ਏਸ਼ੀਆ ਕੱਪ 'ਚ ਭਾਰਤ-ਪਾਕਿਸਤਾਨ ਮੈਚ ਮੀਂਹ ਕਾਰਨ ਰੱਦ
ਨਵੀਂ ਦਿੱਲੀ : ਏਸ਼ੀਆ ਕੱਪ 'ਚ ਸ਼ਨੀਵਾਰ ਨੂੰ ਭਾਰਤ-ਪਾਕਿਸਤਾਨ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਭਾਰਤੀ ਟੀਮ ਨੇ ਪਾਕਿਸਤਾਨ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਵੀ ਸ਼ੁਰੂ ਨਹੀਂ ਹੋ ਸਕੀ। ਪਹਿਲੀ ਪਾਰੀ ਭਾਰਤੀ ਸਮੇਂ ਮੁਤਾਬਕ ਸ਼ਾਮ 7:44 ਵਜੇ ਸਮਾਪਤ ਹੋਈ। ਇਸ ਮੁਤਾਬਕ ਦੂਜੀ ਪਾਰੀ ਰਾਤ […]
By : Editor (BS)
ਨਵੀਂ ਦਿੱਲੀ : ਏਸ਼ੀਆ ਕੱਪ 'ਚ ਸ਼ਨੀਵਾਰ ਨੂੰ ਭਾਰਤ-ਪਾਕਿਸਤਾਨ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਭਾਰਤੀ ਟੀਮ ਨੇ ਪਾਕਿਸਤਾਨ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਵੀ ਸ਼ੁਰੂ ਨਹੀਂ ਹੋ ਸਕੀ।
ਪਹਿਲੀ ਪਾਰੀ ਭਾਰਤੀ ਸਮੇਂ ਮੁਤਾਬਕ ਸ਼ਾਮ 7:44 ਵਜੇ ਸਮਾਪਤ ਹੋਈ। ਇਸ ਮੁਤਾਬਕ ਦੂਜੀ ਪਾਰੀ ਰਾਤ 8:14 ਵਜੇ ਸ਼ੁਰੂ ਹੋਣੀ ਸੀ। ਮੈਚ ਦਾ ਕੱਟਆਫ ਸਮਾਂ ਰਾਤ 10:27 ਤੈਅ ਕੀਤਾ ਗਿਆ ਸੀ। ਯਾਨੀ ਜੇਕਰ ਇਸ ਸਮੇਂ ਤੱਕ ਮੈਚ ਦੁਬਾਰਾ ਸ਼ੁਰੂ ਹੋ ਜਾਂਦਾ ਤਾਂ ਪਾਕਿਸਤਾਨ ਦੀ ਪਾਰੀ ਘੱਟੋ-ਘੱਟ 20 ਓਵਰਾਂ ਦੀ ਹੋਣੀ ਸੀ। ਇੱਕ ਰੋਜ਼ਾ ਮੈਚ ਵਿੱਚ ਨਤੀਜਾ ਸਾਹਮਣੇ ਆਉਣ ਲਈ 20 ਓਵਰਾਂ ਦੀ ਖੇਡ ਜ਼ਰੂਰੀ ਹੈ।
ਹਾਲਾਂਕਿ ਮੈਚ ਨੂੰ ਰੱਦ ਕਰਨ ਦਾ ਫੈਸਲਾ ਰਾਤ 9:50 'ਤੇ ਹੀ ਲਿਆ ਗਿਆ, ਕਿਉਂਕਿ ਉਸ ਸਮੇਂ ਵੀ ਮੀਂਹ ਨਹੀਂ ਰੁਕਿਆ ਸੀ। ਭਾਰਤ ਆਪਣਾ ਅਗਲਾ ਮੈਚ 4 ਸਤੰਬਰ ਨੂੰ ਨੇਪਾਲ ਖਿਲਾਫ ਕੈਂਡੀ 'ਚ ਹੀ ਖੇਡੇਗਾ।