ਚੀਨ ਰੋਕੇਗਾ ਉੱਤਰ ਭਾਰਤ ਦੀ ਲਾਈਫ਼ ਲਾਈਨ!
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਸਖ਼ਤ ਕਾਰਵਾਈ ਤੋਂ ਪਾਕਿਸਤਾਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਐ। ਇਸ ਤੋਂ ਬਾਅਦ ਲਗਾਤਾਰ ਪਾਕਿਸਤਾਨੀ ਨੇਤਾਵਾਂ ਵੱਲੋਂ ਭਾਰਤ ਨੂੰ ਗਿੱਦੜ ਭਬਕੀਆਂ ਮਾਰੀਆਂ ਜਾ ਰਹੀਆਂ ਨੇ ਪਰ ਜਦੋਂ ਗੱਲ ਨਾ ਬਣੀ ਤਾਂ ਹੁਣ ਪਾਕਿਸਤਾਨ ਵੱਲੋਂ ਆਪਣੇ ਪੁਰਾਣੇ ਦੋਸਤ ਚੀਨ ਨੂੰ ਮਦਦ ਦੀ ਗੁਹਾਰ ਲਗਾਈ ਗਈ ਐ ਕਿ ਉਹ ਸਿੰਧੂ ਦੇ ਬਦਲੇ ਬ੍ਰਹਮਪੁੱਤਰ ਦਾ ਪਾਣੀ ਰੋਕੇ,, ਜਿਸ ਨੂੰ ਨਾਰਥ ਇੰਡੀਆ ਦੀ ਲਾਈਫ਼ ਲਾਈਨ ਕਿਹਾ ਜਾਂਦੈ।

By : Makhan shah
ਚੰਡੀਗੜ੍ਹ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਸਖ਼ਤ ਕਾਰਵਾਈ ਤੋਂ ਪਾਕਿਸਤਾਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਐ। ਇਸ ਤੋਂ ਬਾਅਦ ਲਗਾਤਾਰ ਪਾਕਿਸਤਾਨੀ ਨੇਤਾਵਾਂ ਵੱਲੋਂ ਭਾਰਤ ਨੂੰ ਗਿੱਦੜ ਭਬਕੀਆਂ ਮਾਰੀਆਂ ਜਾ ਰਹੀਆਂ ਨੇ ਪਰ ਜਦੋਂ ਗੱਲ ਨਾ ਬਣੀ ਤਾਂ ਹੁਣ ਪਾਕਿਸਤਾਨ ਵੱਲੋਂ ਆਪਣੇ ਪੁਰਾਣੇ ਦੋਸਤ ਚੀਨ ਨੂੰ ਮਦਦ ਦੀ ਗੁਹਾਰ ਲਗਾਈ ਗਈ ਐ ਕਿ ਉਹ ਸਿੰਧੂ ਦੇ ਬਦਲੇ ਬ੍ਰਹਮਪੁੱਤਰ ਦਾ ਪਾਣੀ ਰੋਕੇ,, ਜਿਸ ਨੂੰ ਨਾਰਥ ਇੰਡੀਆ ਦੀ ਲਾਈਫ਼ ਲਾਈਨ ਕਿਹਾ ਜਾਂਦੈ। ਹੁਣ ਵੱਡਾ ਸਵਾਲ ਇਹ ਐ, ਕੀ ਚੀਨ ਵਾਕਈ ਭਾਰਤ ਨੂੰ ਟੂ ਫਰੰਟ ਵਾਰ ਵਿਚ ਉਲਝਾਉਣ ਦੀ ਕੋਸ਼ਿਸ਼ ਕਰੇਗਾ? ਜੇਕਰ ਹਾਂ, ਤਾਂ ਫਿਰ ਕੀ ਨਤੀਜਾ ਹੋਵੇਗਾ? ਸੋ ਦੇਖੋ ਸਾਡੀ ਇਹ ਖ਼ਾਸ ਰਿਪੋਰਟ।
