ਪੀ-20 ਸੰਮੇਲਨ ’ਚ ਨਿੱਜਰ ਦਾ ਮੁੱਦਾ ਚੁੱਕੇਗਾ ਭਾਰਤ
ਨਵੀਂ ਦਿੱਲੀ , 7 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਨਿੱਜਰ ਮੁੱਦੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਲਖੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਵਿਚਕਾਰ ਰਿਪੋਰਟ ਮਿਲ ਰਹੀ ਹੈ ਕਿ ਭਾਰਤ 13-14 ਅਕਤੂਬਰ ਨੂੰ ਹੋਣ ਵਾਲੇ ਪੀ-20 ਸੰਮੇਲਨ ’ਚ ਕੈਨੇਡਾ ਅੱਗੇ ਇਹ ਮੁੱਦਾ ਚੁੱਕੇਗਾ। ਜੇਕਰ ਗੱਲਬਾਤ ਰਾਹੀਂ ਜਲਦ ਇਸ ਮੁੱਦੇ ਦਾ ਹੱਲ ਨਹੀਂ ਕੱਢਿਆ […]
By : Hamdard Tv Admin
ਨਵੀਂ ਦਿੱਲੀ , 7 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਨਿੱਜਰ ਮੁੱਦੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਲਖੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਵਿਚਕਾਰ ਰਿਪੋਰਟ ਮਿਲ ਰਹੀ ਹੈ ਕਿ ਭਾਰਤ 13-14 ਅਕਤੂਬਰ ਨੂੰ ਹੋਣ ਵਾਲੇ ਪੀ-20 ਸੰਮੇਲਨ ’ਚ ਕੈਨੇਡਾ ਅੱਗੇ ਇਹ ਮੁੱਦਾ ਚੁੱਕੇਗਾ। ਜੇਕਰ ਗੱਲਬਾਤ ਰਾਹੀਂ ਜਲਦ ਇਸ ਮੁੱਦੇ ਦਾ ਹੱਲ ਨਹੀਂ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ’ਤੇ ਕੁੜੱਤਣ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਬੈਠਕ ’ਚ ਕੈਨੇਡਾ ਦੇ ਸੈਨੇਟ ਸਪੀਕਰ ਵੀ ਹੋਣਗੇ ਸ਼ਾਮਲ
ਦਰਅਸਲ, ਜੀ-20 ਦੇਸ਼ਾਂ ਦੇ ਸੰਸਦੀ ਪ੍ਰਧਾਨਾਂ ਦੇ ਸਿਖਰ ਸੰਮੇਲਨ ਪੀ-20 ਵਿੱਚ ਕੈਨੇਡਾ ਸੈਨੇਟ ਦੇ ਸਪੀਕਰ ਰੇਮੋਂਡੇ ਗਗਨੇ ਸ਼ਾਮਲ ਹੋਣਗੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸੰਮੇਲਨ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਯਸ਼ੋਭੂਮੀ ਵਿੱਚ ਹੋੋਵੇਗਾ। ਇਸ ਵਿੱਚ ਜੀ-20 ਅਤੇ ਸੱਦੇ ਗਏ ਦੇਸ਼ਾਂ ਵਿੱਚੁੋਂ 25 ਦੇਸ਼ਾਂ ਦੇ ਸਪੀਕਰ ਅਤੇ 10 ਦੇਸ਼ਾਂ ਦੇ ਡਿਪਟੀ ਸਪੀਕਰ ਸ਼ਾਮਲ ਹੋ ਸਕਦੇ ਹਨ।
