ਕੀ ਬਣਿਆ ਭਾਰਤ Vs ਪਾਕਿਸਤਾਨ ਮੈਚ ਦਾ, ਪੜ੍ਹੋ
ਨਵੀਂ ਦਿੱਲੀ : ਏਸ਼ੀਆ ਕੱਪ 2023 ਦੇ ਸੁਪਰ 4 ਦਾ ਤੀਜਾ ਮੈਚ ਕੋਲੰਬੋ ਵਿੱਚ ਭਾਰਤ ਬਨਾਮ ਪਾਕਿਸਤਾਨ ਵਿਚਕਾਰ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਦੇ ਸੁਪਰ 4 ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦੇ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 2 ਵਿਕਟਾਂ ਗੁਆ ਕੇ 356 […]
By : Editor (BS)
ਨਵੀਂ ਦਿੱਲੀ : ਏਸ਼ੀਆ ਕੱਪ 2023 ਦੇ ਸੁਪਰ 4 ਦਾ ਤੀਜਾ ਮੈਚ ਕੋਲੰਬੋ ਵਿੱਚ ਭਾਰਤ ਬਨਾਮ ਪਾਕਿਸਤਾਨ ਵਿਚਕਾਰ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਦੇ ਸੁਪਰ 4 ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦੇ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 2 ਵਿਕਟਾਂ ਗੁਆ ਕੇ 356 ਦੌੜਾਂ ਬਣਾਈਆਂ। ਕੇਐਲ ਰਾਹੁਲ ਅਤੇ ਵਿਰਾਟ ਕੋਹਲੀ ਸੈਂਕੜੇ ਜੜਨ ਤੋਂ ਬਾਅਦ ਨਾਬਾਦ ਪਰਤੇ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਅਤੇ ਸ਼ਾਦਾਬ ਖਾਨ ਨੇ 1-1 ਵਿਕਟ ਲਈ।
ਭਾਰਤ ਲਈ ਵਿਰਾਟ ਕੋਹਲੀ ਨੇ ਅਜੇਤੂ 122 ਦੌੜਾਂ ਬਣਾਈਆਂ ਜਦਕਿ ਲੋਕੇਸ਼ ਰਾਹੁਲ ਨੇ ਨਾਬਾਦ 111 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 58 ਦੌੜਾਂ ਬਣਾਈਆਂ ਜਦਕਿ ਕਪਤਾਨ ਰੋਹਿਤ ਸ਼ਰਮਾ ਨੇ 56 ਦੌੜਾਂ ਬਣਾਈਆਂ। ਭਾਰਤ ਨੇ ਸੋਮਵਾਰ ਨੂੰ 24.1 ਓਵਰਾਂ ਵਿੱਚ 147/2 ਦੇ ਸਕੋਰ ਤੋਂ ਅੱਗੇ 356 ਦੌੜਾਂ ਬਣਾਈਆਂ। ਭਾਰਤ ਨੇ ਸੋਮਵਾਰ ਨੂੰ ਰਿਜ਼ਰਵ ਦਿਨ 'ਤੇ ਇਕ ਵੀ ਵਿਕਟ ਨਹੀਂ ਗੁਆਇਆ ਅਤੇ 25.5 ਓਵਰਾਂ 'ਚ 209 ਦੌੜਾਂ ਬਣਾਈਆਂ।
ਹਾਰਦਿਕ ਪੰਡਯਾ ਨੇ ODI ਦੇ ਨੰਬਰ ਇੱਕ ਬੱਲੇਬਾਜ਼ ਬਾਬਰ ਆਜ਼ਮ ਦਾ ਸਟੰਪ ਉਖਾੜ ਦਿੱਤਾ ਹੈ। ਬਾਬਰ 24 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਆਊਟ ਹੋ ਗਏ। ਪਾਕਿਸਤਾਨ ਦਾ ਇਹ ਦੂਜਾ ਵਿਕਟ ਡਿੱਗਿਆ ਹੈ।
ਜਸਪ੍ਰੀਤ ਬੁਮਰਾਹ ਨੇ ਲਗਾਤਾਰ ਪੰਜਵਾਂ ਓਵਰ ਸੁੱਟਿਆ ਅਤੇ ਪਾਕਿਸਤਾਨ ਦੇ ਬੱਲੇਬਾਜ਼ ਬੁਮਰਾਹ ਦੇ ਖਿਲਾਫ ਪਰੇਸ਼ਾਨ ਦਿਖਾਈ ਦਿੱਤੇ।