ਪਹਿਲਗਾਮ ਹਮਲੇ ਤੋਂ ਬਾਅਦ ਤੁਰੰਤ ਬਾਅਦ ਭਾਰਤ ਵੱਲੋਂ ਵੱਡੀ ਕਾਰਵਾਈ ਕਰਦਿਆਂ ਸਿੰਧੂ ਨਦੀ ਦਾ ਪਾਣੀ ਰੋਕ ਦਿੱਤਾ ਗਿਆ ਏ, ਜਿਸ ਨਾਲ ਪਾਕਿਸਤਾਨੀ ਸਰਕਾਰ ਨੂੰ ਭਾਜੜਾਂ ਪਈਆਂ ਹੋਈਆਂ ਨੇ। ਜਦੋਂ ਪਾਕਿਸਤਾਨ ਦਾ ਕੋਈ ਹੋਰ ਚਾਰਾ ਨਹੀਂ ਚੱਲਿਆ ਤਾਂ ਉਹ ਹੁਣ ਆਪਣੇ ਦੋਸਤ ਚੀਨ ਕੋਲ ਮਦਦ ਦੀ ਗੁਹਾਰ ਲਗਾ ਰਿਹਾ ਏ ਅਤੇ ਨਾਰਥ ਇੰਡੀਆ ਦੀ ਲਾਈਫ਼ ਲਾਈਨ ਮੰਨੇ ਜਾਂਦੇ ਬ੍ਰਹਮਪੁੱਤਰ ਦਰਿਆ ਦਾ ਪਾਣੀ ਰੋਕਣ ਆਖ ਰਿਹਾ ਏ। ਜੇਕਰ ਚੀਨ ਨੇ ਪਾਕਿਸਤਾਨ ਦੇ ਆਖੇ ਲੱਗ ਅਜਿਹਾ ਕੀਤਾ ਤਾਂ ਇਸ ਦਾ ਅੰਜ਼ਾਮ ਇਕੱਲੇ ਭਾਰਤ ਲਈ ਹੀ ਨਹੀਂ ਬਲਕਿ ਤਿੰਨੇ ਦੇਸ਼ਾਂ ਲਈ ਬਹੁਤ ਖ਼ਤਰਨਾਕ ਹੋਵੇਗਾ।
ਦਰਅਸਲ ਭਾਰਤ ਨੇ ਹਾਲ ਹੀ ਵਿਚ ਸਿੰਧੂ ਜਲ ਸੰਧੀ ਨੂੰ ਰੱਦ ਕਰ ਦਿੱਤਾ ਹੈ ਜੋ 1960 ਵਿਚ ਵਰਲਡ ਬੈਂਕ ਦੀ ਵਿਚੋਲਗੀ ਨਾਲ ਬਣੀ ਸੀ। ਇਸ ਸੰਧੀ ਦੇ ਤਹਿਤ ਭਾਰਤ ਨੇ ਉਦਾਰਤਾ ਦਿਖਾਉਂਦਿਆਂ ਪਾਕਿਸਤਾਨ ਨੂੰ ਸਿੰਧੂ ਬੇਸਿਨ ਦੇ 80 ਫ਼ੀਸਦੀ ਤੋਂ ਜ਼ਿਆਦਾ ਪਾਣੀ ਦਾ ਅਧਿਕਾਰ ਦਿੱਤਾ ਸੀ ਪਰ ਹੁਣ ਅੱਤਵਾਦੀ ਅਤੇ ਲਗਾਤਾਰ ਦੁਸ਼ਮਣੀ ਦੇ ਚਲਦਿਆਂ ਭਾਰਤ ਨੇ ਇਸ ਇਤਿਹਾਸਕ ਸੰਧੀ ਨੂੰ ਪੁਨਰ ਵਿਚਾਰ ਕਰਕੇ ਪਾਕਿਸਤਾਨ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਸਿੰਧੂ ਜਲ ਦਾ ਵਹਾਅ ਰੁਕਣ ਨਾਲ ਪਾਕਿਸਤਾਨ ਦੀ ਖੇਤੀ, ਊਰਜਾ ਪੈਦਾਵਾਰ ਅਤੇ ਪੀਣ ਦੇ ਪਾਣੀ ਦੀ ਸਪਲਾਈ ’ਤੇ ਸਿੱਧਾ ਅਸਰ ਪਵੇਗਾ।
