਆਂ, ਉਸ ਦੇ ਵਿਚ ਮੌਜੂਦ ਚਰਬੀ ਲੰਬੇ ਸਮੇਂ ਤੱਕ ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ। ਊਠ ਦੀ ਮੌਤ ਤੋਂ ਬਾਅਦ ਹੌਲੀ-ਹੌਲੀ ਇਸ ਤੋਂ ਮੀਥੇਨ ਗੈਸ ਪੈਦਾ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਜਦੋਂ ਊਠ ਦਾ ਸਰੀਰ ਅੰਦਰੋਂ ਸੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਕਾਰਬਨ ਡਾਈਆਕਸਾਈਡ, ਨਾਈਟਰੋਜਨ ਅਤੇ ਅਜਿਹੀਆਂ ਕਈ ਖ਼ਤਰਨਾਕ ਗੈਸਾਂ ਊਠ ਦੀਆਂ ਅੰਤੜੀਆਂ ਦੇ ਅੰਦਰ ਬਣ ਕੇ ਸਰੀਰ ਨੂੰ ਗੁਬਾਰੇ ਦੀ ਤਰ੍ਹਾਂ ਭਰਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਇਹ ਸਰੀਰ ਇੰਨਾ ਜ਼ਿਆਦਾ ਫੁੱਲ ਜਾਂਦਾ ਏ ਕਿ ਥੋੜ੍ਹਾ ਜਿਹਾ ਛੇੜਨ ’ਤੇ ਵੀ ਇਸ ਵਿਚ ਵੱਡਾ ਵਿਸਫ਼ੋਟ ਹੋ ਸਕਦਾ ਏ।

ਜਾਣਕਾਰਾਂ ਦੀ ਮੰਨੀਏ ਤਾਂ ਇਸ ਦਾ ਧਮਾਕਾ ਇੰਨਾ ਭਿਆਨਕ ਹੋ ਸਕਦਾ ਹੈ ਕਿ ਜੇਕਰ ਕੋਈ ਇਸ ਦੇ ਨੇੜੇ ਤੇੜੇ ਮੌਜੂਦ ਹੋਵੇ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਸਕਦਾ ਹੈ ਜਾਂ ਫਿਰ ਕਿਸੇ ਸਥਿਤੀ ਵਿਚ ਉਸ ਦੀ ਮੌਤ ਤੱਕ ਹੋ ਸਕਦੀ ਐ। ਇਸੇ ਕਰਕੇ ਊਠ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਦੇ ਨੇੜੇ ਜਾਣ ਤੋਂ ਰੋਕਿਆ ਜਾਂਦਾ ਏ। ਉਂਝ ਊਠ ਵਿਚ ਇੰਨੀਆਂ ਜ਼ਿਆਦਾ ਖ਼ਾਸੀਅਤਾਂ ਹੁੰਦੀਆਂ ਨੇ ਜੋ ਕਿਸੇ ਤੋਂ ਲੁਕੀਆਂ ਛੁਪੀਆਂ ਨਹੀਂ।

ਰੇਗਿਸਤਾਨੀ ਵਿਚ ਇਲਾਕਿਆਂ ਵਿਚ ਊਠ ਆਵਾਜਾਈ ਦੇ ਸਾਧਨਾਂ ਲਈ ਸਭ ਤੋਂ ਕਾਰਗਰ ਮੰਨਿਆ ਜਾਂਦਾ ਏ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਐ ਕਿ ਰੇਗਿਸਤਾਨੀ ਇਲਾਕਿਆਂ ਵਿਚ ਪਾਣੀ ਦੀ ਕਮੀ ਹੁੰਦੀ ਐ, ਇਸ ਕਰਕੇ ਊਠ ਕਈ ਦਿਨਾਂ ਤੱਕ ਬਿਨਾਂ ਪਾਣੀ ਤੋਂ ਸਫ਼ਰ ਕਰ ਸਕਦਾ ਏ। ਹੋਰ ਤਾਂ ਹੋਰ ਇਹ ਰੇਗਿਸਤਾਨ ਵਿਚ ਮੌਜੂਦ ਕੰਡੇਦਾਰ ਝਾੜੀਆਂ ਖਾ ਕੇ ਆਪਣਾ ਪੇਟ ਭਰ ਲੈਂਦਾ ਏ। ਇਸ ਗੱਦੇਦਾਰ ਪੈਰ ਰੇਤ ਵਿਚ ਬਿਲਕੁਲ ਨਹੀਂ ਧੱਸਦੇ, ਜਿਸ ਕਾਰਨ ਇਹ ਰੇਤ ਵਿਚ ਕਾਫ਼ੀ ਤੇਜ਼ੀ ਨਾਲ ਦੌੜਨ ਦੇ ਸਮਰੱਥ ਹੁੰਦਾ ਏ। ਭਾਰਤ ਦੇ ਰੇਗਿਸਤਾਨੀ ਸਰਹੱਦੀ ਖੇਤਰਾਂ ਵਿਚ ਭਾਰਤੀ ਫ਼ੌਜ ਵੱਲੋਂ ਵੀ ਗਸ਼ਤ ਲਈ ਊਠਾਂ ਦੀ ਵਰਤੋਂ ਕੀਤੀ ਜਾਂਦੀ ਐ। ਊਠ ਦੀਆਂ ਇਨ੍ਹਾਂ ਖ਼ੂਬੀਆਂ ਕਰਕੇ ਉਸ ਨੂੰ ਰੇਗਿਸਤਾਨ ਦਾ ਜਹਾਜ਼ ਵੀ ਕਿਹਾ ਜਾਂਦਾ ਏ।

ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it