ਭਾਰਤ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ
ਸਾਂਤਿਆਗੋ, 9 ਦਸੰਬਰ, ਨਿਰਮਲ : ਭਾਰਤ ਵਿਚ ਹੋਏ ਕ੍ਰਿਕਟ ਵਿਸ਼ਵ ਤੋਂ ਬਾਅਦ ਹੁਣ ਹਾਕੀ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਨੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ ਨੌਵੇਂ ਤੋਂ 12ਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੈਚ ਵਿੱਚ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ। ਸਥਾਨਕ ਸਮੇਂ ਅਨੁਸਾਰ ਵੀਰਵਾਰ ਨੂੰ ਖੇਡੇ ਗਏ ਇਸ ਮੈਚ ਵਿੱਚ ਭਾਰਤ […]
By : Editor Editor
ਸਾਂਤਿਆਗੋ, 9 ਦਸੰਬਰ, ਨਿਰਮਲ : ਭਾਰਤ ਵਿਚ ਹੋਏ ਕ੍ਰਿਕਟ ਵਿਸ਼ਵ ਤੋਂ ਬਾਅਦ ਹੁਣ ਹਾਕੀ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਨੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ ਨੌਵੇਂ ਤੋਂ 12ਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੈਚ ਵਿੱਚ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ। ਸਥਾਨਕ ਸਮੇਂ ਅਨੁਸਾਰ ਵੀਰਵਾਰ ਨੂੰ ਖੇਡੇ ਗਏ ਇਸ ਮੈਚ ਵਿੱਚ ਭਾਰਤ ਤਰਫ਼ੋਂ ਰੋਪਨੀ ਕੁਮਾਰੀ ਨੇ 23ਵੇਂ ਮਿੰਟ, ਮੁਮਤਾਜ਼ ਖ਼ਾਨ ਨੇ 44ਵੇਂ ਮਿੰਟ ਅਤੇ ਅਨੂ ਨੇ 46ਵੇਂ ਮਿੰਟ ’ਚ ਗੋਲ ਦਾਗਿਆ। ਕੋਰੀਆ ਤਰਫ਼ੋਂ ਇਕਲੌਤਾ ਗੋਲ ਜਿਊਨ ਚੋਈ ਨੇ 19ਵੇਂ ਮਿੰਟ ਵਿੱਚ ਕੀਤਾ। ਪਹਿਲੇ ਕੁਆਰਟਰ ਵਿੱਚ ਕੋਰੀਆ ਦਾ ਦਬਦਬਾ ਰਿਹਾ ਅਤੇ ਇਸ ਦੌਰਾਨ ਉਸ ਨੇ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਟੀਮ ਇਸ ਦਾ ਲਾਹਾ ਨਹੀਂ ਲੈ ਸਕੀ। ਦੂਜੇ ਕੁਆਰਟਰ ਵਿੱਚ ਦੋਵੇਂ ਟੀਮਾਂ ਨੇ ਇੱਕ-ਦੂਜੇ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਚੋਈ ਨੇ ਪੈਨਲਟੀ ਕਾਰਨ ’ਤੇ ਗੋਲ ਕਰਕੇ ਕੋਰੀਆ ਨੂੰ ਲੀਡ ਦਿਵਾਈ ਪਰ ਰੋਪਨੀ ਨੇ ਵੀ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਬਰਾਬਰੀ ’ਤੇ ਕਰ ਦਿੱਤਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਸੀ। ਭਾਰਤ ਨੇ ਤੀਜੇ ਕੁਆਰਟਰ ਵਿੱਚ ਦਬਦਬਾ ਬਣਾਇਆ ਅਤੇ ਇਸ ਦਰਮਿਆਨ ਮੁਮਤਾਜ਼ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ।