ਏਸ਼ੀਆ ਕੱਪ ਦੇ ਸੁਪਰ-4 'ਚ ਪਹੁੰਚਿਆ ਭਾਰਤ
ਕੈਂਡੀ : ਟੀਮ ਇੰਡੀਆ ਨੇ ਏਸ਼ੀਆ ਕੱਪ 2023 ਦੇ ਸੁਪਰ-4 ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਟੀਮ ਦਾ ਸਾਹਮਣਾ 10 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਭਾਰਤ ਨੇ ਸੋਮਵਾਰ ਨੂੰ ਨੇਪਾਲ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਦੇ ਅੰਕ ਸੂਚੀ ਵਿੱਚ 3 ਅੰਕ ਹੋ ਗਏ ਹਨ। ਪਾਕਿਸਤਾਨ ਦੀ ਟੀਮ ਇਸ […]
By : Editor (BS)
ਕੈਂਡੀ : ਟੀਮ ਇੰਡੀਆ ਨੇ ਏਸ਼ੀਆ ਕੱਪ 2023 ਦੇ ਸੁਪਰ-4 ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਟੀਮ ਦਾ ਸਾਹਮਣਾ 10 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਭਾਰਤ ਨੇ ਸੋਮਵਾਰ ਨੂੰ ਨੇਪਾਲ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਦੇ ਅੰਕ ਸੂਚੀ ਵਿੱਚ 3 ਅੰਕ ਹੋ ਗਏ ਹਨ। ਪਾਕਿਸਤਾਨ ਦੀ ਟੀਮ ਇਸ ਗਰੁੱਪ ਤੋਂ 3 ਅੰਕਾਂ ਨਾਲ ਪਹਿਲਾਂ ਹੀ ਸੁਪਰ-4 ਲਈ ਕੁਆਲੀਫਾਈ ਕਰ ਚੁੱਕੀ ਹੈ। ਨੇਪਾਲ ਦੋਵੇਂ ਮੈਚ ਹਾਰ ਕੇ ਬਾਹਰ ਹੋ ਗਿਆ।
ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ 'ਚ ਨੇਪਾਲ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.2 ਓਵਰਾਂ 'ਚ 230 ਦੌੜਾਂ ਬਣਾਈਆਂ। ਜਵਾਬ 'ਚ ਮੀਂਹ ਪੈਣ 'ਤੇ ਭਾਰਤ ਨੇ 2.1 ਓਵਰਾਂ 'ਚ 17 ਦੌੜਾਂ ਬਣਾ ਲਈਆਂ ਸਨ। ਅਜਿਹੇ 'ਚ ਅੰਪਾਇਰਾਂ ਨੇ ਡੀਐੱਲਐੱਸ ਵਿਧੀ ਦੇ ਤਹਿਤ ਭਾਰਤ ਨੂੰ 23 ਓਵਰਾਂ 'ਚ 145 ਦੌੜਾਂ ਦਾ ਸੋਧਿਆ ਟੀਚਾ ਦਿੱਤਾ, ਜਿਸ ਨੂੰ ਰੋਹਿਤ-ਗਿੱਲ ਦੀ ਜੋੜੀ ਨੇ 20.1 ਓਵਰਾਂ 'ਚ ਹਾਸਲ ਕਰ ਲਿਆ।
ਏਸ਼ੀਆ ਕੱਪ ਵਿੱਚ ਸਭ ਤੋਂ ਵੱਧ 50+ ਸਕੋਰ ਬਣਾਉਣ ਵਾਲਾ ਭਾਰਤੀ ਬਣਿਆ। ਉਸ ਨੇ ਨੇਪਾਲ ਖਿਲਾਫ ਏਸ਼ੀਆ ਕੱਪ 'ਚ ਆਪਣਾ 9ਵਾਂ ਅਰਧ ਸੈਂਕੜਾ ਜੜਿਆ, ਉਸ ਦੇ ਨਾਂ ਸੈਂਕੜਾ ਵੀ ਹੈ। ਉਸ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 9 ਫਿਫਟੀ ਪਲੱਸ ਸਕੋਰ ਬਣਾਏ ਹਨ। ਵਿਰਾਟ ਕੋਹਲੀ ਦੇ ਨਾਮ ਟੂਰਨਾਮੈਂਟ ਵਿੱਚ 8 ਫਿਫਟੀ ਪਲੱਸ ਸਕੋਰ ਹਨ।
ਰੋਹਿਤ ਸ਼ਰਮਾ ਨੇ ਨੇਪਾਲ ਖਿਲਾਫ ਮੈਚ 'ਚ 5 ਛੱਕੇ ਜੜੇ। ਇਸ ਦੇ ਨਾਲ ਉਨ੍ਹਾਂ ਨੇ ਸ਼੍ਰੀਲੰਕਾ 'ਚ 28 ਛੱਕੇ ਲਗਾਏ ਹਨ। ਉਹ ਸ਼੍ਰੀਲੰਕਾ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਾ ਭਾਰਤੀ ਖਿਡਾਰੀ ਬਣ ਗਿਆ। ਉਨ੍ਹਾਂ ਨੇ ਸ਼੍ਰੀਲੰਕਾ 'ਚ 25 ਛੱਕੇ ਲਗਾਉਣ ਵਾਲੇ ਸੁਰੇਸ਼ ਰੈਨਾ ਦਾ ਰਿਕਾਰਡ ਤੋੜ ਦਿੱਤਾ।