ਦੱਸ ਦੇਈਏ ਕਿ 18 ਜੂਨ 2023 ਦੀ ਸ਼ਾਮ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਜਰ ’ਤੇ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸਨ, ਜਿਸ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗੲਾਂੀ। ਨਿੱਜਰ ਨੂੰ ਭਾਰਤ ਨੇ ਭਗੌੜਾ ਐਲਾਨਿਆ ਹੋਇਆ ਸੀ ਅਤੇ ਉਸ ’ਤੇ 10 ਲੱਖ ਰੁਪਏ ਇਨਾਮ ਵੀ ਰੱਖਿਆ ਹੋਇਆ ਸੀ।
13 ਅਕਤੂਬਰ ਨੂੰ ਪੀਐਮ ਮੋਦੀ ਵੱਲੋਂ ਸੰਮੇਲਨ ਦਾ ਉਦਘਾਟਨ
ਨਿੱਜਰ ਕਤਲ ਤੋਂ 3 ਮਹੀਨੇ ਬਾਅਦ ਯਾਨੀ 18 ਸਤੰਬਰ 2023 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਹਾਊਸ ਆਫ਼ ਕਾਮਨਜ਼’ ਯਾਨੀ ਉੱਥੋਂ ਦੀ ਸੰਸਦ ਵਿੱਚ ਇੱਕ ਬਿਆਨ ਦਿੱਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਨਿੱਜਰ ਦੀ ਹੱਤਿਆ ਵਿੱਚ ਭਾਰਤ ਦੇ ਏਜੰਟਾਂ ਦਾ ਹੱਥ ਹੋ ਸਕਦਾ ਹੈ। ਟਰੂਡੋ ਦਾ ਇਸ਼ਾਰਾ ਭਾਰਤੀ ਖੁਫ਼ੀਆ ਏਜੰਸੀ ‘ਰਾਅ’ ਵੱਲ ਸੀ।
ਉੱਧਰ ਇੱਕ ਮੀਡੀਆ ਰਿਪੋਰਟ ਵਿੱਚ ਕੇਸ ਨਾਲ ਜੁੜੇ ਅਫ਼ਸਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਕਿ ਨਿੱਜਰ ਦੀ ਹੱਤਿਆ ਮਗਰੋਂ ਅਮਰੀਕਾ ਦੀ ਸਪਾਈ ਏਜੰਸੀਆਂ ਨੇ ਕੈਨੇਡਾ ਨਾਲ ਇਸ ਕੇਸ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ। ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤ ’ਤੇ ਦੋਸ਼ ਲਾਉਂਦੇ ਸਮੇਂ ਕੈਨੇਡਾ ਨੇ ਜਿਸ ਖੁਫ਼ੀਆ ਰਿਪੋਰਟ ਦਾ ਹਵਾਲਾ ਦਿੱਤਾ ਸੀ, ਉਹ ਉਸ ਨੇ ਖੁਦ ਇਕੱਠੀ ਕੀਤੀ ਸੀ।
ਰਿਪੋਰਟ ਮੁਤਾਬਕ ਨਿੱਜਰ ਤੇ ਕਤਲ ਮਗਰੋਂ ਅਮਰੀਕੀ ਖੁਫ਼ੀਆ ਏਜੰਸੀਆਂ ਨੇ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਵਿੱਚ ਕੈਨੇਡਾ ਦੀ ਮਦਦ ਕੀਤੀ ਸੀ। ਇਸੇ ਦੇ ਆਧਾਰ ’ਤੇ ਕੈਨੇਡਾ੍ਰ ਨੂੰ ਇਹ ਸਿੱਟਾ ਕੱਢਣ ਵਿੱਚ ਮਦਦ ਮਿਲੀ ਕਿ ਭਾਰਤ ਇਸ ਵਿੱਚ ਸ਼ਾਮਲ ਸੀ। ਹਾਲਾਂਕਿ ਕੈਨੇਡਾ ਨੇ ਖੁਦ ਭਾਰਤੀ ਡਿਪਲੋਮੈਟਸ ਦੀ ਨਿਗਰਾਨੀ ਕਰਕੇ ਉਨ੍ਹਾਂ ਦੀ ਕਮਿਊਨੀਕੇਸ਼ਨ ਡਿਟੇਲਸ ਦਾ ਪਤਾ ਲਾਇਆ ਸੀ, ਜਿਨ੍ਹਾਂ ਦੇ ਆਧਾਰ ’ਤੇ ਨਿੱਜਰ ਦੇ ਕਤਲ ਵਿੱਚ ਭਾਰਤ ਏਜੰਟਾਂ ਦੇ ਸ਼ਾਮਲ ਹੋਣਦਾ ਦੋਸ਼ ਲਾਇਆ ਗਿਆ ਸੀ।
