Begin typing your search above and press return to search.

ਦਿੱਲੀ ਚੋਣਾਂ ਦੌਰਾਨ ਈਵੀਐਮ ’ਚ ਹੋ ਸਕਦੀ ਗੜਬੜੀ : ਕੇਜਰੀਵਾਲ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਚੋਣਾਂ ਦੌਰਾਨ ਈਵੀਐਮ ਰਾਹੀਂ 10 ਫ਼ੀਸਦੀ ਵੋਟਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਐ। ਆਪ ਵੱਲੋਂ ਮਹਾਰਾਸ਼ਟਰ ਅਤੇ ਹਰਿਆਣਾ ਦੇ ਨਤੀਜਿਆਂ ਨੂੰ ਧਿਆਨ ’ਚ ਰੱਖਦਿਆਂ ਸਾਵਧਾਨੀ ਦੇ ਤੌਰ ’ਤੇ ਇਕ ਵੈਬਸਾਈਟ ਬਣਾਈ ਗਈ ਐ,

ਦਿੱਲੀ ਚੋਣਾਂ ਦੌਰਾਨ ਈਵੀਐਮ ’ਚ ਹੋ ਸਕਦੀ ਗੜਬੜੀ : ਕੇਜਰੀਵਾਲ
X

Makhan shahBy : Makhan shah

  |  3 Feb 2025 7:52 PM IST

  • whatsapp
  • Telegram

ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਚੋਣਾਂ ਦੌਰਾਨ ਈਵੀਐਮ ਰਾਹੀਂ 10 ਫ਼ੀਸਦੀ ਵੋਟਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਐ। ਆਪ ਵੱਲੋਂ ਮਹਾਰਾਸ਼ਟਰ ਅਤੇ ਹਰਿਆਣਾ ਦੇ ਨਤੀਜਿਆਂ ਨੂੰ ਧਿਆਨ ’ਚ ਰੱਖਦਿਆਂ ਸਾਵਧਾਨੀ ਦੇ ਤੌਰ ’ਤੇ ਇਕ ਵੈਬਸਾਈਟ ਬਣਾਈ ਗਈ ਐ, ਜਿਸ ’ਤੇ 5 ਤਰੀਕ ਦੀ ਰਾਤ ਨੂੰ ਹਰੇਕ ਪੋÇਲੰਗ ਬੂਥ ਦੀ ਜਾਣਕਾਰੀ ਪਾਈ ਜਾਵੇਗੀ।


ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਵਿਚ ਈਵੀਐਮ ਜ਼ਰੀਏ ਘਪਲਾ ਹੋਣ ਦਾ ਸ਼ੱਕ ਜਤਾਇਆ ਗਿਆ ਏ। ਉਨ੍ਹਾਂ ਆਖਿਆ ਕਿ ਸਾਨੂੰ ਸੂਤਰਾਂ ਤੋਂ ਪਤਾ ਚੱਲਿਆ ਏ ਕਿ ਸਾਡੀਆਂ 10 ਫ਼ੀਸਦੀ ਵੋਟਾਂ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਐ। ਉਨ੍ਹਾਂ ਆਖਿਆ ਕਿ ਉਹ ਜਿੱਥੇ ਵੀ ਜਾਂਦੇ ਨੇ, ਲੋਕ ਇਹੀ ਆਖਦੇ ਨੇ ਕਿ ਉਹ ਵੋਟ ਤਾਂ ਤੁਹਾਨੂੰ ਹੀ ਦਿੰਦੇ ਨੇ ਪਰ ਕੋਈ ਨਹੀਂ ਜਾਣਦਾ ਇਹ ਜਾ ਕਿੱਥੇ ਰਹੀ ਐ। ਲੋਕ ਕਹਿੰਦੇ ਨੇ ਕਿ ਇਨ੍ਹਾਂ ਲੋਕਾਂ ਨੇ ਮਸ਼ੀਨਾਂ ਨਾਲ ਛੇੜਛਾੜ ਕੀਤੀ ਐ।


ਦੱਸ ਦਈਏ ਕਿ ਦਿੱਲੀ ਵਿਚ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਏ, ਜਿਸ ਦੇ ਚਲਦਿਆਂ ਜਿੱਥੇ ਸੱਤਾਧਾਰੀ ਆਪ ਆਪਣੀ ਸੱਤਾ ਬਰਕਰਾਰ ਰੱਖਣ ਲਈ ਜ਼ੋਰ ਲਗਾ ਰਹੀ ਐ, ਉਥੇ ਹੀ ਵਿਰੋਧੀਆਂ ਵੱਲੋਂ ਵੀ ਕਥਿਤ ਤੌਰ ’ਤੇ ਸੱਤਾ ਹਥਿਆਉਣ ਲਈ ਤਰ੍ਹਾਂ ਤਰ੍ਹਾਂ ਹਥਕੰਡੇ ਅਪਣਾਏ ਜਾ ਰਹੇ ਨੇ।

Next Story
ਤਾਜ਼ਾ ਖਬਰਾਂ
Share it