ਜੰਗ ਦਰਮਿਆਨ ਭਾਰਤ ਨੇ ਗਾਜ਼ਾ ਭੇਜੀ ਰਾਹਤ ਸਮੱਗਰੀ
ਨਵੀਂ ਦਿੱਲੀ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ ਤੇ ਹਮਾਸ ਵਿਚਾਲੇ ਚਲਦੀ ਜੰਗ ਨੂੰ ਅੱਜ 15 ਦਿਨ ਹੋ ਗਏ, ਜਿਸ ਵਿੱਚ ਹੁਣ ਤੱਕ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਉੱਧਰ ਭਾਰਤ ਨੇ ਅੱਜ ਜੰਗ ਦੇ ਵਰ੍ਹਦੇ ਗੋਲ਼ਿਆਂ ਦਰਮਿਆਨ ਗਾਜ਼ਾ ਲਈ ਰਾਹਤ ਸਮੱਗਰੀ ਭੇਜੀ, ਜਿਸ ਵਿੱਚ 6500 ਕਿਲੋ ਮੈਡੀਕਲ ਤੇ 32 ਹਜ਼ਾਰ ਕਿਲੋ ਜ਼ਰੂਰੀ ਸਾਮਾਨ […]
By : Hamdard Tv Admin
ਨਵੀਂ ਦਿੱਲੀ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ ਤੇ ਹਮਾਸ ਵਿਚਾਲੇ ਚਲਦੀ ਜੰਗ ਨੂੰ ਅੱਜ 15 ਦਿਨ ਹੋ ਗਏ, ਜਿਸ ਵਿੱਚ ਹੁਣ ਤੱਕ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਉੱਧਰ ਭਾਰਤ ਨੇ ਅੱਜ ਜੰਗ ਦੇ ਵਰ੍ਹਦੇ ਗੋਲ਼ਿਆਂ ਦਰਮਿਆਨ ਗਾਜ਼ਾ ਲਈ ਰਾਹਤ ਸਮੱਗਰੀ ਭੇਜੀ, ਜਿਸ ਵਿੱਚ 6500 ਕਿਲੋ ਮੈਡੀਕਲ ਤੇ 32 ਹਜ਼ਾਰ ਕਿਲੋ ਜ਼ਰੂਰੀ ਸਾਮਾਨ ਫਿਲਿਸਤੀਨੀਆਂ ਲਈ ਭੇਜਿਆ ਗਿਆ। ਇਸ ਸਾਮਾਨ ਦੇ ਡੱਬਿਆਂ ’ਤੇ ਲਿਖਿਆ ਗਿਆ ਕਿ ਇਹ ਭਾਰਤ ਦੇ ਲੋਕਾਂ ਵੱਲੋਂ ਫਿਲਿਸਤੀਨੀਆਂ ਲਈ ਤੋਹਫ਼ਾ ਹੈ।
ਡੱਬਿਆਂ ’ਤੇ ਲਿਖਿਆ ਭਾਰਤੀਆਂ ਵੱਲੋਂ ਤੋਹਫ਼ਾ
ਇਹ ਰਾਹਤ ਸਮੱਗਰੀ ਸੀ-17 ਏਅਰ ਕਰਾਫ਼ਟ ਰਾਹੀਂ ਹਿੰਡਨ ਬੇਸ ਤੋਂ ਰਵਾਨਾ ਹੋ ਗਈ, ਜੋ ਜਲਦ ਹੀ ਇਜਿਪਟ ਪਹੁੰਚ ਰਹੀ ਹੈ। ਇਸ ਵਿੱਚ ਕਈ ਜ਼ਰੂਰ ਦਵਾਈਆਂ, ਸਰਜਰੀ ਦਾ ਸਾਮਾਨ, ਟੈਂਟ, ਸਲੀਪਿੰਗ ਬੈਗ, ਪਾਣੀ ਸਾਫ਼ ਕਰਨ ਵਾਲੀ ਟੈਬਲੇਟ ਸਣੇ ਹੋਰ ਲੋੜੀਂਦੀਆਂ ਚੀਜ਼ਾਂ ਸ਼ਾਮਲ ਹਨ।
ਦੂਜੇ ਪਾਸੇ ਇਜ਼ਰਾਈਲ ਦੀ ਫ਼ੌਜ ਨੇ ਅੱਜ ਵੈਸਟ ਬੈਂਕ ਵਿੱਚ ਜੇਨਿਨ ਦੀ ਅਲ-ਅੰਸਾਰ ਮਸਜਿਦ ’ਤੇ ਏਅਰਸਟਰਾਈਕ ਕੀਤੀ। ਇਜ਼ਰਾਈਲ ਫਿਡੈਂਸ ਫੋਰਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਵਿੱਚ ਲਿਖਿਆ ਗਿਆ ਕਿ ਸੁਰੱਖਿਆ ਇੰਟੈਲੀਜੈਂਸ ਨੇ ਉਨ੍ਹਾਂ ਨੂੰ ਦੱਸਿਆ ਕਿ ਹਮਾਸ ਦੇ ਲੜਾਕਿਆਂ ਨੇ ਮਸਜਿਦ ਨੂੰ ਕਮਾਂਡ ਸੈਂਟਰ ਬਣਾਇਆ ਹੋਇਆ ਸੀ। ਉਹ ਇੱਥੋਂ ਹੀ ਹਮਲੇ ਦੀ ਪਲਾਨਿੰਗ ਕਰਦੇ ਅਤੇ ਉਸ ਨੂੰ ਅੰਜਾਮ ਦਿੰਦੇ ਸੀ।
ਸੀਰੀਆ ਦੀ ਇੱਕ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਤੜਕੇ ਇਜ਼ਰਾਈਲ ਨੇ ਅਲੈਪੋ ਅਤੇ ਦਮਿਸ਼ਕ ਦੇ ਏਅਰਪੋਰਟ ’ਤੇ ਹਮਲਾ ਕੀਤਾ, ਜਿਸ ਕਾਰਨ ਰਨਵੇਅ ਤਬਾਹ ਹੋ ਗਏ, ਜਿਸ ਕਰਕੇ ਦੋਵੇਂ ਹਵਾਈ ਅੱਡਿਆਂ ’ਤੇ ਸੇਵਾਵਾਂ ਬੰਦ ਕਰਨੀਆਂ ਪੈ ਗਈਆਂ। ਦਮਿਸ਼ਕ ’ਤੇ ਏਅਰਸ ਸਟਰਾਈਕ ਵਿੱਚ 1 ਕਰਮਚਾਰੀ ਦੀ ਮੌਤ ਹੋ ਗਈ ਹੈ।
ਗਾਜ਼ਾ ਵਿੱਚ ਹਸਪਤਾਲਾਂ ਦੇ ਡਾਕਟਰਾਂ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਉੱਥੇ ਲ ਗਭਗ 130 ਅੱਲੜ ਨੌਜਵਾਨਾਂ ਦੀ ਜਾਨ ਨੂੰ ਖਤਰਾ ਹੈ। ਡਾਕਟਰਾਂ ਨੇ ਕਿਹਾ ਕਿ ਜੇਕਰ ਜਲਦ ਤੋਂ ਜਲਦ ਫਿਊਲ ਉਨ੍ਹਾਂ ਕੋਲ ਨਾ ਪੁੱਜਾ ਤਾਂ ਸਪੋਰਟ ਸਿਸਟਮ ਠੱਪ ਹੋ ਜਾਵੇਗਾ, ਜਿਸ ਕਾਰਨ ਬੱਚਿਆਂ ਦੀ ਜਾਨ ਜਾ ਸਕਦੀ ਹੈ।
ਇਜ਼ਰਾਈਲ ਵੱਲੋਂ ਵੈਸਟ ਬੈਂਕ ’ਚ ਮਸਜਿਦ ’ਤੇ ਏਅਰਸਟ੍ਰਾਈਕ
