ਸਾਈਬਰ ਕ੍ਰਾਈਮ ਰੈਂਕਿੰਗ ’ਚ ਭਾਰਤ 10ਵੇਂ ਨੰਬਰ ’ਤੇ
ਸਾਈਬਰ ਕ੍ਰਾਈਮ ਰੈਂਕਿੰਗ ’ਚ ਭਾਰਤ 10ਵੇਂ ਨੰਬਰ ’ਤੇਪਹਿਲੇ ਨੰਬਰ ’ਤੇ ਰੂਸ, ਦੂਜੇ ਯੂਕ੍ਰੇਨ ਅਤੇ ਤੀਜੇ ’ਤੇ ਚੀਨਸਾਈਬਰ ਮਾਹਿਰਾਂ ਵੱਲੋਂ 100 ਦੇਸ਼ਾਂ ਦੀ ਤਿਆਰ ਕੀਤੀ ਸੂਚੀਫਰਾਡ, ਕ੍ਰੈਡਿਟ ਕਾਰਡ ਡਾਟਾ ਚੋਰੀ ਦੇ ਆਧਾਰ ’ਤੇ ਬਣੀ ਸੂਚੀਐਡਵਾਂਸ ਪੇਮੈਂਟ ਫ਼ੀਸ ਨਾਲ ਜੁੜੀ ਧੋਖਾਧੜੀ ਸਭ ਤੋਂ ਆਮ ਕ੍ਰਾਈਮਸਾਊਥ ਵੇਲਜ਼ : ਦੁਨੀਆ ਭਰ ਵਿਚ ਸਾਈਬਰ ਜ਼ਰੀਏ ਬਹੁਤ ਸਾਰੇ ਅਪਰਾਧ ਹੋ ਰਹੇ […]
By : Makhan Shah
ਸਾਈਬਰ ਕ੍ਰਾਈਮ ਰੈਂਕਿੰਗ ’ਚ ਭਾਰਤ 10ਵੇਂ ਨੰਬਰ ’ਤੇ
ਪਹਿਲੇ ਨੰਬਰ ’ਤੇ ਰੂਸ, ਦੂਜੇ ਯੂਕ੍ਰੇਨ ਅਤੇ ਤੀਜੇ ’ਤੇ ਚੀਨ
ਸਾਈਬਰ ਮਾਹਿਰਾਂ ਵੱਲੋਂ 100 ਦੇਸ਼ਾਂ ਦੀ ਤਿਆਰ ਕੀਤੀ ਸੂਚੀ
ਫਰਾਡ, ਕ੍ਰੈਡਿਟ ਕਾਰਡ ਡਾਟਾ ਚੋਰੀ ਦੇ ਆਧਾਰ ’ਤੇ ਬਣੀ ਸੂਚੀ
ਐਡਵਾਂਸ ਪੇਮੈਂਟ ਫ਼ੀਸ ਨਾਲ ਜੁੜੀ ਧੋਖਾਧੜੀ ਸਭ ਤੋਂ ਆਮ ਕ੍ਰਾਈਮ
ਸਾਊਥ ਵੇਲਜ਼ : ਦੁਨੀਆ ਭਰ ਵਿਚ ਸਾਈਬਰ ਜ਼ਰੀਏ ਬਹੁਤ ਸਾਰੇ ਅਪਰਾਧ ਹੋ ਰਹੇ ਨੇ, ਜਿਨ੍ਹਾਂ ਜ਼ਰੀਏ ਲੋਕਾਂ ਕੋਲੋਂ ਸਾਈਬਰ ਠੱਗਾਂ ਵੱਲੋਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਤੇ ਹੋਰ ਅਪਰਾਧ ਕੀਤੇ ਜਾ ਰਹੇ ਨੇ। ਇਕ ਨਵੀਂ ਰਿਸਰਚ ਦੇ ਮੁਤਾਬਕ ਭਾਰਤ ਸਾਈਬਰ ਅਪਰਾਧ ਦੇ ਮਾਮਲੇ ਵਿਚ 10ਵੇਂ ਸਥਾਨ ’ਤੇ ਐ, ਜਿਸ ਵਿਚ ਐਡਵਾਂਸ ਫੀਸ ਪੇਮੈਂਟ ਨਾਲ ਜੁੜੀ ਧੋਖਾਧੜੀ ਨੂੰ ਸਭ ਤੋਂ ਆਮ ਅਪਰਾਧ ਦੱਸਿਆ ਗਿਆ ਏ।
