Begin typing your search above and press return to search.

ਮੱਧ ਪ੍ਰਦੇਸ਼ 'ਚ 3 ਅਫ਼ਰੀਕਨ ਚੀਤਿਆਂ ਨੇ ਲਿਆ ਜਨਮ, ਕੂਨੋ ਨੈਸ਼ਨਲ ਪਾਰਕ 'ਚ ਪੱਸਰੀ ਖ਼ੁਸ਼ੀ ਦੀ ਲਹਿਰ

ਮੱਧ ਪ੍ਰਦੇਸ਼ ਦੇ ਸ਼ਿਓਪੁਰ 'ਚ ਸਥਿਤ ਹੈ ਕੂਨੋ ਨੈਸ਼ਨਲ ਪਾਰਕ। ਇੱਥੇ ਤਿੰਨ ਵਰ੍ਹੇ ਪਹਿਲਾਂ ਦੱਖਣੀ ਅਫ਼ਰੀਕਾ ਤੋਂ ਕੁਝ ਚੀਤੇ ਲਿਆਂਦੇ ਗਏ ਸਨ। ਉਨ੍ਹਾਂ 'ਚੋਂ ਹੀ ਗਾਮਿਨੀ ਨਾਂਅ ਦੀ ਇੱਕ ਮਾਦਾ ਚੀਤਾ ਨੇ ਹੁਣ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ

ਮੱਧ ਪ੍ਰਦੇਸ਼ ਚ 3 ਅਫ਼ਰੀਕਨ ਚੀਤਿਆਂ ਨੇ ਲਿਆ ਜਨਮ, ਕੂਨੋ ਨੈਸ਼ਨਲ ਪਾਰਕ ਚ ਪੱਸਰੀ ਖ਼ੁਸ਼ੀ ਦੀ ਲਹਿਰ
X

mehtabmasih@gmail.comBy : [email protected]

  |  18 Feb 2026 2:19 PM IST

  • whatsapp
  • Telegram

ਭਾਰਤ 'ਚ ਚੀਤਿਆਂ ਦੀ ਕੁੱਲ ਗਿਣਤੀ ਹੁਣ 38

ਸ਼ਿਓਪੁਰ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਸ਼ਿਓਪੁਰ 'ਚ ਸਥਿਤ ਹੈ ਕੂਨੋ ਨੈਸ਼ਨਲ ਪਾਰਕ। ਇੱਥੇ ਤਿੰਨ ਵਰ੍ਹੇ ਪਹਿਲਾਂ ਦੱਖਣੀ ਅਫ਼ਰੀਕਾ ਤੋਂ ਕੁਝ ਚੀਤੇ ਲਿਆਂਦੇ ਗਏ ਸਨ। ਉਨ੍ਹਾਂ 'ਚੋਂ ਹੀ ਗਾਮਿਨੀ ਨਾਂਅ ਦੀ ਇੱਕ ਮਾਦਾ ਚੀਤਾ ਨੇ ਹੁਣ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਕਾਰਣ ਨੈਸ਼ਨਲ ਪਾਰਕ 'ਚ ਖ਼ੁਸ਼ੀ ਦੀ ਲਹਿਰ ਹੈ। ਇਸ ਨੂੰ ਕੂਨੋ ਨੈਸ਼ਨਲ ਪਾਰਕ ਲਈ ਮਾਣ ਭਰਪੂਰ ਛਿਣ ਦੱਸਿਆ ਜਾ ਰਿਹਾ ਹੈ।

ਭਾਰਤ ਦੇ ਵਾਤਾਵਰਣ, ਵਣ ਤੇ ਜਲਵਾਯੂ ਮਾਮਲਿਆਂ ਦੇ ਮੰਤਰੀ ਭੁਪੇਂਦਰ ਯਾਦਵ ਨੇ ਖ਼ੁਦ ਇਸ ਮਾਦਾ ਚੀਤਾ ਦੀ ਤਾਜ਼ਾ ਵਿਡੀਓ ਅਤੇ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ 'ਐਕਸ' 'ਤੇ ਆਪਣੀ ਪੋਸਟ ਵਿੱਚ ਦੱਸਿਆ ਹੈ ਕਿ ਗਾਮਿਨੀ ਦੂਜੀ ਵਾਰ ਮਾਂ ਬਣੀ ਹੈ।

ਇਹ 9ਵੀ਼ ਵਾਰ ਹੈ ਕਿ ਭਾਰਤ 'ਚ ਕਿਸੇ ਅਫ਼ਰੀਕਨ ਮਾਦਾ ਚੀਤਾ ਨੇ ਬੱਚੇ ਦਿੱਤੇ ਹਨ। ਹੁਣ ਭਾਰਤ 'ਚ ਮੌਜੂਦ ਅਫ਼ਰੀਕਨ ਚੀਤਿਆਂ ਦੀ ਗਿਣਤੀ 27 ਹੋ ਗਈ ਹੈ। ਉਂਝ ਭਾਰਤ 'ਚ ਇਸ ਵੇਲੇ ਕੁੱਲ 38 ਚੀਤੇ ਹਨ। ਚੀਤਿਆਂ ਦੀ ਗਿਣਤੀ ਇਸ ਪੂਰੀ ਧਰਤੀ ਤੋਂ ਹੀ ਬੜੀ ਤੇਜ਼ੀ ਨਾਲ਼ ਘਟਦੀ ਜਾ ਰਹੀ ਹੈ।

