ਓਲੰਪਿਕ 'ਚ ਨੀਰਜ ਚੋਪੜਾ ਦੇ ਚਾਂਦੀ ਦੇ ਮੈਡਲ ਤੋਂ ਬਾਅਦ ਹੁਣ ਉਨ੍ਹਾਂ ਦੀ ਮਾਂ ਨੇ ਜਿੱਤਿਆ ਸਭ ਦਾ ਦਿਲ
ਉਨ੍ਹਾਂ ਨੇ ਪਾਕਿਸਤਾਨੀ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਬਾਰੇ ਵੀ ਬਿਆਨ ਦਿੱਤਾ ਜਿਸ ਨੇ ਸਭਨੂੰ ਹੈਰਾਨ ਕੀਤਾ ਅਤੇ ਇਸ ਬਿਆਨ ਨੇ ਸਭਦੇ ਦਿਲ ਅੰਦਰ ਇੱਕ ਜਗ੍ਹਾ ਬਣਾਈ ਹੈ ।
By : lokeshbhardwaj
ਪੈਰਿਸ : ਨੀਰਜ ਚੋਪੜਾ ਦੇ ਇਕ ਵਾਰ ਫਿਰ ਤੋਂ ਮੈਡਲ ਜਿੱਤਣ 'ਤੇ ਉਨ੍ਹਾਂ ਦੇ ਮਾਂ ਕਾਫੀ ਖੁਸ਼ ਹਨ । ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਬਾਰੇ ਵੀ ਬਿਆਨ ਦਿੱਤਾ ਜਿਸ ਨੇ ਸਭਨੂੰ ਹੈਰਾਨ ਕੀਤਾ ਅਤੇ ਇਸ ਬਿਆਨ ਨੇ ਸਭਦੇ ਦਿਲ ਅੰਦਰ ਇੱਕ ਜਗ੍ਹਾ ਬਣਾਈ ਹੈ । ਇਸ ਵੀਡੀਓ ਵਿੱਚ ਉਨ੍ਹਾਂ ਦੇ ਮਾਂ ਨੇ ਕਿਹਾ ਕਿ , "ਅਸੀਂ ਬਹੁਤ ਖੁਸ਼ ਹਾਂ।" ਚਾਂਦੀ ਵੀ ਸਾਨੂੰ ਸੋਨੇ ਵਰਗੀ ਲੱਗਦੀ ਹੈ।” ਪੱਤਰਕਾਰ ਨੇ ਜਦੋਂ ਅਰਸ਼ਦ ਨਦੀਮ ਬਾਰੇ ਗੱਲ ਕੀਤੀ ਤਾਂ ਉਸ ਨੇ ਜਵਾਬ ਦਿੱਤਾ, “ਕੋਈ ਗੱਲ ਨਹੀਂ ਸਰ। ਸੋਨਾ ਲੈਣ ਵਾਲਾ ਵੀ ਸਾਡਾ ਪੁੱਤਰ ਹੈ । ਤੁਹਾਨੂੰ ਦੱਸਦਈਏ ਕਿ ਭਾਰਤ ਦੇ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 ਵਿੱਚ ਜੈਵਲਿਨ ਥਰੋਅ ਮੁਕਾਬਲੇ ਵਿੱਚ 89.45 ਮੀਟਰ ਜੈਵਲਿਨ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਹਾਲਾਂਕਿ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ 92.97 ਮੀਟਰ ਦਾ ਨਵਾਂ ਓਲੰਪਿਕ ਰਿਕਾਰਡ ਬਣਾ ਕੇ ਸੋਨ ਤਗਮਾ ਜਿੱਤਿਆ । ਤੁਹਾਨੂੰ ਦੱਸ ਦੇਈਏ ਕਿ ਨੀਰਜ ਚੋਪੜਾ ਅਤੇ ਅਰਸ਼ਦ ਨਦੀਮ ਦੋਵੇਂ ਚੰਗੇ ਦੋਸਤ ਹਨ । ਨੀਰਜ ਨੇ ਟੋਕੀਓ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ । ਨਦੀਮ ਟੋਕੀਓ 'ਚ ਚੌਥੇ ਸਥਾਨ 'ਤੇ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਸੀ । ਅਜਿਹੇ 'ਚ ਨੀਰਜ ਚੋਪੜਾ ਨੇ ਪਹਿਲ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਨ ਵਾਲਿਆਂ ਨੂੰ ਚੁੱਪ ਕਰਵਾ ਦਿੱਤਾ।
ਲੋਕਾਂ ਨੇ ਇਸ ਬਿਆਨ ਤੇ ਸ਼ੋਸ਼ਲ ਮੀਡੀਆ ਪਲੈਟਫਾਰਮ 'ਐਕਸ' ਤੇ ਕੀਤੀ ਤਾਰੀਫ਼
ਇਸ 'ਤੇ ਪਾਕਿਸਤਾਨ ਦੇ ਇਕ ਯੂਜ਼ਰ ਨੇ ਫਰੀਦ ਖਾਨ ਨੇ ਪੋਸਟ ਕੀਤਾ, 'ਅਰਸ਼ਦ ਨਦੀਮ ਨੇ ਗੋਲਡ ਮੈਡਲ ਜਿੱਤਿਆ, ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤਿਆ ਪਰ ਨੀਰਜ ਦੀ ਮਾਂ ਅਸਲੀ ਹੀਰਾ ਹੈ। ਉਨ੍ਹਾਂ ਦੀ ਬਦੌਲਤ ਹੀ ਨੀਰਜ ਇੰਨਾ ਸਫਲ ਹੈ। ਕਿੰਨੀ ਸੁੰਦਰ ਅਤੇ ਵਿਚਾਰਵਾਨ ਔਰਤ ਹਨ ।
ਜਾਣੋ ਗੋਲਡ ਜਿੱਤਣ ਵਾਲੇ ਪਾਕਿਸਤਾਨ ਦੇ ਅਰਸ਼ਦ ਨਦੀਮ ਬਾਰੇ ਕੁਝ ਖਾਸ ਗੱਲਾਂ
ਨਦੀਮ ਦੇ ਪਿਤਾ ਪਾਕਿਸਤਾਨ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਹਨ। ਮੀਡੀਆ ਰਿਪੋਰਟਸ ਮੁਤਾਬਕ ਜਦੋਂ ਪਾਕਿਸਤਾਨ ਦਾ ਰਾਸ਼ਟਰੀ ਖੇਡ ਬੋਰਡ ਇਹ ਫੈਸਲਾ ਕਰ ਰਿਹਾ ਸੀ ਕਿ ਪੈਰਿਸ ਓਲੰਪਿਕ ਲਈ ਜਾਣ ਵਾਲੇ ਸੱਤ ਐਥਲੀਟਾਂ ਵਿੱਚੋਂ ਕਿਸ ਨੂੰ ਫੰਡ ਦੇਣਾ ਹੈ ਤਾਂ ਸਿਰਫ਼ ਅਰਸ਼ਦ ਨਦੀਮ ਅਤੇ ਉਸ ਦੇ ਕੋਚ ਨੂੰ ਹੀ ਫੰਡ ਲਈ ਯੋਗ ਮੰਨਿਆ ਗਿਆ। ਨਦੀਮ ਅਤੇ ਉਸ ਦੇ ਕੋਚ ਸਲਮਾਨ ਫੈਯਾਜ਼ ਬੱਟ ਖੁਸ਼ਕਿਸਮਤ ਸਨ, ਜਿਨ੍ਹਾਂ ਦੀਆਂ ਹਵਾਈ ਟਿਕਟਾਂ PSB (ਪਾਕਿਸਤਾਨ ਸਪੋਰਟਸ ਬੋਰਡ) ਦੁਆਰਾ ਫੰਡ ਕੀਤੀਆਂ ਗਈਆਂ ਸਨ।