ਹਾਲਾਂਕਿ ਇਸ ਦਾ ਤੁਰੰਤ ਪ੍ਰਭਾਵ ਨਹੀਂ ਦਿਸੇਗਾ ਪਰ ਲੰਬੇ ਸਮੇਂ ਵਿਚ ਪਾਕਿਸਤਾਨ ਦੇ ਲਈ ਇਹ ਇਕ ਗੰਭੀਰ ਸੰਕਟ ਬਣ ਸਕਦਾ ਏ। ਦਰਅਸਲ ਭਾਰਤ ਇਕੱਠੇ ਹੀ ਦੋ ਮੋਰਚਿਆਂ ’ਤੇ ਚੁਣੌਤੀ ਝੱਲ ਰਿਹਾ ਏ। ਇਕ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਵਿਵਾਦ ਅਤੇ ਦੂਜਾ ਚੀਨ ਦੇ ਨਾਲ ਬ੍ਰਹਮਪੁੱਤਰ ਨਦੀ ’ਤੇ ਰਣਨੀਤੀਕ ਟਕਰਾਅ। ਕੁੱਝ ਮੀਡੀਆ ਵਿਚ ਆ ਰਹੀਆਂ ਖ਼ਬਰਾਂ ਮੁਤਾਬਕ ਪਾਕਿਸਤਾਨ ਹੁਣ ਚੀਨ ਨੂੰ ਅਪੀਲਾਂ ਕਰ ਰਿਹਾ ਏ ਕਿ ਉਹ ਭਾਰਤ ਦਾ ਪਾਣੀ ਰੋਕ ਕੇ ਉਸ ਨੂੰ ਸਬਕ ਸਿਖਾਏ।
ਆਓ ਹੁਣ ਜ਼ਰ੍ਹਾ ਬ੍ਰਹਮਪੁੱਤਰ ਨਦੀ ਦੀ ਭਾਰਤ ਲਈ ਮਹੱਤਤਾ ’ਤੇ ਵੀ ਇਕ ਝਾਤ ਮਾਰ ਲੈਨੇ ਆਂ।
ਬ੍ਰਹਮਪੁੱਤਰ ਨਦੀ ਭਾਰਤ ਦੇ ਪੂਰਬ ਉਤਰ ਰਾਜਾਂ, ਖ਼ਾਸ ਕਰਕੇ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਦੇ ਲਈ ਬੇਹੱਦ ਮਹੱਤਵਪੂਰਨ ਐ। ਇਕ ਰਿਪੋਰਟ ਮੁਤਾਬਕ ਇਹ ਨਾ ਸਿਰਫ਼ ਖੇਤੀ ਅਤੇ ਜਲ ਸਪਲਾਈ ਦਾ ਪ੍ਰਮੁੱਖ ਸਰੋਤ ਐ, ਬਲਕਿ ਹਾਈਡ੍ਰੋ ਪਾਵਰ ਪ੍ਰੋਜੈਕਟਾਂ ਦੇ ਲਈ ਵੀ ਬੇਹੱਦ ਅਹਿਮ ਐ। ਭਾਰਤ ਦੇ ਉਤਰ ਪੂਰਬੀ ਇਲਾਕਿਆਂ ਵਿਚ ਲੱਖਾਂ ਕਿਸਾਨ, ਮਛੇਰੇ ਅਤੇ ਉਦਯੋਗ ਬ੍ਰਹਮਪੁੱਤਰ ’ਤੇ ਨਿਰਭਰ ਨੇ।
