AAP: ਆਪ ਆਗੂਆਂ ਸੌਰਭ ਭਾਰਦਵਾਜ, ਸੰਜੀਵ ਝਾਅ, ਆਦਿਲ ਅਹਿਮਦ ਦੀਆਂ ਵਧੀਆਂ ਮੁਸ਼ਕਲਾਂ
ਈਸਾਈਆਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦਾ ਮਾਮਲਾ ਦਰਜ

By : Annie Khokhar
Delhi News: ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਸੌਰਭ ਭਾਰਦਵਾਜ, ਸੰਜੀਵ ਝਾਅ ਅਤੇ ਆਦਿਲ ਅਹਿਮਦ ਖਾਨ ਖ਼ਿਲਾਫ਼ ਈਸਾਈਆਂ ਦੇ ਧਾਰਮਿਕ ਅਤੇ ਸੱਭਿਆਚਾਰਕ ਪ੍ਰਤੀਕ ਸਾਂਤਾ ਕਲਾਜ਼ ਦਾ ਕਥਿਤ ਤੌਰ 'ਤੇ ਅਪਮਾਨ ਅਤੇ ਮਜ਼ਾਕ ਉਡਾਉਣ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਹੈ। ਜੋਂ ਵੀਡਿਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਇਹ ਸਾਰਾ ਵਿਵਾਦ ਉਸ ਤੋਂ ਹੀ ਸ਼ੁਰੂ ਹੋਇਆ। ਦੇਖੋ ਵੀਡਿਓ:
Santa Claus🎅 Fainted in Delhi Pollution pic.twitter.com/nSUhhww82v
— Saurabh Bharadwaj (@Saurabh_MLAgk) December 18, 2025
ਇਸ ਪੋਸਟ ਨੇ ਛੇੜਿਆ ਵਿਵਾਦ
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 17 ਅਤੇ 18 ਦਸੰਬਰ, 2025 ਨੂੰ, ਇਨ੍ਹਾਂ 'ਆਪ' ਆਗੂਆਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ 'ਤੇ ਵੀਡੀਓ ਪੋਸਟ ਕੀਤੇ ਸਨ ਜਿਸ ਵਿੱਚ ਕਨਾਟ ਪਲੇਸ ਵਿੱਚ ਜਨਤਕ ਤੌਰ 'ਤੇ ਕੀਤੇ ਗਏ ਇੱਕ ਰਾਜਨੀਤਿਕ ਵਿਅੰਗ ਨੂੰ ਦਰਸਾਇਆ ਗਿਆ ਸੀ। ਵੀਡੀਓਜ਼ ਵਿੱਚ ਕਥਿਤ ਤੌਰ 'ਤੇ ਲੋਕਾਂ ਨੂੰ ਸਾਂਤਾ ਕਲਾਜ਼ ਦੇ ਪਹਿਰਾਵੇ ਵਿੱਚ ਅਪਮਾਨਜਨਕ ਢੰਗ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਨੂੰ ਸੜਕ 'ਤੇ "ਬੇਹੋਸ਼" ਅਤੇ "ਡਿੱਗਦੇ" ਦਿਖਾਇਆ ਗਿਆ ਹੈ, ਜਿਨ੍ਹਾਂ ਨੂੰ ਰਾਜਨੀਤਿਕ ਉਦੇਸ਼ਾਂ ਲਈ ਸਹਾਰੇ ਵਜੋਂ ਵਰਤਿਆ ਗਿਆ ਸੀ।


