Begin typing your search above and press return to search.
ਭਾਰਤ ਕੋਲ ਦੁਨੀਆ ਦੀ ਚੌਥੀ ਸਭ ਤੋਂ ਤਾਕਤਵਰ ਫੌਜ
ਨਵੀਂ ਦਿੱਲੀ, 17 ਜਨਵਰੀ, ਨਿਰਮਲ : ਭਾਰਤ ਕੋਲ ਦੁਨੀਆ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਹੈ। ਜਦੋਂਕਿ ਫੌਜੀ ਸਮਰੱਥਾ ਦੇ ਲਿਹਾਜ਼ ਨਾਲ ਅਮਰੀਕਾ ਸਭ ਤੋਂ ਤਾਕਤਵਰ ਦੇਸ਼ ਹੈ। ਗਲੋਬਲ ਫਾਇਰਪਾਵਰ ਦੀ ‘ਮਿਲਟਰੀ ਸਟ੍ਰੈਂਥ ਲਿਸਟ-2024’, ਜੋ ਕਿ ਸਬੰਧਤ ਅੰਕੜਿਆਂ ਨੂੰ ਸੰਭਾਲਦੀ ਹੈ, ਨੇ ਦੁਨੀਆ ਦੇ 145 ਦੇਸ਼ਾਂ ਦੀਆਂ ਫੌਜਾਂ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਕੇ ਇਹ ਦਰਜਾਬੰਦੀ […]
By : Editor Editor
ਨਵੀਂ ਦਿੱਲੀ, 17 ਜਨਵਰੀ, ਨਿਰਮਲ : ਭਾਰਤ ਕੋਲ ਦੁਨੀਆ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਹੈ। ਜਦੋਂਕਿ ਫੌਜੀ ਸਮਰੱਥਾ ਦੇ ਲਿਹਾਜ਼ ਨਾਲ ਅਮਰੀਕਾ ਸਭ ਤੋਂ ਤਾਕਤਵਰ ਦੇਸ਼ ਹੈ। ਗਲੋਬਲ ਫਾਇਰਪਾਵਰ ਦੀ ‘ਮਿਲਟਰੀ ਸਟ੍ਰੈਂਥ ਲਿਸਟ-2024’, ਜੋ ਕਿ ਸਬੰਧਤ ਅੰਕੜਿਆਂ ਨੂੰ ਸੰਭਾਲਦੀ ਹੈ, ਨੇ ਦੁਨੀਆ ਦੇ 145 ਦੇਸ਼ਾਂ ਦੀਆਂ ਫੌਜਾਂ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਕੇ ਇਹ ਦਰਜਾਬੰਦੀ ਜਾਰੀ ਕੀਤੀ ਹੈ।ਇਸ ਸੂਚੀ ’ਚ ਰੂਸ ਦੂਜੇ ਸਥਾਨ ’ਤੇ ਅਤੇ ਚੀਨ ਤੀਜੇ ਸਥਾਨ ’ਤੇ ਹੈ। ਇਸ ਸੂਚੀ ’ਚ 60 ਤੋਂ ਵੱਧ ਮਾਪਦੰਡਾਂ ਦੇ ਆਧਾਰ ’ਤੇ ਦਰਜਾਬੰਦੀ ਕੀਤੀ ਗਈ ਹੈ। ਇਸ ਵਿੱਚ ਸੈਨਿਕਾਂ ਦੀ ਗਿਣਤੀ, ਹਥਿਆਰ, ਵਿੱਤ, ਸਥਾਨ ਅਤੇ ਸਰੋਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਜਦਕਿ ਪਾਕਿਸਤਾਨ ਕੋਲ ਦੁਨੀਆ ਦੀ 9ਵੀਂ ਸਭ ਤੋਂ ਤਾਕਤਵਰ ਫੌਜ ਹੈ।
