Begin typing your search above and press return to search.

Supreme Court: ਮਹਿਲਾ ਨੇ ਸੁਪਰੀਮ ਕੋਰਟ ਨੂੰ ਰੱਜ ਕੇ ਪਾਈਆਂ ਲਾਹਨਤਾਂ, ਅਦਾਕਾਰਾ ਉਪਾਸਨਾ ਸਿੰਘ ਨੇ ਦਿੱਤਾ ਸਮਰਥਨ

ਬੋਲੀ, "ਕਰਮਾਂ ਦਾ ਫਲ ਭੋਗਣਾ ਪੈਣਾ"

Supreme Court: ਮਹਿਲਾ ਨੇ ਸੁਪਰੀਮ ਕੋਰਟ ਨੂੰ ਰੱਜ ਕੇ ਪਾਈਆਂ ਲਾਹਨਤਾਂ, ਅਦਾਕਾਰਾ ਉਪਾਸਨਾ ਸਿੰਘ ਨੇ ਦਿੱਤਾ ਸਮਰਥਨ
X

Annie KhokharBy : Annie Khokhar

  |  23 Nov 2025 7:07 PM IST

  • whatsapp
  • Telegram

Woman Cursed Supreme Court: ਅਵਾਰਾ ਕੁੱਤਿਆਂ ਦੇ ਮਾਮਲੇ ਵਿੱਚ 7 ਨਵੰਬਰ ਨੂੰ ਫੈਸਲਾ ਸੁਣਾਇਆ ਸੀ। ਇਸ ਫ਼ੈਸਲੇ ਵਿੱਚ ਉੱਚਤਮ ਅਦਾਲਤ ਨੇ ਕਿਹਾ ਸੀ ਕਿ ਕੁੱਤੇ ਦੇਸ਼ ਦੀ ਸਾਖ਼ ਖ਼ਰਾਬ ਕਰ ਰਹੇ ਹਨ। ਇਹਨਾਂ ਨੂੰ ਚੁੱਕਣਾ ਚਾਹੀਦਾ ਹੈ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਤੋਂ, ਸਾਰੇ ਸਰਕਾਰੀ ਅਦਾਰਿਆਂ ਤੋਂ ਕੁੱਤਿਆਂ ਨੂੰ ਚੁੱਕਣ ਦੇ ਹੁਕਮ ਦਿੱਤੇ ਸਨ। ਇਸਤੋਂ ਬਾਅਦ ਦੇਸ਼ ਭਰ ਦੇ ਕੁੱਤਾ ਪ੍ਰੇਮੀਆਂ ਵਿੱਚ ਜ਼ਬਰਦਸਤ ਰੋਸ ਦੇਖਿਆ ਜਾ ਰਿਹਾ ਹੈ। ਖ਼ਾਸ ਕਰਕੇ ਦਿੱਲੀ ਵਿੱਚ ਕੁੱਤਾ ਪ੍ਰੇਮੀ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਦਰਮਿਆਨ ਸੋਸ਼ਲ ਮੀਡੀਆ ਤੇ ਇਕ ਕੁੱਤਾ ਪ੍ਰੇਮੀ ਮਹਿਲਾ ਦਾ ਵੀਡਿਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਸੁਪਰੀਮ ਕੋਰਟ ਨੂੰ ਰੱਜ ਕੇ ਲਾਹਨਤਾਂ ਪਾਉਂਦੀ ਨਜ਼ਰ ਆ ਰਹੀ ਹੈ। ਇਹੀ ਨਹੀਂ ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਨੇ ਉਸਨੂੰ ਕਮੈਂਟ ਵਿੱਚ ਸਮਰਥਨ ਦਿੱਤਾ ਹੈ।

ਇਸ ਔਰਤ ਬਾਰੇ ਗੱਲ ਕਰੀਏ ਤਾਂ ਉਸਦੇ ਬਿਆਨ ਦੇ ਮੁਤਾਬਕ ਉਹ ਇੱਕ ਵਿਧਵਾ ਹੈ ਅਤੇ ਕੁੱਤੇ ਉਸਦਾ ਸਹਾਰਾ ਹਨ। ਉਹ ਕੁੱਤਿਆਂ ਨੂੰ ਰੋਟੀ ਖੁਆਉਂਦੀ ਹੈ ਅਤੇ ਇਹਨਾਂ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰਦੀ ਹੈ। ਇਸ ਲਈ ਉਸ ਮਹਿਲਾ ਦੇ ਮਨ ਵਿੱਚ ਬਹੁਤ ਕ੍ਰੋਧ ਹੈ, ਜੋਂ ਕਿ ਉਸ ਦੀਆਂ ਗੱਲਾਂ ਤੋਂ ਨਜ਼ਰ ਵੀ ਆ ਰਿਹਾ ਹੈ। ਤੁਸੀ ਦੇਖੋ ਇਹ ਵੀਡੀਓ:

