Begin typing your search above and press return to search.

ਵੱਡੀ ਭਵਿੱਖਬਾਣੀ : ਪ੍ਰਿਯੰਕਾ ਗਾਂਧੀ ਦੀ ਕੁੰਡਲੀ ’ਚ ਪੀਐਮ ਬਣਨ ਦਾ ਯੋਗ!

ਕੁੰਡਲੀ ਦੇਖਣ ਵਾਲੇ ਕੁੱਝ ਮਾਹਿਰਾਂ ਦਾ ਮੰਨਣਾ ਏ ਕਿ ਪ੍ਰਿਯੰਕਾ ਦੀ ਮਿਥੁਨ ਲਗਨ ਦੀ ਕੁੰਡਲੀ ਐ, ਜਿਸ ਵਿਚ ਰਾਜ ਯੋਗ ਦਾ ਲੱਛਣ ਬਣਦਾ ਦਿਖਾਈ ਦੇ ਰਿਹਾ ਏ ਜੋ ਰਾਜਨੀਤਕ ਗਤੀਵਿਧੀਆਂ ਲਈ ਚੰਗਾ ਮੰਨਿਆ ਜਾਂਦਾ ਏ।

ਵੱਡੀ ਭਵਿੱਖਬਾਣੀ : ਪ੍ਰਿਯੰਕਾ ਗਾਂਧੀ ਦੀ ਕੁੰਡਲੀ ’ਚ ਪੀਐਮ ਬਣਨ ਦਾ ਯੋਗ!
X

Makhan shahBy : Makhan shah

  |  18 Jun 2024 11:35 AM GMT

  • whatsapp
  • Telegram

ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਪਹਿਲੀ ਵਾਰ ਚੋਣ ਰਾਜਨੀਤੀ ਵਿਚ ਪੈਰ ਰੱਖਣ ਜਾ ਰਹੀ ਐ ਕਿਉਂਕਿ ਕਾਂਗਰਸ ਪਾਰਟੀ ਨੇ ਤੈਅ ਕੀਤਾ ੲੈ ਕਿ ਰਾਹੁਲ ਗਾਂਧੀ ਵਾਇਨਾਡ ਲੋਕ ਸਭਾ ਸੀਟ ਨੂੰ ਛੱਡਣਗੇ ਤਾਂ ਪ੍ਰਿਯੰਕਾ ਗਾਂਧੀ ਉਥੇ ਹੋਣ ਵਾਲੀ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਉਮੀਦਵਾਰ ਹੋਵੇਗੀ। ਉਹ ਪਿਛਲੇ ਲੰਬੇ ਸਮੇਂ ਤੋਂ ਯੂਪੀ ਵਿਚ ਕਾਂਗਰਸ ਦੇ ਕੰਮਕਾਜ ਨੂੰ ਦੇਖਦੀ ਆ ਰਹੀ ਐ।

ਰਾਏਬਰੇਲੀ ਤੋਂ ਮਾਂ ਸੋਨੀਆ ਗਾਂਧੀ ਅਤੇ ਅਮੇਠੀ ਤੋਂ ਭਰਾ ਰਾਹੁਲ ਗਾਂਧੀ ਦੀਆਂ ਚੋਣ ਮੁਹਿੰਮਾਂ ਵਿਚ ਪ੍ਰਿਯੰਕਾ ਨੇ ਚੰਗੇ ਸਹਾਇਕ ਵਜੋਂ ਭੂਮਿਕਾ ਨਿਭਾਈ ਐ ਪਰ ਉਹ ਖ਼ੁਦ ਸਰਗਰਮ ਰਾਜਨੀਤੀ ਤੋਂ ਦੂਰ ਰਹੀ ਐ ਪਰ ਕੁੱਝ ਕੁੰਡਲੀ ਦੇਖਣ ਵਾਲੇ ਮਾਹਿਰਾਂ ਦਾ ਕਹਿਣਾ ਏ ਕਿ ਪ੍ਰਿਯੰਕਾ ਦੀ ਕੁੰਡਲੀ ਵਿਚ ਪ੍ਰਧਾਨ ਮੰਤਰੀ ਬਣਨ ਦਾ ਯੋਗ ਲਿਖਿਆ ਹੋਇਆ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਕਹਿੰਦੀ ਐ ਪ੍ਰਿਯੰਕਾ ਗਾਂਧੀ ਦੀ ਕੁੰਡਲੀ ਅਤੇ ਕੀ ਉਹ ਕਦੇ ਪ੍ਰਧਾਨ ਮੰਤਰੀ ਬਣ ਸਕੇਗੀ ਅਤੇ ਕੀ ਰਹੇਗਾ ਵਾਇਨਾਡ ਤੋਂ ਉਨ੍ਹਾਂ ਦਾ ਭਵਿੱਖ?

