ਗ਼ਰੀਬ ਕਿਸਾਨ ਦੀ ਚਮਕੀ ਕਿਸਮਤ, ਰੱਬ ਨੇ ਧਰਤੀ ਪਾੜ ਕੇ ਦਿੱਤੀ ਦੌਲਤ
ਕਿਸਮਤ ਦਾ ਖੇਲ੍ਹ ਕੁੱਝ ਅਜਿਹਾ ਏ ਕਿ ਕੋਈ ਪਤਾ ਨਹੀਂ ਕਦੋਂ ਛੱਪੜ ਪਾੜ ਕੇ ਪੈਸਿਆਂ ਦੀ ਮੀਂਹ ਵਰ੍ਹਾ ਦੇਵੇ ਅਤੇ ਕਿਸੇ ਵਿਅਕਤੀ ਨੂੰ ਰੰਕ ਤੋਂ ਰਾਜਾ ਬਣਾ ਦੇਵੇ। ਅਜਿਹਾ ਹੀ ਕੁੱਝ ਇਕ ਗ਼ਰੀਬ ਕਿਸਾਨ ਦੇ ਨਾਲ ਹੋਇਆ ਏ..
By : Makhan shah
ਭੋਪਾਲ : ਕਿਸਮਤ ਦਾ ਖੇਲ੍ਹ ਕੁੱਝ ਅਜਿਹਾ ਏ ਕਿ ਕੋਈ ਪਤਾ ਨਹੀਂ ਕਦੋਂ ਛੱਪੜ ਪਾੜ ਕੇ ਪੈਸਿਆਂ ਦੀ ਮੀਂਹ ਵਰ੍ਹਾ ਦੇਵੇ ਅਤੇ ਕਿਸੇ ਵਿਅਕਤੀ ਨੂੰ ਰੰਕ ਤੋਂ ਰਾਜਾ ਬਣਾ ਦੇਵੇ। ਅਜਿਹਾ ਹੀ ਕੁੱਝ ਇਕ ਗ਼ਰੀਬ ਕਿਸਾਨ ਦੇ ਨਾਲ ਹੋਇਆ ਏ, ਜਦੋਂ ਮਾਈਨਿੰਗ ਖੇਤਰ ਵਿਚੋਂ ਉਸ ਦੇ ਹੱਥ ਇਕ ਬੇਸ਼ਕੀਮਤੀ ਹੀਰਾ ਲੱਗਿਆ ਅਤੇ ਉਸ ਦੀ ਕਿਸਮਤ ਚਮਕ ਉਠੀ। ਆਓ ਤੁਹਾਨੂੰ ਦੱਸਦੇ ਆਂ, ਕਿੱਥੋਂ ਦਾ ਹੈ ਇਹ ਮਾਮਲਾ ਅਤੇ ਕਿੰਨੀ ਐ ਕਿਸਾਨ ਹੱਥ ਲੱਗੇ ਹੀਰੇ ਦੀ ਕੀਮਤ।
ਕਿਸਾਨ ਭਾਵੇਂ ਸਾਰੀ ਉਮਰ ਖੇਤਾਂ ਵਿਚ ਹਲ ਵਾਹ ਕੇ ਲੋਕਾਂ ਦਾ ਢਿੱਡ ਭਰਦਾ ਏ ਪਰ ਉਸ ਦੀ ਆਪਣੀ ਗ਼ਰੀਬੀ ਕਦੇ ਦੂਰ ਨਹੀਂ ਹੁੰਦੀ, ਪਰ ਜਦੋਂ ਕਿਸੇ ਕਿਸਾਨ ਦੀ ਕਿਸਮਤ ਹੀ ਲੱਕੀ ਹੋਵੇ ਤਾਂ ਕੀ ਕਹਿ ਸਕਦੇ ਆਂ। ਮੱਧ ਪ੍ਰਦੇਸ਼ ਦੇ ਪੰਨਾ ਖੇਤਰ ਦੇ ਇਕ ਆਦਿਵਾਸੀ ਗ਼ਰੀਬ ਕਿਸਾਨ ਦੇ ਨਾਲ ਵੀ ਕੁੱਝ ਅਜਿਹਾ ਹੀ ਵਾਪਰਿਆ, ਜਿਸ ਨੂੰ ਧਰਤੀ ਨੇ ਛੱਪੜ ਪਾੜ ਦੇ ਦੌਲਤ ਦੇ ਦਿੱਤੀ।
