Begin typing your search above and press return to search.

JIO ਦਾ ਬੋਰੀ ਬਿਸਤਰਾ ਗੋਲ ਕਰੇਗੀ BSNL!

BSNL ਵੱਲੋਂ ਮਹਿਜ਼ ਇਕ ਰੁਪਏ ਵਿਚ ਅਨਲਿਮਟਿਡ Calling, ਡੇਲੀ ਡਾਟਾ ਦੇ ਨਾਲ-ਨਾਲ ਹੋਰ ਬਹੁਤ ਕੁੱਝ ਆਫ਼ਰ ਕੀਤਾ ਗਿਆ ਏ। ਇਸ ਵੱਡੇ ਆਫ਼ਰ ਨੇ ਟੈਲੀਕਾਮ ਦੀ ਦੁਨੀਆ ਵਿਚ ਹੜਕੰਪ ਮਚਾ ਕੇ ਰੱਖ ਦਿੱਤਾ ਏ। ਸੋ ਆਓ ਤੁਹਾਨੂੰ ਵਿਸਥਾਰ ’ਚ ਦੱਸਦੇ ਆਂ, ਕੀ ਐ ਇਹ ਆਫ਼ਰ ਅਤੇ ਕਦੋਂ ਤੱਕ ਐ ਇਸ ਦੀ ਆਖ਼ਰੀ ਤਰੀਕ?

JIO ਦਾ ਬੋਰੀ ਬਿਸਤਰਾ ਗੋਲ ਕਰੇਗੀ BSNL!
X

Makhan shahBy : Makhan shah

  |  1 Aug 2025 3:49 PM IST

  • whatsapp
  • Telegram

ਚੰਡੀਗੜ੍ਹ : ਬੀਐਸਐਨਐਲ ਨੇ ਹੁਣ ਵੱਡੀਆਂ ਕੰਪਨੀਆਂ ਨੂੰ ਤਕੜੀ ਟੱਕਰ ਦੇਣ ਦੀ ਤਿਆਰੀ ਕਰ ਲਈ ਐ, ਜਿਸ ਦੇ ਲਈ ਬੀਐਸਐਨਐਲ ਵੱਲੋਂ ਹੁਣ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਗਾਹਕਾਂ ਲਈ ਅਜਿਹਾ ਆਫ਼ਰ ਪੇਸ਼ ਕੀਤਾ ਗਿਆ ਏ, ਜਿਸ ਨੂੰ ਸੁਣ ਕੇ ਏਅਰਟੈੱਲ ਤੇ ਜੀਓ ਵਰਗੀਆਂ ਵੱਡੀਆਂ ਕੰਪਨੀਆਂ ਦੇ ਵੀ ਹੋਸ਼ ਉਡ ਗਏ ਨੇ। ਦਰਅਸਲ ਕੰਪਨੀ ਵੱਲੋਂ ਮਹਿਜ਼ ਇਕ ਰੁਪਏ ਵਿਚ ਅਨਲਿਮਟਿਡ ਕਾÇਲੰਗ, ਡੇਲੀ ਡਾਟਾ ਦੇ ਨਾਲ-ਨਾਲ ਹੋਰ ਬਹੁਤ ਕੁੱਝ ਆਫ਼ਰ ਕੀਤਾ ਗਿਆ ਏ। ਇਸ ਵੱਡੇ ਆਫ਼ਰ ਨੇ ਟੈਲੀਕਾਮ ਦੀ ਦੁਨੀਆ ਵਿਚ ਹੜਕੰਪ ਮਚਾ ਕੇ ਰੱਖ ਦਿੱਤਾ ਏ। ਸੋ ਆਓ ਤੁਹਾਨੂੰ ਵਿਸਥਾਰ ’ਚ ਦੱਸਦੇ ਆਂ, ਕੀ ਐ ਇਹ ਆਫ਼ਰ ਅਤੇ ਕਦੋਂ ਤੱਕ ਐ ਇਸ ਦੀ ਆਖ਼ਰੀ ਤਰੀਕ?