ਪ੍ਰਿਯੰਕਾ ਗਾਂਧੀ ਦਾ ਜਨਮ 12 ਜਨਵਰੀ 1972 ਨੂੰ ਸ਼ਾਮੀਂ 5 ਵੱਜ 5 ਮਿੰਟ ’ਤੇ ਦਿੱਲੀ ਵਿਚ ਹੋਇਆ ਸੀ। ਕੁੰਡਲੀ ਦੇਖਣ ਵਾਲੇ ਕੁੱਝ ਮਾਹਿਰਾਂ ਦਾ ਮੰਨਣਾ ਏ ਕਿ ਪ੍ਰਿਯੰਕਾ ਦੀ ਮਿਥੁਨ ਲਗਨ ਦੀ ਕੁੰਡਲੀ ਐ, ਜਿਸ ਵਿਚ ਰਾਜ ਯੋਗ ਦਾ ਲੱਛਣ ਬਣਦਾ ਦਿਖਾਈ ਦੇ ਰਿਹਾ ਏ ਜੋ ਰਾਜਨੀਤਕ ਗਤੀਵਿਧੀਆਂ ਲਈ ਚੰਗਾ ਮੰਨਿਆ ਜਾਂਦਾ ਏ। ਲਗਨੇਸ਼ ਬੁੱਧ ਸੱਤਮ ਭਾਵ ਵਿਚ ਬੈਠ ਕੇ ਲਗਨ ’ਤੇ ਨਜ਼ਰ ਰੱਖ ਰਿਹਾ ਏ ਜੋ ਪ੍ਰਿਯੰਕਾ ਨੂੰ ਇਕ ਮਜ਼ਬੂਤ ਔਰਤ ਬਣਾਉਂਦਾ ਏ। ਦਸ਼ਮੇਸ਼ ਅਤੇ ਲਗਨੇਸ਼ ਦੀ ਰਾਜਸੱਤਾ ਦੇ ਲਈ ਕਾਰਕ ਸੂਰਜ ਦੇ ਨਾਲ ਮੇਲ ਇਨ੍ਹਾਂ ਨੂੰ ਰਾਜਨੀਤੀ ਵਿਚ ਉਚ ਅਹੁਦਾ ਮਿਲਣ ਦੇ ਸੰਕੇਤ ਨੇ ਜੋ ਆਉਣ ਵਾਲੇ ਸਮੇਂ ਵਿਚ ਪ੍ਰਿਯੰਕਾ ਨੂੰ ਮਿਲ ਸਕਦਾ ਏ।

ਕੁੱਝ ਜੋਤਿਸ਼ੀਆਂ ਦੇ ਅਨੁਸਾਰ ਹੁਣ ਮਾਰਚ 2024 ਤੋਂ ਪ੍ਰਿਯੰਕਾ ਗਾਂਧੀ ਦੇ ਸੂਰਜ ਦੀ ਮਹਾਂਦਸ਼ਾ ਚੱਲ ਰਹੀ ਐ ਜੋ ਮਾਰਚ 203ਰ ਤੱਕ ਚੱਲੇਗੀ। ਸੂਰਜ ਲਗਨੇਸ਼ ਅਤੇ ਦਸ਼ਮੇਸ਼ ਦੇ ਨਾਲ ਹਨ ਅਤੇ ਦਸ਼ਮ ਭਾਵ ਨਾਲ ਦਸ਼ਮ ਭਾਵ ਵਿਚ ਬੈਠੇ ਹੋਏ ਨੇ ਜੋ ਪ੍ਰਿਯੰਕਾ ਦੇ ਲਈ ਚੰਗਾ ਸਮਾਂ ਦੱਸ ਰਹੇ ਨੇ। ਵਾਇਨਾਡ ਸੀਟ ’ਤੇ ਉਪ ਚੋਣ ਜੇਕਰ ਦਸੰਬਰ 2024 ਤੋਂ ਪਹਿਲਾਂ ਹੁੰਦੀ ਐ ਤਾਂ ਇਹ ਪ੍ਰਿਯੰਕਾ ਗਾਂਧੀ ਨੂੰ ਹੈਰਾਨੀਜਨਕ ਨਤੀਜਾ ਦੇ ਸਕਦੀ ਐ। ਜੇਕਰ ਉਸ ਤੋਂ ਬਾਅਦ ਹੁੰਦੀ ਐ ਤਾਂ ਆਮ ਨਤੀਜੇ ਆ ਸਕਦੇ ਨੇ।

