ਨਸ਼ਾ ਤਸਕਰੀ ਦੀ ਸੂਚੀ 'ਚ ਭਾਰਤ-ਪਾਕਿ ਸ਼ਾਮਲ, ਅਮਰੀਕਾ ਨੇ ਜਾਰੀ ਕੀਤੀ ਸੂਚੀ
ਨਿਊਯਾਰਕ : ਅਮਰੀਕਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਉਨ੍ਹਾਂ ਦੇ ਉਤਪਾਦਨ ਵਿੱਚ ਸ਼ਾਮਲ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਭਾਰਤ ਦਾ ਨਾਂ ਵੀ ਸ਼ਾਮਲ ਹੈ। ਸੂਚੀ ਵਿੱਚ ਕੁੱਲ 23 ਦੇਸ਼ਾਂ ਦੇ ਨਾਂ ਸ਼ਾਮਲ ਹਨ। ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸੂਚੀ 'ਚ ਕਿਸੇ ਵੀ ਦੇਸ਼ ਦਾ ਨਾਂ ਆਉਣ ਦਾ ਮਤਲਬ […]
By : Editor (BS)
ਨਿਊਯਾਰਕ : ਅਮਰੀਕਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਉਨ੍ਹਾਂ ਦੇ ਉਤਪਾਦਨ ਵਿੱਚ ਸ਼ਾਮਲ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਭਾਰਤ ਦਾ ਨਾਂ ਵੀ ਸ਼ਾਮਲ ਹੈ। ਸੂਚੀ ਵਿੱਚ ਕੁੱਲ 23 ਦੇਸ਼ਾਂ ਦੇ ਨਾਂ ਸ਼ਾਮਲ ਹਨ। ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸੂਚੀ 'ਚ ਕਿਸੇ ਵੀ ਦੇਸ਼ ਦਾ ਨਾਂ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਉਥੋਂ ਦੀ ਸਰਕਾਰ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਕਦਮ ਨਹੀਂ ਚੁੱਕ ਰਹੀ ਜਾਂ ਉਹ ਇਸ ਮਾਮਲੇ 'ਚ ਅਮਰੀਕੀ ਸਰਕਾਰ ਨਾਲ ਸਹਿਯੋਗ ਨਹੀਂ ਕਰ ਰਹੀ।
ਭਾਰਤ ਤੋਂ ਇਲਾਵਾ ਇਸ ਸੂਚੀ 'ਚ ਅਫਗਾਨਿਸਤਾਨ, ਮਿਆਂਮਾਰ, ਪਾਕਿਸਤਾਨ, ਚੀਨ, ਪਨਾਮਾ, ਪੇਰੂ, ਮੈਕਸੀਕੋ, ਜਮੈਕਾ, ਹੋਂਡੁਰਾਸ, ਨਿਕਾਰਾਗੁਆ, ਇਕਵਾਡੋਰ, ਬਹਾਮਾਸ, ਹੈਤੀ ਵਰਗੇ ਦੇਸ਼ ਸ਼ਾਮਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਸਰਕਾਰਾਂ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਹੀਆਂ ਹਨ, ਪਰ ਭੂਗੋਲਿਕ, ਵਪਾਰਕ ਅਤੇ ਆਰਥਿਕ ਕਾਰਨਾਂ ਕਰਕੇ ਇਨ੍ਹਾਂ ਦੇਸ਼ਾਂ ਵਿੱਚ ਨਸ਼ਿਆਂ ਦਾ ਉਤਪਾਦਨ ਅਤੇ ਵਪਾਰ ਹੋ ਰਿਹਾ ਹੈ।
ਸੂਚੀ ਵਿੱਚ ਉਹ ਦੇਸ਼ ਵੀ ਸ਼ਾਮਲ ਹਨ ਜੋ ਗੈਰ-ਕਾਨੂੰਨੀ ਢੰਗ ਨਾਲ ਨਸ਼ੀਲੇ ਪਦਾਰਥ ਬਣਾਉਣ ਲਈ ਕੈਮੀਕਲ ਬਣਾਉਂਦੇ ਹਨ। ਅਜਿਹੇ ਰਸਾਇਣਾਂ ਤੋਂ ਬਣੇ ਨਸ਼ੀਲੇ ਪਦਾਰਥਾਂ ਦਾ ਅਸਰ ਅਮਰੀਕਾ 'ਤੇ ਵੀ ਪੈ ਰਿਹਾ ਹੈ। ਰਿਪੋਰਟ ਵਿੱਚ ਚੀਨ ਨੂੰ ਨਸ਼ੀਲੇ ਪਦਾਰਥਾਂ ਲਈ ਲੋੜੀਂਦੇ ਰਸਾਇਣਾਂ ਦਾ ਮੁੱਖ ਸਰੋਤ ਦੱਸਿਆ ਗਿਆ ਹੈ।