ਅਮਰੀਕਾ ਅਤੇ ਕੈਨੇਡਾ ਵਿਚਾਲੇ ਫਾਈਵ ਆਈਜ ਅਲਾਇੰਸ ਦਾ ਹਿੱਸਾ ਹੋਣ ਦੇ ਨਾਤੇ ਇੰਟੈਲੀਜੈਂਸ ਸ਼ੇਅਰਿੰਗ ਹੁੰਦੀ ਹੈ, ਪਰ ਕਤਲ ਬਾਰੇ ਜਾਣਕਾਰੀ ਖਾਸ ਤੌਰ ’ਤੇ ਖੁਫ਼ੀਆ ਏਜੰਸੀਆਂ ਨੇ ਆਪਣੇ ਪੈਕੇਜ ਵਿੱਚ ਸ਼ੇਅਰ ਕੀਤੀ ਸੀ। ਇਸ ਤੋਂ ਪਹਿਲਾਂ ਬੀਤੇ ਦਿਨੀਂ ਕੈਨੇਡੀਅਨ ਮੀਡੀਆ ਨੇ ਦੱਸਿਆ ਸੀ ਕਿ ਕੈਨੇਡਾ ਵਿੱਚ ਅਮਰੀਕਾ ਦੇ ਅੰਬੈਸਡਰ ਡੇਵਿਡ ਕੋਹੇਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਫਾਈਵ ਆਈਜ਼ ਦੇਸ਼ਾਂ ਨੇ ਮਿਲ ਕੇ ਨਿੱਜਰ ਦੀ ਹੱਤਿਆ ਬਾਰੇ ਖੁਫ਼ੀਆ ਜਾਣਕਾਰੀ ਇਕੱਠੀ ਕੀਤੀ ਸੀ।
ਉੱਧਰ ਅਮਰੀਕੀ ਰੱਖਿਆ ਮੰਤਰਾਲਾ ਯਾਨੀ ਪੈਂਟਾਗਨ ਦੇ ਸਾਬਕਾ ਅਫ਼ਸਰ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਤੋਂ ਭਾਰਤ ਦੇ ਮੁਕਾਬਲੇ ਕੈਨੇਡਾ ਨੂੰ ਜ਼ਿਆਦਾ ਖਤਰਾ ਹੈ। ਨਾਲ ਹੀ ਜੇਕਰ ਅਮਰੀਕਾ ਨੂੰ ਭਾਰਤ ਅਤੇ ਕੈਨੇਡਾ ’ਚੋਂ ਕਿਸੇ ਇੱਕ ਨੂੰ ਚੁਣਨਾ ਪਿਆ ਤਾਂ ਉਹ ਭਾਰਤ ਨੂੰ ਚੁਣੇਗਾ।
ਦੱਸਣਾ ਬਣਦਾ ਹੈ ਕਿ ਦੋਵਾਂ ਮੁਲਕਾਂ ਦੇ ਸਬੰਧਾਂ ’ਚ ਤਣਾਅ ਵਿਚਾਲੇ ਭਾਰਤ ਨੇ ਕੈਨੇਡਾ ਦੇ 40 ਡਿਪਲੋਮੈਟਸ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਸੀ, ਪਰ ਬੀਤੇ ਕੱਲ੍ਹ ਤੋਂ ਉਹ ਲਾਪਤਾ ਚੱਲ ਰਹੇ ਹਨ। ਹਾਲਾਂਕਿ ਕੈਨੇਡਾ ਵੱਲੋਂ ਰਿਪੋਰਟਾਂ ਮਿਲ ਰਹੀਆਂ ਨੇ ਉਸ ਨੇ ਆਪਣੇ ਇਨ੍ਹਾਂ ਡਿਪਲੋਮੈਟਸ ਨੂੰ ਸਿੰਗਾਪੁਰ ਸਣੇ ਹੋਰ ਦੇਸ਼ਾਂ ਵਿੱਚ ਭੇਜ ਦਿੱਤਾ ਹੈ।
ਸੋ ਕੁੱਲ ਮਿਲਾ ਕੇ ਤੇਜ਼ੀ ਨਾਲ ਭਖਦੇ ਜਾ ਰਹੇ ਇਸ ਮਸਲੇ ਦਾ ਭਾਰਤ ਅਤੇ ਕੈਨੇਡਾ ਨੂੰ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਦੋਵਾਂ ਮੁਲਕਾਂ ਦੇ ਸਬੰਧਾਂ ’ਚ ਹੋਰ ਕੁੜੱਤਣ ਵੱਧ ਸਕਦੀ ਹੈ।