ਦੂਜੇ ਪਾਸੇ ਇਜ਼ਰਾਈਲ ਨੇ ਬੀਤੇ ਦਿਨ ਵੈਸਟ ਬੈਂਕ ਵਿੱਚ ਜੇਨਿਨ ਦੇ ਰਫਿਊਜੀ ਕੈਂਪ ’ਤੇ ਵੀ ਏਅਰ ਸਟਰਾਈਕ ਕੀਤੀ ਸੀ। ਇਜ਼ਰਾਈਲ ’ਤੇ ਹਮਾਸ ਮਗਰੋਂ ਲੈਬਨਾਨ ਦੇ ਹਮਲੇ ਵੀ ਜਾਰੀ ਹਨ। ਦੇਰ ਰਾਰਤ ਇਜ਼ਰਾਈਲੀ ਫ਼ੌਜ ਨੇ ਲੈਬਨਾਨ ਬਾਰਡਰ ’ਤੇ ਏਅਰ ਸਟਰਾਈਕ ਕੀਤੀ। ਉੱਥੇ ਹੀ ਲੈਬਨਾਨ ਦੇ ਅੱਤਵਾਦੀ ਸੰਗਠਨ ਹਿਜਬੁੱਲਾ ਨੇ ਦੱਸਿਆ ਕਿ 7 ਅਕਤੂਬਰ ਤੋਂ ਹੁਣ ਤੱਕ ਉਨ੍ਹਾਂ ਦੇ 14 ਮੈਂਬਰ ਮਾਰੇ ਜਾ ਚੁੱਕੇ ਹਨ।
ਉੱਧਰ ਇਜ਼ਰਾਈਲ ਦੀ ਫ਼ੌਜ ਨੇ ਦਾਅਵਾ ਕੀਤਾ ਹੈਕਿ ਜੰਗ ਦੀ ਸ਼ੁਰੂਤਆ ਤੋਂ ਹੁਣ ਤੱਕ ਹਮਾਸ ਦੇ 550 ਰਾਕੇਟ ਮਿਸਫਾਇਰ ਹੋਏ ਨੇ, ਜੋ ਗਾਜ਼ਾ ਵਿੱਚ ਹੀ ਡਿੱਗ ਗਏ। ਇਨ੍ਹਾਂ ਨਾਲ ਕਾਫ਼ੀ ਨੁਕਸਾਨ ਵੀ ਹੋਇਆ।
ਇਸ ਤੋਂ ਇਲਾਵਾ ਬੀਤੀ ਰਾਤ ਇਜ਼ਰਾਈਲੀ ਫ਼ੌਜ ਨੇ ਵੈਸਟ ਬੈਂਕ ਵਿੱਚ ਰੇਡ ਕੀਤੀ। ਇੱਥੇ ਕਈ ਇਲਾਕਿਆਂ ਤੋਂ ਜੰਗ ਸ਼ੁਰੂਹੋਣ ਮਗਰੋਂ ਹੁਣ ਤੱਕ 670 ਫਿਲਿਸਤੀਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 450 ਫਿਲਿਸਤੀਨੀ ਹਮਾਸ ਨਾਲ ਜੁੜੇ ਦੱਸੇ ਗਏ ਹਨ।
7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਮਗਰੋਂ ਵੈਸਟ ਬੈਂਕ ਵਿੱਚ ਵੀ ਹਿੰਸਾ ਹੋ ਰਹੀ ਹੈ। ਹੁਣ ਤੱਕ ਇੱਥੇ 81 ਫਿਲਿਸਤੀਨੀ ਮਾਰੇ ਜਾ ਚੁੱਕੇ ਹਨ। 1300 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪਿਛਲੇ 24 ਘੰਟਿਆਂ ਵਿੱਚ ਇੱਥੋਂ 68 ਤੋਂ ਵੱਧ ਹਮਾਸ ਲੜਾਕਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।