Begin typing your search above and press return to search.

Ice Cream 'ਚੋਂ ਨਿਕਲੀ 'ਮਨੁੱਖੀ ਉਂਗਲੀ', ਮੁੰਬਈ ਦੀ ਮਹਿਲਾ ਨੇ Online ਕੀਤਾ ਸੀ ਆਰਡਰ

ਮਹਿਲਾ ਦੀ ਸ਼ਿਕਾਇਤ ਉੱਤੇ ਮਲਾਡ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਤੁਰੰਤ ਮਨੁੱਖੀ ਉਂਗਲੀ ਨੂੰ ਫੋਰੈਂਸਿਕ ਲਈ ਭੇਜ ਦਿੱਤਾ ਹੈ।

Ice Cream ਚੋਂ ਨਿਕਲੀ ਮਨੁੱਖੀ ਉਂਗਲੀ, ਮੁੰਬਈ ਦੀ ਮਹਿਲਾ ਨੇ Online ਕੀਤਾ ਸੀ ਆਰਡਰ

Dr. Pardeep singhBy : Dr. Pardeep singh

  |  13 Jun 2024 10:36 AM GMT

  • whatsapp
  • Telegram
  • koo

ਮੁੰਬਈ: ਮੁੰਬਈ ਦੇ ਮਲਾਡ ਇਲਾਕੇ 'ਚ ਇੱਕ ਹੈਰਾਨ ਅਤੇ ਰੌਂਗਟੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਭ ਦੀ ਮਨਪਸੰਦੀਦਾ ਕੋਨ ਆਈਸਕ੍ਰੀਮ ਵਿੱਚੋਂ ਮਨੁੱਖੀ ਉਂਗਲੀ ਦਾ ਇੱਕ ਟੁਕੜਾ ਮਿਲਿਆ ਹੈ। ਮਲਾਡ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਤੁਰੰਤ ਮਨੁੱਖੀ ਉਂਗਲੀ ਨੂੰ ਫੋਰੈਂਸਿਕ ਲਈ ਭੇਜ ਦਿੱਤਾ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਈਸਕ੍ਰੀਮ ਬਣਾਉਣ ਅਤੇ ਪੈਕ ਕਰਨ ਵਾਲੀ ਜਗ੍ਹਾ ਦੀ ਵੀ ਜਾਂਚ ਲਈ ਜਾਵੇਗੀ।

ਜਾਣਕਾਰੀ ਅਨੁਸਾਰ ਮਲਾਡ ਦੀ ਇੱਕ ਔਰਤ ਨੇ ਯੂਮੋ ਕੰਪਨੀ ਦੀ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ। ਪਰ ਜਿਵੇਂ ਹੀ ਉਸਨੇ ਆਈਸ ਕਰੀਮ ਖਾਣੀ ਸ਼ੁਰੂ ਕੀਤਾ ਤਾਂ ਮਨੁੱਖੀ ਉਂਗਲੀ ਦਾ ਟੁਕੜਾ ਉਸਦੇ ਸਾਹਮਣੇ ਆ ਗਿਆ। ਆਈਸਕ੍ਰੀਮ ਕੋਨ 'ਚ ਉਂਗਲੀ ਦਾ ਟੁਕੜਾ ਦੇਖ ਕੇ ਔਰਤ ਦੀਆਂ ਚੀਕਾਂ ਨਿਕਲ ਗਈਆਂ ਅਤੇ ਬੇਹੋਸ਼ ਹੋ ਗਈ। ਇਕ ਵਾਰ ਤਾਂ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਝ ਸਮਝ ਨਹੀਂ ਆਇਆ। ਪਰ ਫਿਰ ਸਭ ਕੁਝ ਸਮਝ ਆਉਣ ਤੋਂ ਬਾਅਦ ਉਹ ਤੁਰੰਤ ਮਲਾਡ ਥਾਣੇ ਪਹੁੰਚ ਗਏ। ਆਨਲਾਈਨ ਮੰਗਵਾਈ ਸੀ ਕੋਨ ਆਈਸਕਰੀਮ ਓਰਲੇਮ ਨਿਵਾਸੀ ਬ੍ਰੈਂਡਨ ਸੇਰਾਓ (27) ਨੇ ਬੁੱਧਵਾਰ ਨੂੰ ਇੱਕ ਔਨਲਾਈਨ ਡਿਲੀਵਰੀ ਐਪ ਰਾਹੀਂ ਯੂਮੋ ਕੰਪਨੀ ਤੋਂ ਆਈਸਕ੍ਰੀਮ ਕੋਨ ਆਰਡਰ ਕੀਤਾ। ਔਰਤ ਨੇ ਦੱਸਿਆ ਕਿ ਆਈਸਕ੍ਰੀਮ ਕੋਨ ਦੇ ਅੰਦਰ ਲਗਭਗ 2 ਸੈਂਟੀਮੀਟਰ ਲੰਬੀ ਮਨੁੱਖੀ ਉਂਗਲੀ ਦਾ ਟੁਕੜਾ ਸੀ

ਆਈਸਕ੍ਰੀਮ ਕੰਪਨੀ ਖਿਲਾਫ ਮਾਮਲਾ ਦਰਜ

ਪੁਲੀਸ ਨੇ ਆਈਸ ਕਰੀਮ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਾਲ ਹੀ ਆਈਸਕ੍ਰੀਮ ਕੋਨ ਨੂੰ ਜਾਂਚ ਲਈ ਭੇਜਿਆ ਗਿਆ ਹੈ। ਨਾਲ ਹੀ ਪੁਲਿਸ ਨੇ ਆਈਸਕ੍ਰੀਮ ਤੋਂ ਮਿਲੀ ਮਨੁੱਖੀ ਉਂਗਲੀ ਨੂੰ ਐਫਐਸਐਲ (ਫੋਰੈਂਸਿਕ) ਭੇਜ ਦਿੱਤਾ ਹੈ। ਪੁਲਿਸ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਲਾਡ ਪੁਲਸ ਨੇ ਦੱਸਿਆ ਕਿ ਮੁੰਬਈ ਦੇ ਮਲਾਡ ਇਲਾਕੇ 'ਚ ਇਕ ਔਰਤ ਨੂੰ ਆਨਲਾਈਨ ਆਰਡਰ ਕੀਤੀ ਆਈਸਕ੍ਰੀਮ ਕੋਨ 'ਚ ਮਨੁੱਖੀ ਉਂਗਲੀ ਦਾ ਟੁਕੜਾ ਮਿਲਿਆ। ਜਿਸ ਤੋਂ ਬਾਅਦ ਮਹਿਲਾ ਥਾਣੇ ਪਹੁੰਚੀ। ਅਸੀਂ ਆਈਸਕ੍ਰੀਮ ਕੰਪਨੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਆਈਸਕ੍ਰੀਮ ਨੂੰ ਜਾਂਚ ਲਈ ਭੇਜ ਦਿੱਤਾ ਹੈ। ਆਈਸਕ੍ਰੀਮ ਵਿੱਚ ਮਿਲੇ ਮਨੁੱਖੀ ਸਰੀਰ ਦੇ ਅੰਗ ਨੂੰ ਐਫਐਸਐਲ (ਫੋਰੈਂਸਿਕ) ਭੇਜ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਆਈਸਕ੍ਰੀਮ ਨੂੰ ਬਣਾਉਣ ਅਤੇ ਪੈਕ ਕਰਨ ਵਾਲੀ ਜਗ੍ਹਾ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it