ਇਸੇ ਤਰ੍ਹਾਂ ਜੇਕਰ ਰਾਹੁਲ ਗਾਂਧੀ ਦੀ ਕੁੰਡਲੀ ਨਾਲ ਪ੍ਰਿਯੰਕਾ ਗਾਂਧੀ ਦੇ ਜਨਮ ਕੁੰਡਲੀ ਦੀ ਤੁਲਨਾ ਕੀਤੀ ਜਾਵੇ ਤਾਂ ਪ੍ਰਿਯੰਕਾ ਦੀ ਕੁੰਡਲੀ ਰਾਹੁਲ ਦੀ ਕੁੰਡਲੀ ਤੋਂ ਜ਼ਿਆਦਾ ਮਜ਼ਬੂਤ ਦਿਖਾਈ ਦੇ ਰਹੀ ਐ ਅਤੇ ਜੇਕਰ ਕਾਂਗਰਸ ਭਵਿੱਖ ਵਿਚ ਪ੍ਰਧਾਨ ਮੰਤਰੀ ਬਣਾਉਣ ਦੀ ਸਥਿਤੀ ਵਿਚ ਆਉਂਦੀ ਐ ਤਾਂ ਨਿਸ਼ਚਿਤ ਹੀ ਰਾਹੁਲ ਗਾਂਧੀ ਤੋਂ ਜ਼ਿਆਦਾ ਪ੍ਰਿਯੰਕਾ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਏ।

ਕੁੰਡਲੀ ਮਾਹਿਰਾਂ ਦੇ ਮੁਤਾਬਕ ਸੂਰਜ ਮਹਾਦਸ਼ਾ ਤੋਂ ਬਾਅਦ ਪ੍ਰਿਯੰਕਾ ਦੀ ਚੰਦਰਮਾ ਮਹਾਂਦਸ਼ਾ ਸ਼ੁਰੂ ਹੋਵੇਗੀ ਜੋ ਛੇਵੇਂ ਭਾਵ ਵਿਚ ਨੀਚ ਭੰਗ ਰਾਜਯੋਜ ਅਤੇ ਉਲਟ ਰਾਜਯੋਗ ਬਣਾ ਰਹੇ ਨੇ। ਇਹ ਪ੍ਰਿਯੰਕਾ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਸਮਾਂ ਰਹੇਗਾ। ਉਸ ਤੋਂ ਬਾਅਦ ਮੰਗਲ ਦੀ ਦਸ਼ਾ ਆਏਗੀ ਜੋ ਦਿਗਬਲੀ ਹੋ ਕੇ ਦਸ਼ਮ ਭਾਵ ਵਿਚ ਬੈਠੇ ਨੇ।

ਇਹ ਸਮਾਂ ਖ਼ੁਸ਼ਹਾਲੀ ਦੇ ਨਾਲ ਨਾਲ ਵਿਵਾਦਾਂ ਭਰਿਆ ਰਹੇਗਾ। ਹੁਣ ਸੂਰਜ ਦੀ ਦਸ਼ਾ ਵਿਚ ਪ੍ਰਿਯੰਕਾ ਗਾਂਧੀ ਦੇ ਸਹਿਯੋਗ ਨਾਲ ਕਾਂਗਰਸ ਮਜ਼ਬੂਤ ਬਣਦੀ ਜਾਵੇਗੀ ਅਤੇ ਸਾਲ 2029 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਕਾਂਟੇ ਦੀ ਟੱਕਰ ਦੇਵੇਗੀ।

ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it