ਬੀਐਸਐਨਐਲ ਵੱਲੋਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਇਕ ਨਵਾਂ ਆਜ਼ਾਦੀ ਦਾ ਪਲਾਨ ਪੇਸ਼ ਕੀਤਾ ਗਿਆ ਏ, ਜਿਸ ਦੀ ਕੀਮਤ ਮਹਿਜ਼ ਇਕ ਰੁਪਏ ਰੱਖੀ ਗਈ ਐ। ਜੀ ਹਾਂ, ਬੀਐਸਐਨਐਲ ਵੱਲੋਂ ਮਹਿਜ਼ ਇਕ ਰੁਪਏ ਵਿਚ ਅਨਲਿਮਟਿਡ ਕਾÇਲੰਗ, ਡਾਟਾ ਅਤੇ ਹੋਰ ਬਹੁਤ ਕੁੱਝ ਇਸ ਪਲਾਨ ਤਹਿਤ ਦਿੱਤਾ ਜਾ ਰਿਹਾ ਏ ਅਤੇ ਉਸ ਦੇ ਇਸ ਆਫ਼ਰ ਨੇ ਜੀਓ ਅਤੇ ਏਅਰਟੈੱਲ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਵੀ ਸੋਚੀਂ ਪਾ ਕੇ ਰੱਖ ਦਿੱਤਾ ਹੈ। ਹੋਰ ਤਾਂ ਹੋਰ ਕੰਪਨੀ ਵੱਲੋਂ ਇਸ ਪਲਾਨ ਦੀ ਵੈਲੀਡਿਟੀ ਵੀ 30 ਦਿਨ ਯਾਨੀ ਪੂਰਾ ਇਕ ਮਹੀਨਾ ਰੱਖੀ ਗਈ ਐ। ਬੀਐਸਐਨਐਨ ਨੇ ਆਪਣੇ ਆਫੀਸ਼ੀਅਲ ਐਕਸ ਅਕਾਊਂਟ ’ਤੇ ਟਵੀਟ ਕਰਕੇ ਨਵੇਂ ਆਜ਼ਾਦੀ ਕਾ ਪਲਾਨ ਬਾਰੇ ਅਨਾਊਂਸਮੈਂਟ ਕੀਤੀ ਐ।


ਟਵੀਟ ਦੇ ਅਨੁਸਾਰ ਬੀਐਸਐਨਐਲ ਵੱਲੋਂ ਇਸ ਪਲਾਨ ਵਿਚ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲ ਦੇ ਨਾਲ ਨਾਲ ਹਰ ਰੋਜ਼ 100 ਮੁਫ਼ਤ ਐਸਐਮਐਸ ਦਿੱਤੇ ਜਾ ਰਹੇ ਨੇ। ਇਸਤੋਂ ਇਲਾਵਾ ਪੈਕ ਵਿਚ 2ਜੀਬੀ ਡੇਲੀ ਡਾਟਾ ਵੀ ਦਿੱਤਾ ਜਾ ਰਿਹਾ ਏ। ਹੋਰ ਤਾਂ ਹੋਰ ਇੰਨੇ ਬੈਨੀਫਿਟਸ ਦੇ ਨਾਲ ਇਕ ਮੁਫ਼ਤ ਸਿਮ ਕਾਰਡ ਵੀ ਦਿੱਤਾ ਜਾ ਰਿਹਾ ਏ, ਜਿਸ ਦਾ ਮਤਲਬ ਇਹ ਐ ਕਿ ਇਹ ਪਲਾਨ ਬੀਐਸਐਨਐਲ ਵੱਲੋਂ ਨਵੇਂ ਯੂਜ਼ਰਸ ਲਈ ਪੇਸ਼ ਕੀਤਾ ਗਿਆ ਏ। ਜੇਕਰ ਤੁਸੀਂ ਬੀਐਸਐਨਐਲ ਦੀ ਸਰਵਿਸ ਯੂਜ਼ਰ ਕਰਨਾ ਚਾਹੁੰਦੇ ਹੋ ਤਾਂ ਸਿਰਫ਼ ਇਕ ਰੁਪਏ ਦੇ ਕੇ ਇਕ ਸਿਮ, ਅਨਲਿਮਟਡ ਕਾÇਲੰਗ, ਮੁਫ਼ਤ ਐਸਐਮਐਸ ਅਤੇ ਰੋਜ਼ਾਨਾ 2 ਜੀਬੀ ਡਾਟਾ ਲੈ ਸਕਦੇ ਹੋ।