ਦੁਨੀਆ ਭਰ ਵਿਚ ਹੋ ਰਹੇ ਸਾਈਬਰ ਕ੍ਰਾਈਮ ਨੂੰ ਲੈ ਕੇ ਮਾਹਿਰਾਂ ਵੱਲੋਂ ਵਰਲਡ ਸਾਈਬਰ ਕ੍ਰਾਈਮ ਇੰਡੈਕਸ ਜਾਰੀ ਕੀਤਾ ਗਿਆ ਏ, ਜਿਸ ਵਿਚ 100 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਏ। ਇਸ ਸੂਚੀ ਵਿਚ ਸਭ ਤੋਂ ਉਪਰ ਰੂਸ ਦਾ ਨਾਂ ਆਉਂਦਾ ਏ, ਜਦਕਿ ਦੂਜੇ ਨੰਬਰ ’ਤੇ ਯੂਕ੍ਰੇਨ ਅਤੇ ਤੀਜੇ ਨੰਬਰ ’ਤੇ ਚੀਨ ਨੂੰ ਸ਼ਾਮਲ ਕੀਤਾ ਗਿਆ ਏ।
ਅਮਰੀਕਾ ਇਸ ਸੂਚੀ ਵਿਚ ਚੌਥੇ ਸਥਾਨ ’ਤੇ ਰਿਹਾ। ਰਿਪੋਰਟ ਵਿਚ ਰੈਂਮਸਵੇਅਰ, ਕ੍ਰੈਡਿਟ ਕਾਰਡ ਚੋਰੀ ਅਤੇ ਫਰਾਡ ਸਮੇਤ ਹੋਰ ਸਾਈਬਰ ਅਪਰਾਧ ਦੀਆਂ ਵੱਖ ਵੱਖ ਕੈਟਾਗਿਰੀਆਂ ਦੇ ਮੁਤਾਬਕ ਮੁੱਖ ਹੌਟ ਸਪਾਟ ਦੀ ਪਛਾਣ ਕੀਤੀ ਗਈ ਐ।
ਵਰਲਡ ਸਾਈਬਰ ਕ੍ਰਾਈਮ ਇੰਡੈਕਸ ਵਿਚ ਸਾਈਬਰ ਕ੍ਰਾਈਮ ਦੇ ਮਾਮਲਿਆਂ ਦੇ ਆਧਾਰ ’ਤੇ ਸਕੋਰ ਦਿੱਤੇ ਗਏ ਨੇ। ਹਾਲਾਂਕਿ ਇਸ ਵਿਚ ਮਾਮਲਿਆਂ ਦੀ ਗਿਣਤੀ ਨਹੀਂ ਦੱਸੀ ਗਈ। ਰੂਸ ਦਾ ਵਰਲਡ ਸਾਈਬਰ ਕ੍ਰਾਈਮ ਇੰਡੈਕਸ ਸਕੋ 100 ਵਿਚੋਂ 58.39 ਫ਼ੀਸਦੀ ਰਿਹਾ, ਯੂਕ੍ਰੇਨ ਦਾ 36.44 ਫ਼ੀਸਦੀ ਅਤੇ ਚੀਨ ਦਾ 27.86 ਫ਼ੀਸਦੀ ਰਿਹਾ। ਭਾਰਤ ਦਾ ਡਬਲਯੂਸੀਆਈ ਸਕੋਰ 6.13 ਦੱਸਿਆ ਗਿਆ ਏ।
ਆਕਸਫੋਰਡ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਸਾਊਥ ਵੇਲਜ਼ ਦੇ ਮਾਹਿਰਾਂ ਨੇ ਸਾਈਬਰ ਕ੍ਰਾਈਮ ’ਤੇ ਗਲੋਬਲ ਸਟੱਡੀ ਕੀਤੀ, ਜਿਸ ਦੇ ਆਧਾਰ ’ਤੇ ਹੀ ਇਹ ਸੂਚੀ ਤਿਆਰ ਕੀਤੀ ਗਈ ਐ। ਸਟੱਡੀ ਵਿਚ ਪੰਜ ਮੁੱਖ ਸਾਈਬਰ ਅਪਰਾਧ ਸ਼੍ਰੇਣੀਆਂ ’ਤੇ ਫੋਕਸ ਕੀਤਾ ਗਿਆ।
ਇਨ੍ਹਾਂ ਮਾਹਿਰਾਂ ਨੇ ਉਨ੍ਹਾਂ ਦੇਸ਼ਾਂ ਦੀ ਪਛਾਣ ਕੀਤੀ, ਜਿਨ੍ਹਾ ਨੂੰ ਉਹ ਹਰ ਸਾਈਬਰ ਅਪਰਾਧ ਸ਼੍ਰੇਣੀ ਦਾ ਪ੍ਰਾਇਮਰੀ ਸੋਰਸ ਮੰਨਦੇ ਨੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹਰ ਦੇਸ਼ ਨੂੰ ਸਾਈਬਰ ਕ੍ਰਾਈਮ ਐਕਟੀਵਿਟੀ ਦੇ ਪ੍ਰਭਾਵ ਦੇ ਆਧਾਰ ’ਤੇ ਰੈਂਕ ਕੀਤਾ ਗਿਆ ਏ।