ਭਾਰਤ Vs ਬੰਗਲਾਦੇਸ਼, ਬੰਗਲਾਦੇਸ਼ ਟੀਮ ਲਈ ਇਹ ਹੋਵੇਗੀ ਚੁਨੌਤੀ
ਨਵੀਂ ਦਿੱਲੀ : ਭਾਰਤ ਬਨਾਮ ਬੰਗਲਾਦੇਸ਼ ਵਿਸ਼ਵ ਕੱਪ 2023 ਦਾ 17ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ਾਕਿਬ ਅਲ ਹਸਨ ਸੱਟ ਕਾਰਨ ਅੱਜ ਦਾ ਮੈਚ ਨਹੀਂ ਖੇਡ ਸਕਣਗੇ, ਉਨ੍ਹਾਂ ਦੀ ਜਗ੍ਹਾ ਨਜ਼ਮੁਲ ਹਸਨ ਸ਼ਾਂਤੋ ਕਪਤਾਨੀ […]
By : Editor (BS)
ਨਵੀਂ ਦਿੱਲੀ : ਭਾਰਤ ਬਨਾਮ ਬੰਗਲਾਦੇਸ਼ ਵਿਸ਼ਵ ਕੱਪ 2023 ਦਾ 17ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਸ਼ਾਕਿਬ ਅਲ ਹਸਨ ਸੱਟ ਕਾਰਨ ਅੱਜ ਦਾ ਮੈਚ ਨਹੀਂ ਖੇਡ ਸਕਣਗੇ, ਉਨ੍ਹਾਂ ਦੀ ਜਗ੍ਹਾ ਨਜ਼ਮੁਲ ਹਸਨ ਸ਼ਾਂਤੋ ਕਪਤਾਨੀ ਕਰ ਰਹੇ ਹਨ। ਭਾਰਤ ਨੇ ਪਲੇਇੰਗ 11 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਭਾਰਤੀ ਟੀਮ ਨੇ ਆਪਣੇ ਪਹਿਲੇ ਤਿੰਨ ਮੈਚ ਜਿੱਤ ਲਏ ਹਨ ਅਤੇ ਉਹ ਬੰਗਲਾਦੇਸ਼ ਖਿਲਾਫ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਣਾ ਚਾਹੇਗੀ ਅਤੇ ਟੂਰਨਾਮੈਂਟ 'ਚ ਲਗਾਤਾਰ ਚੌਥੀ ਜਿੱਤ ਦਰਜ ਕਰਨੀ ਚਾਹੇਗੀ।
ਵਿਸ਼ਵ ਕੱਪ 2023 'ਚ ਦੋ ਉਲਟਫੇਰ ਹੋਏ ਹਨ ਅਤੇ ਭਾਰਤ ਦੇ ਖਿਲਾਫ ਪਿਛਲੇ ਚਾਰ ਮੈਚਾਂ 'ਚ ਬੰਗਲਾਦੇਸ਼ ਦੇ ਰਿਕਾਰਡ ਨੂੰ ਦੇਖਦੇ ਹੋਏ ਟੀਮ ਇਸ ਮੈਚ 'ਚ ਕੋਈ ਵੀ ਜੋਖਮ ਚੁੱਕਣ ਤੋਂ ਬਚਣਾ ਚਾਹੇਗੀ। ਬੰਗਲਾਦੇਸ਼ ਨੇ ਭਾਰਤ ਨੂੰ ਪਿਛਲੇ ਚਾਰ ਵਨਡੇ ਵਿੱਚੋਂ ਤਿੰਨ ਵਿੱਚ ਹਰਾਇਆ ਹੈ। ਇਸ ਵਿੱਚ ਸਭ ਤੋਂ ਤਾਜ਼ਾ ਮੈਚ ਏਸ਼ੀਆ ਕੱਪ ਦਾ ਹੈ ਜਿੱਥੇ ਉਸ ਨੇ ਭਾਰਤੀ ਟੀਮ ਨੂੰ ਛੇ ਦੌੜਾਂ ਨਾਲ ਹਰਾਇਆ ਸੀ। ਬੰਗਲਾਦੇਸ਼ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਰੋਹਿਤ ਸ਼ਰਮਾ ਨਾਲ ਨਜਿੱਠਣ ਦੀ ਹੋਵੇਗੀ। ਉਸਨੇ ਬੰਗਲਾਦੇਸ਼ ਦੇ ਖਿਲਾਫ 2015 (ਮੈਲਬੋਰਨ) ਵਿਸ਼ਵ ਕੱਪ ਮੈਚ ਵਿੱਚ 137 ਦੌੜਾਂ ਅਤੇ 2019 (ਬਰਮਿੰਘਮ) ਵਿਸ਼ਵ ਕੱਪ ਮੈਚ ਵਿੱਚ 104 ਦੌੜਾਂ ਦੀ ਪਾਰੀ ਖੇਡੀ ਹੈ।