Delhi Double Murder: ਵਿਅਕਤੀ ਨੇ ਪਤਨੀ ਤੇ ਸੱਸ ਨੂੰ ਉਤਾਰਿਆ ਮੌਤ ਦੇ ਘਾਟ, ਕੈਂਚੀ ਨਾਲ ਦੋਵਾਂ ਦਾ ਬੇਰਹਿਮੀ ਨਾਲ ਕਤਲ
ਪੁੱਤਰ ਦੇ ਜਨਮਦਿਨ ਤੇ ਇਸ ਗੱਲ ਤੋਂ ਹੋਇਆ ਵਿਵਾਦ

By : Annie Khokhar
Delhi Double Murder News: ਦਿੱਲੀ ਦੇ ਰੋਹਿਣੀ ਦੇ ਕੇ.ਐਨ. ਕਾਟਜੂ ਮਾਰਗ ਇਲਾਕੇ ਵਿੱਚ ਘਰੇਲੂ ਝਗੜੇ ਵਿੱਚ ਇੱਕ ਨੌਜਵਾਨ ਨੇ ਆਪਣੀ ਪਤਨੀ ਅਤੇ ਉਸਦੀ ਮਾਂ 'ਤੇ ਕੈਂਚੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ 65 ਸਾਲਾ ਕੁਸੁਮ ਸਿਨਹਾ ਅਤੇ 34 ਸਾਲਾ ਪ੍ਰਿਆ ਸਹਿਗਲ ਵਜੋਂ ਹੋਈ ਹੈ।
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ 28 ਅਗਸਤ ਨੂੰ ਪ੍ਰਿਆ ਦੇ ਪੁੱਤਰ ਦਾ ਜਨਮਦਿਨ ਸੀ। ਕੁਸੁਮ ਆਪਣੀ ਧੀ ਦੇ ਘਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਈ ਸੀ। ਉੱਥੇ ਪ੍ਰਿਆ ਅਤੇ ਉਸਦੇ ਪਤੀ ਯੋਗੇਸ਼ ਦਾ ਤੋਹਫ਼ਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ। ਕੁਸੁਮ ਮਾਮਲੇ ਨੂੰ ਸੁਲਝਾਉਣ ਲਈ ਆਪਣੀ ਧੀ ਦੇ ਘਰ ਹੀ ਰਹੀ।
ਸ਼ਨੀਵਾਰ ਨੂੰ ਜਦੋਂ ਕੁਸੁਮ ਨੇ ਕਈ ਵਾਰ ਫੋਨ ਕਰਨ ਤੋਂ ਬਾਅਦ ਫੋਨ ਨਹੀਂ ਚੁੱਕਿਆ ਤਾਂ ਉਸਦਾ ਪੁੱਤਰ ਮੇਘ ਸਿਨਹਾ ਦੁਪਹਿਰ ਨੂੰ ਆਪਣੇ ਜੀਜੇ ਦੇ ਘਰ ਪਹੁੰਚਿਆ। ਜਿੱਥੇ ਦਰਵਾਜ਼ਾ ਬਾਹਰੋਂ ਬੰਦ ਸੀ ਅਤੇ ਖੂਨ ਦੇ ਧੱਬੇ ਸਨ। ਹੋਰ ਲੋਕਾਂ ਦੀ ਮਦਦ ਨਾਲ ਉਹ ਦਰਵਾਜ਼ਾ ਤੋੜ ਕੇ ਅੰਦਰ ਚਲਾ ਗਿਆ। ਜਿੱਥੇ ਦੋਵੇਂ ਮ੍ਰਿਤਕ ਪਏ ਸਨ। ਉਸਦਾ ਜੀਜਾ ਪੁੱਤਰ ਨੂੰ ਲੈ ਕੇ ਭੱਜ ਗਿਆ ਸੀ। ਬਾਅਦ ਵਿੱਚ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।


