ਕੈਦੀ ਨੇ ਗੁਪਤ ਅੰਗ ’ਚ ਫਸਾ ਲਿਆ ਪਾਈਪ, ਐਕਸਰਾ ਦੇਖ ਡਾਕਟਰ ਵੀ ਕਰ ਰਹੇ ਤੌਬਾ-ਤੌਬਾ
ਬਿਹਾਰ ਦੇ ਗੋਪਾਲਗੰਜ ਤੋਂ ਬਹੁਤ ਹੀ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਚਨਾਵੇ ਜੇਲ੍ਹ ਵਿਚ ਬੰਦ ਇਕ ਕੈਦ ਵੱਲੋਂ ਕੀਤੀ ਗਈ ਹਰਕਤ ਤੋਂ ਜਿੱਥੇ ਜੇਲ੍ਹ ਪ੍ਰਸਾਸ਼ਨ ਦੇ ਅਧਿਕਾਰੀ ਹੈਰਾਨ ਹਨ, ਉਥੇ ਹੀ ਡਾਕਟਰ ਵੀ ਕੈਦੀ ਦੀ ਹਰਕਤ ਨੂੰ ਦੇਖ ਕੇ ਤੌਬਾ ਤੌਬਾ ਕਰ ਰਹੇ ਹਨ।
By : Makhan shah
ਗੋਪਾਲਗੰਜ : ਬਿਹਾਰ ਦੇ ਗੋਪਾਲਗੰਜ ਤੋਂ ਬਹੁਤ ਹੀ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਚਨਾਵੇ ਜੇਲ੍ਹ ਵਿਚ ਬੰਦ ਇਕ ਕੈਦ ਵੱਲੋਂ ਕੀਤੀ ਗਈ ਹਰਕਤ ਤੋਂ ਜਿੱਥੇ ਜੇਲ੍ਹ ਪ੍ਰਸਾਸ਼ਨ ਦੇ ਅਧਿਕਾਰੀ ਹੈਰਾਨ ਹਨ, ਉਥੇ ਹੀ ਡਾਕਟਰ ਵੀ ਕੈਦੀ ਦੀ ਹਰਕਤ ਨੂੰ ਦੇਖ ਕੇ ਤੌਬਾ ਤੌਬਾ ਕਰ ਰਹੇ ਹਨ।
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਬਿਹਾਰ ਦੀ ਗੋਪਾਲਗੰਜ ਜੇਲ੍ਹ ਵਿਚ ਬੰਦ ਇਕ ਅੰਡਰ ਟਰਾਇਲ ਕੈਦੀ ਨੇ ਆਪਣੇ ਗੁਪਤ ਅੰਗ ਵਿਚ ਇੱਕ ਫੁੱਟ ਲੰਬੀ ਪਾਈਪ ਪਾ ਲਈ ਪਰ ਜਦੋਂ ਪਾਈਪ ਬਾਹਰ ਨਾ ਨਿਕਲੀ ਤਾਂ ਉਹ ਕੈਦੀ ਚੀਕਾਂ ਮਾਰਨ ਲੱਗਿਆ। ਉਸ ਦੀ ਸਿਹਤ ਵਿਗੜਨ ਲੱਗ ਪਈ, ਜਿਸ ਤੋਂ ਬਾਅਦ ਜੇਲ੍ਹ ਪ੍ਰਸਾਸ਼ਨ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਇਲਾਜ ਲਈ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ’ਤੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਬਿਹਤਰ ਇਲਾਜ ਲਈ ਪਟਨਾ ਵਿਖੇ ਰੈਫਰ ਕਰ ਦਿੱਤਾ।
ਜਿਸ ਕੈਦੀ ਵੱਲੋਂ ਇਹ ਹੈਰਾਨੀਜਨਕ ਹਰਕਤ ਕੀਤੀ ਗਈ ਹੈ ਕਿ ਉਹ ਇਕ ਕਤਲ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਹੈ। ਜਦੋਂ ਕੈਦੀ ਨੇ ਆਪਣੇ ਗੁਪਤ ਅੰਗ ਵਿਚ ਪਾਈਪ ਫਸਾ ਲਈ ਤਾਂ ਉਸ ਨੇ ਜੇਲ੍ਹ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਿਆ, ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਇਹ ਕੈਦੀ ਬਰੌਲੀ ਥਾਣਾ ਖੇਤਰ ਦਾ ਰਹਿਣ ਵਾਲਾ ਹੈ।
ਹਸਪਤਾਲ ਪ੍ਰਸ਼ਾਸਨ ਨੇ ਮੈਡੀਕਲ ਬੋਰਡ ਦਾ ਗਠਨ ਕਰਕੇ ਕੈਦੀ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਐਕਸ-ਰੇ ਰਿਪੋਰਟ ਵਿਚ ਰੀੜ੍ਹ ਦੀ ਹੱਡੀ ਦੇ ਨੇੜੇ ਪਾਈਪ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਮੈਡੀਕਲ ਬੋਰਡ ਦੇ ਡਾਕਟਰ ਵਿਮਨ ਕੇਸਰੀ ਦਾ ਕਹਿਣਾ ਹੈ ਕਿ ਐਕਸ-ਰੇ ਰਿਪੋਰਟ ਤੋਂ ਸਾਫ਼ ਪਤਾ ਚੱਲਦਾ ਹੈ ਕਿ ਰੀੜ੍ਹ ਦੀ ਹੱਡੀ ਦੇ ਕੋਲ ਇਕ ਲੰਬੀ ਪਾਈਪ ਦੇ ਆਕਾਰ ਦੀ ਵਸਤੂ ਫਸੀ ਹੋਈ ਹੈ। ਇਸ ਦੀ ਲੰਬਾਈ ਲਗਭਗ ਇਕ ਫੁੱਟ ਅਤੇ ਮੋਟਾਈ ਇਕ ਇੰਚ ਦੇ ਕਰੀਬ ਜਾਪ ਰਹੀ ਹੈ। ਖ਼ੈਰ ਡਾਕਟਰਾਂ ਦੀ ਟੀਮ ਨੇ ਬਿਨਾਂ ਕਿਸੇ ਅਪਰੇਸ਼ਨ ਦੇ ਕੈਦੀ ਦੇ ਗੁਪਤ ਅੰਗ ਵਿਚ ਫਸੀ ਪਾਈਪ ਨੂੰ ਬਾਹਰ ਕੱਢ ਦਿੱਤਾ। ਹੁਣ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੇ ਅਜਿਹਾ ਕਿਉਂ ਕੀਤਾ?