ਕ੍ਰਿਕਟ ਮੈਚ ਵਿਚ ਦੋ ਧਿਰਾਂ ਵਿਚਾਲੇ ਝੜਪ, ਚੱਲੇ ਇੱਟਾਂ-ਰੋੜੇ ਤੇ ਗੋਲੀਆਂ
ਅਲੀਗੜ੍ਹ ਜ਼ਿਲ੍ਹੇ ਦੇ ਸਾਸਨੀ ਗੇਟ ਥਾਣਾ ਖੇਤਰ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਿੰਸਕ ਝੜਪ ਵਿੱਚ ਦੋ ਔਰਤਾਂ ਸਮੇਤ ਅੱਠ ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਬਾਬਤ ਪੁਲਿਸ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ।

By : Makhan shah
ਅਲੀਗੜ੍ਹ, ਕਵਿਤਾ: ਅਲੀਗੜ੍ਹ ਜ਼ਿਲ੍ਹੇ ਦੇ ਸਾਸਨੀ ਗੇਟ ਥਾਣਾ ਖੇਤਰ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਿੰਸਕ ਝੜਪ ਵਿੱਚ ਦੋ ਔਰਤਾਂ ਸਮੇਤ ਅੱਠ ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਬਾਬਤ ਪੁਲਿਸ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ।
ਤੁਹਾਨੂੰ ਦੱਸ ਦਈਏ ਕਿ ਵਧੀਕ ਪੁਲਿਸ ਸੁਪਰਡੈਂਟ ਐਮ. ਸ਼ੇਖਰ ਪਾਠਕ ਨੇ ਦੱਸਿਆ ਕਿ ਬੁੱਧਵਾਰ ਨੂੰ ਕਾਜ਼ੀਪਾਰਾ ਖੇਤਰ ਵਿੱਚ ਇੱਕ ਦੋਸਤਾਨਾ ਕ੍ਰਿਕਟ ਮੈਚ ਦੌਰਾਨ ਗੁਆਂਢੀ ਅਨਸ ਅਤੇ ਮੋਹਸਿਨ ਵਿਚਕਾਰ ਲੜਾਈ ਹੋ ਗਈ। ਹਾਲਾਂਕਿ ਬਜ਼ੁਰਗਾਂ ਦੀ ਮਦਦ ਨਾਲ ਮਾਮਲਾ ਹੱਲ ਹੋ ਗਿਆ ਸੀ। ਪਰ ਵੀਰਵਾਰ ਰਾਤ ਨੂੰ ਇਹ ਮੁੱਦਾ ਫਿਰ ਭੜਕ ਉੱਠਿਆ।
ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਫਿਰ ਤੋਂ ਸ਼ੁਰੂ ਹੋਇਾ ਵਿਵਾਦ ਮਿੰਟਾ ਵਿੱਚ ਭੜਕ ਗਿਆ ਅਤੇ ਗੱਲ ਇੱਟਾਂ-ਰੋੜੇ ਵਰਾਉਣ ਤੱਕ ਪਹੁੰਚ ਗਈ ਇਨ੍ਹਾਂ ਹੀ ਨਹੀਂ ਗੋਲੀਬਾਰੀ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਈ ਲੋਕਾਂ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਜਿਸਤੋਂ ਬਾਅਦ ਕਈ ਜ਼ਖਮੀ ਵੀ ਹਨ ਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਰ ਵਿੱਚ ਸੱਟਾਂ ਲੱਗਣ ਵਾਲੇ ਪੰਜ ਵਿਅਕਤੀਆਂ ਨੂੰ ਮੁਢਲੀ ਜਾਂਚ ਤੇ ਇਲਾਜ ਦੇ ਉਪਰੰਤ ਜਵਾਹਰ ਲਾਲ ਨਹਿਰੂ ਮੈਡੀਕਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪੁਲਿਸ ਅਧਿਕਾਰੀ ਦੇ ਅਨੁਸਾਰ, ਇਲਾਕੇ ਵਿੱਚ ਆਮ ਸਥਿਤੀ ਬਹਾਲ ਹੋ ਗਈ ਹੈ ਅਤੇ ਮਾਮਲੇ ਵਿੱਚ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ।