ਉਪਾਸਨਾ ਸਿੰਘ ਦਾ ਕਮੈਂਟ

ਇਸ ਵੀਡਿਓ ਉੱਪਰ ਉਪਾਸਨਾ ਸਿੰਘ ਨੇ ਕਮੈਂਟ ਕੀਤਾ ਕਿ "ਕਰਮਾਂ ਦਾ ਫਲ ਤਾਂ ਭੋਗਣਾ ਹੀ ਪਏਗਾ।" ਦੱਸ ਦੇਈਏ ਕਿ ਉਪਾਸਨਾ ਸਿੰਘ ਡੌਗ ਲਵਰ ਹੈ ਅਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਕਾਫੀ ਦੁਖੀ ਹੈ। ਉਹਨਾਂ ਨੇ ਵੀਡਿਓ ਤੇ ਕਮੈਂਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਦੇਖੋ ਸਕ੍ਰੀਨਸ਼ੋਟ





ਕਾਬਲੇਗ਼ੌਰ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਜੁਲਾਈ ਮਹੀਨੇ ਵਿੱਚ ਬਿਆਨ ਦਿੱਤਾ ਸੀ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਤੇ ਉਸਦੀ ਸਰਕਾਰ ਕਦਮ ਚੁੱਕੇਗੀ। ਉਸਤੋਂ ਬਾਅਦ ਬੇਜ਼ੁਬਾਨ ਜਾਨਵਰਾਂ ਦੇ ਨਾਲ ਲੋਕਾਂ ਨੇ ਤਸ਼ੱਦਦ ਕਰਨ ਸ਼ੁਰੂ ਕਰ ਦਿੱਤੇ। ਸਦੀਆਂ ਤੋਂ ਕੁਦਰਤ ਦਾ ਇਹੋ ਸਿਸਟਮ ਹੈ ਕਿ ਸਾਰੇ ਜ਼ਿੰਦਾ ਜੀਵ ਆਪਸ ਵਿੱਚ ਮਿਲ ਕੇ ਰਹਿੰਦੇ ਹਨ। ਇਸਦੇ ਨਾਲ ਜੋਂ ਵਿਗਿਆਨਕ ਚੱਕਰ ਹੈ ਉਹ ਵੀ ਪੂਰਾ ਹੁੰਦਾ ਹੈ। ਕਿਉੰਕਿ ਕੁਦਰਤ/ਪਰਮਾਤਮਾ ਨੇ ਹਰ ਜੀਵ ਨੂੰ ਸਹੀ ਸਥਾਨ ਤੇ ਰੱਖਿਆ ਹੈ ਅਤੇ ਹਰ ਹੋਈ ਆਪਣੇ ਸਥਾਨ ਤੇ ਰਹਿ ਕੇ ਆਪਣੇ ਫਰਜ਼ ਨਿਭਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਕਿਸੇ ਜੀਵ ਨੂੰ ਹਟਾਉਣਾ ਇਨਸਾਨੀ ਪ੍ਰਜਾਤੀ ਨੂੰ ਹੀ ਮਹਿੰਗਾ ਪਵੇਗਾ।

ਜਿੱਥੇ ਤੱਕ ਸਵਾਲ ਹੈ ਕਿ ਕੁੱਤੇ ਲੋਕਾਂ ਤੇ ਹਮਲੇ ਕਰਦੇ ਹਨ ਤਾਂ ਇਹ ਵੀ ਝੂਠ ਹੈ ਕਿ ਸਾਰੇ ਹੀ ਕੁੱਤੇ ਵੱਢਦੇ ਹਨ। ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਭਾਰਤ ਵਿੱਚ 82 ਪਰਸੈਂਟ ਕੁੱਤੇ ਫਰੈਂਡਲੀ ਹਨ। ਸਿਰਫ 18 ਫ਼ੀਸਦੀ ਕੁੱਤੇ ਖੂੰਖਾਰ ਜਾਂ ਵੱਢਣ ਵਾਲੇ ਹਨ।

Next Story
ਤਾਜ਼ਾ ਖਬਰਾਂ
Share it