ਇਕ ਮੀਡੀਆ ਰਿਪੋਰਟ ਮੁਤਾਬਕ ਚੀਨ ਤਿੱਬਤ ਦੇ ਮੇਡੋਗ ਖੇਤਰ ਵਿਚ ਬ੍ਰਹਮਪੁੱਤਰ ’ਤੇ ਇਕ ਵਿਸ਼ਾਲ ਡੈਮ ਬਣਾਉਣ ਦੀ ਤਿਆਰੀ ਵਿਚ ਐ। ਇਹ ਡੈਮ ਥ੍ਰੀ ਗੌਰਜਸ ਡੈਮ ਤੋਂ ਵੀ ਵੱਡਾ ਹੋ ਸਕਦਾ ਏ, ਜਿਸ ਨਾਲ ਚੀਨ ਨੂੰ ਊਰਜਾ ਪੈਦਾਵਾਰ ਦੇ ਨਾਲ ਨਾਲ ਬ੍ਰਹਮਪੁੱਤਰ ਦੇ ਪਾਣੀ ਵਹਾਅ ’ਤੇ ਵੀ ਕੰਟਰੋਲ ਮਿਲ ਸਕਦਾ ਏ। ਚੀਨ ਨੇ ਅਧਿਕਾਰਕ ਨੇ ਆਖਿਆ ਏ ਕਿ ਡੈਮ ਨਾਲ ਭਾਰਤ ਵਿਚ ਪਾਣੀ ਦੇ ਵਹਾਅ ’ਤੇ ਕੋਈ ਨਕਰਾਤਮਕ ਅਸਰ ਨਹੀਂ ਪਵੇਗਾ ਪਰ ਮਾਹਿਰਾਂ ਦਾ ਮੰਨਣਾ ਏ ਕਿ ਭਵਿੱਖ ਵਿਚ ਜੇਕਰ ਚੀਨ ਚਾਹੇ ਤਾਂ ਉਹ ਵਹਾਅ ਕੰਟਰੋਲ ਕਰਕੇ ਭਾਰਤ ਨੂੰ ਰਣਨੀਤਕ ਤੌਰ ’ਤੇ ਦਬਾਅ ਵਿਚ ਲਿਆ ਸਕਦਾ ਏ।
ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਜੇਕਰ ਚੀਨ ਬ੍ਰਹਮਪੁੱਤਰ ਨਦੀ ਦਾ ਪਾਣੀ ਰੋਕਦਾ ਏ ਜਾਂ ਇਸ ਦਾ ਵਹਾਅ ਬਦਲਦਾ ਹੈ ਤਾਂ ਇਸ ਦਾ ਭਾਰਤ ’ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈ ਸਕਦਾ ਏ।
ਨੰਬਰ 1 : ਮਾਨਸੂਨ ਦੇ ਮੌਸਮ ਵਿਚ ਅਚਾਨਕ ਪਾਣੀ ਛੱਡਣ ਨਾਲ ਹੜ੍ਹ ਆ ਜਾਵੇਗਾ ਅਤੇ ਬਾਕੀ ਸਮੇਂ ਪਾਣੀ ਰੋਕਣ ਨਾਲ ਸੋਕੇ ਦੇ ਹਾਲਾਤ ਪੈਦਾ ਹੋ ਜਾਣਗੇ।
ਨੰਬਰ 2 : ਜੇਕਰ ਪਾਣੀ ਦੇ ਵਹਾਅ ਵਿਚ ਤਬਦੀਲੀ ਹੁੰਦੀ ਹੈ ਤਾਂ ਬ੍ਰਹਮਪੁੱਤਰ ਬੇਸਿਨ ਵਿਚ ਬਣੇ ਹਾਈਡ੍ਰੋ ਪ੍ਰੋਜੈਕਟਾਂ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ,,, ਪਰ ਇਹ ਅਸਰ ਸੀਮਤ ਹੋਵੇਗਾ। ਰਾਸ਼ਟਰੀ ਪੱਧਰ ’ਤੇ ਵਿਨਾਸ਼ਕਾਰੀ ਨਹੀਂ ਹੋਵੇਗਾ ਕਿਉਂਕਿ ਭਾਰਤ ਦੇ ਕੋਲ ਗੰਗਾ, ਯਮਨਾ, ਗੋਦਾਵਰੀ, ਕ੍ਰਿਸ਼ਨਾ ਵਰਗੀਆਂ ਦਰਜਨਾਂ ਨਦੀਆਂ ਮੌਜੂਦ ਨੇ ਜੋ ਪੂਰੀ ਤਰ੍ਹਾਂ ਦੇਸ਼ ਦੇ ਅੰਦਰ ਤੋਂ ਨਿਕਲਦੀਆਂ ਨੇ।
