ਤਾਲਿਬਾਨ ਦੀ ਮੀਟਿੰਗ ਵਿਚ ਰੂਸ, ਚੀਨ ਸਣੇ ਭਾਰਤ ਵੀ ਹੋਇਆ ਸ਼ਾਮਲ
ਕਾਬੁਲ, 30 ਜਨਵਰੀ, ਨਿਰਮਲ : ਸੋਮਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਵਿੱਚ ਤਾਲਿਬਾਨ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਸੀ। ਅਫਗਾਨ ਮੀਡੀਆ ਮੁਤਾਬਕ ਇਸ ਬੈਠਕ ਵਿਚ 10 ਦੇਸ਼ਾਂ ਨੇ ਹਿੱਸਾ ਲਿਆ, ਜਿਸ ’ਚ ਭਾਰਤ ਵੀ ਸ਼ਾਮਲ ਸੀ।ਅਫਗਾਨਿਸਤਾਨ ਦੀ ਖਾਮਾ ਪ੍ਰੈਸ ਨਿਊਜ਼ ਏਜੰਸੀ ਨੇ ਦੱਸਿਆ ਕਿ ਬੈਠਕ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਵਿਚ ਭਾਰਤ, ਕਜ਼ਾਕਿਸਤਾਨ, ਤੁਰਕੀ, ਰੂਸ, ਚੀਨ, […]
By : Editor Editor
ਕਾਬੁਲ, 30 ਜਨਵਰੀ, ਨਿਰਮਲ : ਸੋਮਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਵਿੱਚ ਤਾਲਿਬਾਨ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਸੀ। ਅਫਗਾਨ ਮੀਡੀਆ ਮੁਤਾਬਕ ਇਸ ਬੈਠਕ ਵਿਚ 10 ਦੇਸ਼ਾਂ ਨੇ ਹਿੱਸਾ ਲਿਆ, ਜਿਸ ’ਚ ਭਾਰਤ ਵੀ ਸ਼ਾਮਲ ਸੀ।ਅਫਗਾਨਿਸਤਾਨ ਦੀ ਖਾਮਾ ਪ੍ਰੈਸ ਨਿਊਜ਼ ਏਜੰਸੀ ਨੇ ਦੱਸਿਆ ਕਿ ਬੈਠਕ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਵਿਚ ਭਾਰਤ, ਕਜ਼ਾਕਿਸਤਾਨ, ਤੁਰਕੀ, ਰੂਸ, ਚੀਨ, ਈਰਾਨ, ਪਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਇੰਡੋਨੇਸ਼ੀਆ ਅਤੇ ਕਿਰਗਿਸਤਾਨ ਸ਼ਾਮਲ ਹਨ।ਇਸ ਮੀਟਿੰਗ ਦਾ ਮਕਸਦ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ। ਮੀਟਿੰਗ ਨੂੰ ਤਾਲਿਬਾਨ ਸ਼ਾਸਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਸੰਬੋਧਨ ਕੀਤਾ। ਉਸ ਨੇ ਤਾਲਿਬਾਨ ਸਰਕਾਰ ਤੇ ਲਾਈਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਵੀ ਕੀਤੀ।
ਮੁਤਾਕੀ ਨੇ ਸਾਰੇ ਦੇਸ਼ਾਂ ਨੂੰ ਭਰੋਸਾ ਦਿੱਤਾ ਕਿ ਅਫਗਾਨਿਸਤਾਨ ਦੀ ਵਿਦੇਸ਼ ਨੀਤੀ ਆਰਥਿਕਤਾ ਤੇ ਆਧਾਰਿਤ ਹੈ। ਅਫਗਾਨਿਸਤਾਨ ਗੁਆਂਢੀ ਦੇਸ਼ਾਂ ਨਾਲ ਵਿਵਾਦ ਅਤੇ ਟਕਰਾਅ ਦੀ ਬਜਾਏ ਸਕਾਰਾਤਮਕ ਸਬੰਧਾਂ ਦੀ ਉਮੀਦ ਕਰਦਾ ਹੈ। ਬੈਠਕ ਵਿਚ ਮੁਤਾਕੀ ਨੇ ਮੰਨਿਆ ਕਿ ਅਫਗਾਨਿਸਤਾਨ ਵਿਚ ਸਾਲਾਂ ਤੋਂ ਚੱਲ ਰਹੀ ਘੁਸਪੈਠ ਅਤੇ ਅੰਦਰੂਨੀ ਕਲੇਸ਼ ਕਾਰਨ ਕਈ ਚੁਣੌਤੀਆਂ ਹਨ ਪਰ ਉਹ ਇਨ੍ਹਾਂ ਦਾ ਹੱਲ ਚਾਹੁੰਦੇ ਹਨ।ਇੱਕ ਪਾਸੇ ਅਫਗਾਨ ਮੀਡੀਆ ਭਾਰਤ ਦੀ ਮੌਜੂਦਗੀ ਦਾ ਦਾਅਵਾ ਕਰ ਰਿਹਾ ਹੈ। ਭਾਰਤ ਨੇ ਅਜੇ ਤੱਕ ਇਸ ’ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ, ਪਿਛਲੇ ਸਾਲ ਅਫਗਾਨਿਸਤਾਨ ਦੀ ਪੁਰਾਣੀ ਸਰਕਾਰ ਦੁਆਰਾ ਭਾਰਤ ਵਿੱਚ ਨਿਯੁਕਤ ਕੀਤੇ ਗਏ ਰਾਜਦੂਤ ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਭਾਰਤ ਵਿੱਚ ਅਫਗਾਨਿਸਤਾਨ ਦਾ ਦੂਤਾਵਾਸ ਬੰਦ ਕਰ ਦਿੱਤਾ ਗਿਆ ਸੀ।
ਉਦੋਂ ਅਟਕਲਾਂ ਸਨ ਕਿ ਭਾਰਤ ਤਾਲਿਬਾਨ ਪ੍ਰਤੀ ਆਪਣਾ ਰੁਖ ਨਰਮ ਕਰ ਰਿਹਾ ਹੈ। ਇਸ ਦੇ ਨਾਲ ਹੀ 26 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਭਾਰਤੀ ਦੂਤਾਵਾਸ ਨੇ ਅਫਗਾਨਿਸਤਾਨ ਦੇ ਕਾਰਜਕਾਰੀ ਰਾਜਦੂਤ ਬਦਰੂਦੀਨ ਹੱਕਾਨੀ ਨੂੰ ਵੀ ਗਣਤੰਤਰ ਦਿਵਸ ਸਮਾਰੋਹ ਵਿਚ ਬੁਲਾਇਆ ਸੀ।ਕਾਨਫਰੰਸ ਵਿਚ ਰੂਸ ਦੀ ਨੁਮਾਇੰਦਗੀ ਅਫਗਾਨਿਸਤਾਨ ਲਈ ਇਸ ਦੇ ਵਿਸ਼ੇਸ਼ ਪ੍ਰਤੀਨਿਧੀ ਜ਼ਮੀਰ ਕਾਬੁਲੋਵ ਨੇ ਕੀਤੀ। ਤਾਲਿਬਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਮੁਤਾਕੀ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਦੇਸ਼ਾਂ ਨੂੰ ਅਫਗਾਨਿਸਤਾਨ ਨਾਲ ਸਕਾਰਾਤਮਕ ਗੱਲਬਾਤ ਨੂੰ ਵਧਾਉਣ ਅਤੇ ਜਾਰੀ ਰੱਖਣ ਲਈ ਖੇਤਰੀ ਗੱਲਬਾਤ ਕਰਨੀ ਚਾਹੀਦੀ ਹੈ।