ਆਦਿਵਾਸੀ ਕਿਸਾਨ ਦੀ ਕਿਸਮਤ ਅਜਿਹੀ ਚਮਕੀ ਕਿ ਉਸ ਨੂੰ ਹੀਰਿਆਂ ਦੀ ਖਾਣ ਵਿਚੋਂ ਇਕ ਬੇਸ਼ਕੀਮਤੀ ਹੀਰਾ ਮਿਲਿਆ, ਜਿਸ ਦੀ ਕੀਮਤ 7 ਲੱਖ ਰੁਪਏ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਐ। ਇਹ ਦੇਖ ਕੇ ਕਿਸਾਨ ਅਤੇ ਉਸ ਦਾ ਪਰਿਵਾਰ ਖ਼ੁਸ਼ੀ ਵਿਚ ਝੂਮ ਉਠਿਆ। ਜਾਣਕਾਰੀ ਅਨੁਸਾਰ ਜਿਸ ਕਿਸਾਨ ਦੇ ਹੱਥ ਇਹ ਬੇਸ਼ਕੀਮਤੀ ਹੀਰਾ ਲੱਗਿਆ ਏ, ਉਸ ਦਾ ਨਾਮ ਦੇਸ਼ਰਾਜ ਐ ਜੋ ਪਿੰਡ ਗੌਰੈਈਆ ਕਕਰਹਟੀ ਦਾ ਰਹਿਣ ਵਾਲਾ ਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਦਫ਼ਤਰ ਵਿਚ ਤਾਇਨਾਤ ਹੀਰਾ ਪਾਰਖ਼ੀ ਅਨੁਪਮ ਸਿੰਘ ਨੇ ਦੱਸਿਆ ਕਿ ਪੇਸ਼ੇ ਤੋਂ ਕਿਸਾਨ ਦੇਸ਼ਰਾਜ ਆਦਿਵਾਸੀ ਨੇ ਹੀਰਾ ਦਫ਼ਤਰ ਤੋਂ ਪੱਟਾ ਬਣਵਾ ਕੇ ਪੱਟੀ ਖੇਤਰ ਵਿਚ ਹੀਰੇ ਦੀ ਖਾਣ ਲਗਾਈ ਸੀ, ਜਿਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਵੀ ਇਕ ਕੈਰੇਟ 35 ਸੈਂਟ ਦਾ ਹੀਰਾ ਮਿਲਿਆ ਸੀ। ਕਿਸਾਨ ਨੇ ਇਹ ਹੀਰਾ ਦਫ਼ਤਰ ਵਿਚ ਜਮ੍ਹਾਂ ਕਰਵਾ ਦਿੱਤਾ ਸੀ ਪਰ ਅੱਜ ਫਿਰ ਉਸੇ ਕਿਸਾਨ ਨੂੰ 6 ਕੈਰੇਟ 65 ਸੇਂਟ ਦਾ ਹੀਰਾ ਮਿਲਿਆ ਏ। ਇਸ ਹੀਰੇ ਨੂੰ ਵੀ ਕਿਸਾਨ ਨੇ ਹੀਰਾ ਦਫ਼ਤਰ ਵਿਚ ਜਮ੍ਹਾਂ ਕਰਵਾ ਦਿੱਤਾ ਏ, ਜਿਸ ਨੂੰ ਹੁਣ ਅਗਲੀ ਨਿਲਾਮੀ ਵਿਚ ਰੱਖਿਆ ਜਾਵੇਗਾ।
ਦੱਸ ਦਈਏ ਕਿ ਹੀਰਿਆਂ ਦੀ ਨਗਰੀ ਦੇ ਨਾਂਅ ਨਾਲ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਖੇਤਰ ਨੂੰ ਪੂਰੇ ਦੇਸ਼ ਦੁਨੀਆ ਵਿਚ ਬੇਸ਼ਕੀਮਤੀ ਹੀਰਿਆਂ ਲਈ ਜਾਣਿਆ ਜਾਂਦਾ ਏ। ਇੱਥੋਂ ਦੀ ਧਰਤੀ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਰੰਕ ਤੋਂ ਰਾਜਾ ਬਣਾ ਚੁੱਕੀ ਐ, ਯਾਨੀ ਕਿ ਪਹਿਲਾਂ ਵੀ ਇੱਥੇ ਬਹੁਤ ਸਾਰੇ ਕਿਸਾਨਾਂ ਦੇ ਹੱਥ ਬੇਸ਼ਕੀਮਤੀ ਹੀਰੇ ਲੱਗ ਚੁੱਕੇ ਨੇ ਜੋ ਉਨ੍ਹਾਂ ਨੂੰ ਅਮੀਰ ਬਣਾ ਚੁੱਕੇ ਨੇ।