ਜੇਕਰ ਪਾਕਿਸਤਾਨ ਨਾਲ ਤੁਲਨਾ ਕੀਤੀ ਜਾਵੇ ਤਾਂ ਸਾਡੇ ਕੋਲ ਉਨ੍ਹਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਸੈਨਿਕ ਹਨ। ਭਾਰਤ ਕੋਲ ਵੀ ਪਾਕਿਸਤਾਨ ਨਾਲੋਂ ਜ਼ਿਆਦਾ ਪੈਰਾ ਮਿਲਟਰੀ ਬਲ ਹਨ। ਭਾਰਤ ਦੀ ਅਰਧ ਸੈਨਿਕ ਬਲ ਵਿੱਚ 25,27,000 ਸੈਨਿਕ ਹਨ। ਜਦੋਂਕਿ ਪਾਕਿਸਤਾਨ ਵਿੱਚ ਇਨ੍ਹਾਂ ਦੀ ਗਿਣਤੀ ਸਿਰਫ਼ ਪੰਜ ਲੱਖ ਹੈ। ਭਾਰਤ ਕੋਲ 4641 ਟੈਂਕ ਅਤੇ 606 ਲੜਾਕੂ ਜਹਾਜ਼ ਹਨ। ਜਦੋਂ ਕਿ ਪਾਕਿਸਤਾਨ ਕੋਲ 3742 ਟੈਂਕ ਅਤੇ 387 ਲੜਾਕੂ ਜਹਾਜ਼ ਹਨ।ਜਲ ਸੈਨਾ ਦੀ ਸਮਰੱਥਾ ਦੇ ਮਾਮਲੇ ਵਿੱਚ ਵੀ ਪਾਕਿਸਤਾਨ ਸਾਡੇ ਤੋਂ ਬਹੁਤ ਪਿੱਛੇ ਹੈ। ਹਾਲਾਂਕਿ, ਪਾਕਿਸਤਾਨ ਕੋਲ 57 ਅਟੈਕ ਹੈਲੀਕਾਪਟਰ ਹਨ, ਜਦੋਂ ਕਿ ਭਾਰਤ ਕੋਲ ਸਿਰਫ 40 ਹਨ। ਗਲੋਬਲ ਫਾਇਰ ਪਾਵਰ ਨੇ ਪਾਵਰ ਇੰਡੈਕਸ ਦੇ ਹਿਸਾਬ ਨਾਲ ਦੇਸ਼ਾਂ ਦੀ ਇਹ ਰੈਂਕਿੰਗ ਤੈਅ ਕੀਤੀ ਹੈ। ਕਿਸੇ ਦੇਸ਼ ਦੀ ਕੁੱਲ ਫਾਇਰਪਾਵਰ ਨੂੰ ਪਾਵਰ ਇੰਡੈਕਸ ਕਿਹਾ ਜਾਂਦਾ ਹੈ। ਕਿਸੇ ਦੇਸ਼ ਦਾ ਪਾਵਰ ਇੰਡੈਕਸ ਜਿੰਨਾ ਘੱਟ ਹੋਵੇਗਾ, ਉਸ ਦੀ ਫੌਜ ਓਨੀ ਹੀ ਤਾਕਤਵਰ ਹੋਵੇਗੀ।
ਇਸ ਵਿੱਚ ਅਮਰੀਕਾ ਦਾ ਪਾਵਰ ਇੰਡੈਕਸ 0.0699 ਹੈ। ਜਦੋਂ ਕਿ ਭਾਰਤ ਦਾ ਪਾਵਰ ਇੰਡੈਕਸ 0.1023 ਹੈ। ਅੰਕੜਿਆਂ ਮੁਤਾਬਕ ਪਾਕਿਸਤਾਨ ਦਾ ਪਾਵਰ ਇੰਡੈਕਸ 0.1711 ਹੈ। ਗਲੋਬਲ ਫਾਇਰ ਪਾਵਰ ਮੁਤਾਬਕ ਭੂਟਾਨ ਦੀ ਫੌਜ ਦੁਨੀਆ ਦੀ ਸਭ ਤੋਂ ਕਮਜ਼ੋਰ ਫੌਜ ਹੈ। ਭੂਟਾਨ ਦਾ ਪਾਵਰ ਇੰਡੈਕਸ 6.3704 ਹੈ।ਇਸ ਤੋਂ ਬਾਅਦ ਮੋਲਡੋਵਾ 144ਵੇਂ, ਸੂਰੀਨਾਮ 143ਵੇਂ, ਸੋਮਾਲੀਆ 142ਵੇਂ ਅਤੇ ਬੇਨਿਨ 141ਵੇਂ ਸਥਾਨ ’ਤੇ ਹੈ। ਇਸ ਸੂਚੀ ’ਚ ਲਾਈਬੇਰੀਆ 140ਵੇਂ, ਬੇਲੀਜ਼ 139ਵੇਂ ਅਤੇ ਪੱਛਮੀ ਅਫਰੀਕੀ ਦੇਸ਼ ਸੀਏਰਾ ਲਿਓਨ 138ਵੇਂ ਸਥਾਨ ’ਤੇ ਹੈ। ਮੱਧ ਅਫਰੀਕੀ ਗਣਰਾਜ 137ਵੇਂ ਅਤੇ ਆਈਸਲੈਂਡ 137ਵੇਂ ਸਥਾਨ ’ਤੇ ਹੈ।
Next Story