ਮੰਤਰੀ ਯਾਦਵ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਸਰਕਾਰ ਚਾਹੁੰਦੀ ਹੈ ਕਿ ਚੀਤਿਆਂ ਦੀ ਨਸਲ ਨੂੰ ਬਚਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਵਣ ਵਿਭਾਗ ਦਾ ਸਟਾਫ਼ ਜੰਗਲ਼ੀ ਜਾਨਵਰਾਂ ਦੀ ਰਾਖੀ ਲਈ 24 ਘੰਟੇ ਆਪਣੀ ਡਿਊਟੀ ਨਿਭਾਉਂਦਾ ਹੈ। 'ਹਰੇਕ ਚੀਤੇ ਦਾ ਜਨਮ 'ਪ੍ਰੋਜੈਕਟ ਚੀਤਾ' ਦੀ ਨੀਂਹ ਨੂੰ ਹੋਰ ਮਜ਼ਬੂਤ ਕਰਦਾ ਹੈ।'

ਮਾਹਿਰਾਂ ਅਨੁਸਾਰ, ਜਿਨ੍ਹਾਂ ਜਾਨਵਰਾਂ ਨੂੰ ਨਵੇਂ ਵਾਤਾਵਰਣ ਵਿੱਚ ਤਬਦੀਲ ਕੀਤਾ ਜਾਂਦਾ ਹੈ, ਉਨ੍ਹਾਂ ਦੇ ਬਚਣ ਦੀ ਸੰਭਾਵਨਾ ਆਮ ਤੌਰ 'ਤੇ 40 ਫ਼ੀ ਸਦੀ ਹੁੰਦੀ ਹੈ। ਇਸ ਸੰਬੰਧ ਵਿੱਚ, ਭਾਰਤ ਵਿੱਚ ਚੀਤਿਆਂ ਦੀ ਸੰਭਾਲ ਦੀ ਸਫ਼ਲਤਾ ਦਰ ਬਹੁਤ ਜ਼ਿਆਦਾ ਹੈ। ਹਾਲਾਂਕਿ, ਇਹ ਯਾਤਰਾ ਹਮੇਸ਼ਾ ਸੁਚਾਰੂ ਨਹੀਂ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ, ਬਿਮਾਰੀਆਂ ਅਤੇ ਵੱਖ-ਵੱਖ ਹਾਦਸਿਆਂ ਕਾਰਨ ਕਈ ਚੀਤਿਆਂ ਦੀ ਮੌਤ ਨੇ ਜੰਗਲਾਤ ਵਿਭਾਗ ਦੇ ਮੱਥੇ 'ਤੇ ਚਿੰਤਾਵਾਂ ਵਧਾ ਦਿੱਤੀਆਂ ਹਨ। ਖਾਸ ਤੌਰ 'ਤੇ, ਪਿਛਲੇ ਦਸੰਬਰ ਵਿੱਚ ਸਿਰਫ 10 ਮਹੀਨੇ ਦੇ ਚੀਤੇ ਦੀ ਮੌਤ ਨੇ ਪ੍ਰੋਜੈਕਟ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਹਨ। ਪਰ ਨਵੇਂ ਬੱਚਿਆਂ ਦੇ ਜਨਮ ਨੇ ਉਨ੍ਹਾਂ ਸਾਰੇ ਦੁੱਖਾਂ ਨੂੰ ਮਿਟਾ ਦਿੱਤਾ ਹੈ ਅਤੇ 'ਪ੍ਰੋਜੈਕਟ ਚੀਤਾ' ਦੇ ਭਵਿੱਖ ਨੂੰ ਰੌਸ਼ਨ ਕਰ ਦਿੱਤਾ ਹੈ।

ਕੁਨੋ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਂ ਗਾਮਿਨੀ ਅਤੇ ਉਸਦੇ ਤਿੰਨ ਬੱਚੇ ਇਸ ਸਮੇਂ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਦੀਆਂ ਹਰਕਤਾਂ 'ਤੇ ਸੀਸੀਟੀਵੀ ਅਤੇ ਡਰੋਨ ਕੈਮਰਿਆਂ ਰਾਹੀਂ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਨਵੇਂ ਮਹਿਮਾਨਾਂ ਦੇ ਆਉਣ ਨਾਲ ਕੁਨੋ ਦੇ ਸੈਰ-ਸਪਾਟੇ ਅਤੇ ਵਾਤਾਵਰਣ ਪ੍ਰਣਾਲੀ ਵਿੱਚ ਨਵੀਂ ਜਾਨ ਪੈ ਗਈ ਹੈ।

Next Story
ਤਾਜ਼ਾ ਖਬਰਾਂ
Share it