ਅਜਿਹੀ ਗੱਲ ਨਹੀਂ ਐ ਕਿ ਭਾਰਤ ਇਸ ਦੀ ਕੋਈ ਤਿਆਰ ਨਹੀਂ ਕਰ ਰਿਹਾ,, ਬਲਕਿ ਭਾਰਤ ਵੀ ਚੀਨ ਦੀ ਹਰ ਚਾਲ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਿਹਾ ਏ, ਜਿਸ ਦੇ ਤਹਿਤ ਭਾਰਤ ਵੱਲੋਂ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਵਿਚ ਤੇਜ਼ੀ ਨਾਲ ਜਲ ਭੰਡਾਰਨ ਪ੍ਰੋਜੈਕਟ ਬਣਾਏ ਜਾ ਰਹੇ ਨੇ। ਭਾਰਤ ਵੱਲੋਂ ਚੀਨ ’ਤੇ ਲਗਾਤਾਰ ਹੜ੍ਹ ਦੇ ਮੌਸਮ ਵਿਚ ਪਾਣੀ ਦੇ ਵਹਾਅ ਦਾ ਡਾਟਾ ਸਾਂਝਾ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਏ। ਇਸ ਤੋਂ ਇਲਾਵਾ ਭਾਰਤ ਕੌਮਾਂਤਰੀ ਮੰਚਾਂ ’ਤੇ ਵੀ ਚੀਨ ਤੋਂ ਡੈਮ ਨਿਰਮਾਣ ਵਿਚ ਪਾਰਦਰਸ਼ਤਾ ਅਤੇ ਡਾਊਨ ਸਟ੍ਰੀਮ ਦੇਸ਼ਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਮੰਗ ਕੀਤੀ ਜਾ ਰਹੀ ਐ।
ਸੋ ਪਾਕਿਸਸਤਾਨ ਦੀ ਇਹ ਕਲਪਨਾ ਕਿ ਚੀਨ ਭਾਰਤ ਦਾ ਪਾਣੀ ਰੋਕ ਕੇ ਉਸ ਨੂੰ ਝੁਕਾ ਦੇਵੇਗਾ, ਹਕੀਕਤ ਤੋਂ ਕੋਹਾਂ ਦੂਰ ਐ। ਭਾਰਤ ਅਤੇ ਚੀਨ ਦੇ ਵਿਚਕਾਰ ਵਿਵਾਦ ਸਰਹੱਦਾਂ ਤੱਕ ਸੀਮਤ ਐ ਜਦਕਿ ਭਾਰਤ ਅਤੇ ਪਾਕਿਸਤਾਨ ਦੇ ਖ਼ਿਲਾਫ਼ ਅੱਤਵਾਦ ਦੇ ਮਸਲੇ ’ਤੇ ਬੇਹੱਦ ਸਖ਼ਤ ਐ। ਇਸ ਲਈ ਚੀਨ ਦੇ ਲਈ ਭਾਰਤ ਦੇ ਖ਼ਿਲਾਫ਼ ਪਾਣੀ ਨੂੰ ਹਥਿਆਰ ਬਣਾਉਣਾ ਓਨਾ ਆਸਾਨ ਨਹੀਂ, ਜਿੰਨਾ ਪਾਕਿਸਤਾਨ ਸੋਚ ਰਿਹਾ ਏ।
ਸੋ ਤੁਹਾਡਾ ਇਸ ਮਾਮਲੇ ’ਤੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