ਬੀਐਸਐਨਐਲ ਵੱਲੋਂ ਇਸ ਫਰੀਡਮ ਆਫ਼ਰ ਦੀ ਸ਼ੁਰੂਆਤ ਇਕ ਅਗਸਤ ਤੋਂ ਸ਼ੁਰੂ ਕਰ ਦਿੱਤੀ ਗਈ ਐ ਜੋ 31 ਅਗਸਤ 2025 ਤੱਕ ਜਾਰੀ ਰਹੇਗੀ। ਇਸ ਦੌਰਾਨ ਲੋਕ ਆਪਣੇ ਆਸਪਾਸ ਵਾਲੇ ਬੀਐਸਐਨਐਲ ਸੀਐਸਸੀ ਜਾਂ ਰਿਟੇਲਰ ’ਤੇ ਜਾ ਕੇ ਇਸ ਆਫ਼ਰ ਦਾ ਲਾਭ ਉਠਾ ਸਕਦੇ ਨੇ। ਇਹ ਆਫ਼ਰ ਉਨ੍ਹਾਂ ਲੋਕਾਂ ਲਈ ਬਹੁਤ ਸਹੀ ਐ ਜੋ ਕਾਫ਼ੀ ਸਮੇਂ ਤੋਂ ਬੀਐਸਐਨਐਲ ਨੈੱਟਵਰਕ ਨੂੰ ਟ੍ਰਾਈ ਕਰਨਾ ਚਾਹੁੰਦੇ ਨੇ,,, ਹੁਣ ਉਨ੍ਹਾਂ ਨੂੰ ਇਹ ਮੌਕਾ ਸਿਰਫ਼ ਇਕ ਰੁਪਏ ਵਿਚ ਮਿਲ ਰਿਹਾ ਏ।


ਇਸ ਪਲਾਨ ਨੂੰ ਦੇਖ ਕੇ ਇੰਝ ਲਗਦਾ ਏ ਕਿ ਕੰਪਨੀ ਆਪਣੇ ਸਬਸਕ੍ਰਾਈਬਰ ਵਧਾਉਣਾ ਚਾਹੁੰਦੀ ਐ। ਇਸ ਕਾਰਨ ਉਹ ਯੂਜ਼ਰਜ ਨੂੰ ਮਹਿਜ਼ ਇਕ ਰੁਪਏ ਵਿਚ ਸਿਮ ਦੇ ਨਾਲ ਨਾਲ ਇੰਨੇ ਬੈਨੀਫਿਟਸ ਦੇ ਰਹੀ ਐ। ਇਹ ਸਟ੍ਰੇਟਜੀ ਜੀਓ ਵਾਂਗ ਹੀ ਐ, ਜਿਸ ਨੇ ਸ਼ੁਰੂਆਤ ਵਿਚ ਲੋਕਾਂ ਨੂੰ ਮੁਫ਼ਤ ਸਿਮ ਵੰਡੇ ਸੀ,, ਉਸੇ ਤਰ੍ਹਾਂ ਹੁਣ ਬੀਐਸਐਨਐਲ ਵੀ ਲੋਕਾਂ ਨੂੰ ਸਿਮ ਯੂਜ਼ ਕਰਨ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਐ।


ਜੇਕਰ ਬੀਐਸਐਨਐਲ ਦੀ ਇਹ ਯੋਜਨਾ ਕਾਮਯਾਬ ਹੋ ਗਈ ਤਾਂ ਜੀਓ ਅਤੇ ਏਅਰਟੈੱਲ ਵਰਗੀਆਂ ਵੱਡੀਆਂ ਕੰਪਨੀਆਂ ਦਾ ਬੁਰਾ ਹਾਲ ਹੋ ਜਾਵੇਗਾ,,, ਪੰਜਾਬ ਵਿਚ ਜੀਓ ਦਾ ਕਿਸਾਨੀ ਅੰਦੋਲਨ ਵੇਲੇ ਪਹਿਲਾਂ ਹੀ ਬਹੁਤ ਵਿਰੋਧ ਹੋ ਚੁੱਕਿਆ ਏ,,, ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਜੇਕਰ ਜੀਓ ਦੀ ਥਾਂ ਬੀਐਸਐਨਐਲ ਦੀਆਂ ਸਹੂਲਤਾਂ ਪੰਜਾਬ ਵਾਸੀਆਂ ਨੂੰ ਫਿੱਟ ਬੈਠ ਗਈਆਂ ਤਾਂ ਪੰਜਾਬ ਵਿਚ ਜੀਓ ਦਾ ਬੋਰੀ ਬਿਸਤਰਾ ਸਾਫ਼ ਹੋ ਜਾਵੇਗਾ।

Next Story
ਤਾਜ਼ਾ ਖਬਰਾਂ
Share it