IND Vs AUS World Cup Final: ਭਾਰਤ ਦੀ 8ਵੀਂ ਵਿਕਟ 214 ਦੌੜਾਂ 'ਤੇ ਡਿੱਗੀ
ਅਹਿਮਦਾਬਾਦ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 46 ਓਵਰਾਂ 'ਚ 8 ਵਿਕਟਾਂ 'ਤੇ 221 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਅਤੇ […]
![IND Vs AUS World Cup Final: ਭਾਰਤ ਦੀ 8ਵੀਂ ਵਿਕਟ 214 ਦੌੜਾਂ ਤੇ ਡਿੱਗੀ IND Vs AUS World Cup Final: ਭਾਰਤ ਦੀ 8ਵੀਂ ਵਿਕਟ 214 ਦੌੜਾਂ ਤੇ ਡਿੱਗੀ](https://hamdardmediagroup.com/wp-content/uploads/2023/11/IND-Vs-AUS-World-Cup-Final-update-Indias-8th-wicket-fell-on-214-runs.jpg)
ਅਹਿਮਦਾਬਾਦ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 46 ਓਵਰਾਂ 'ਚ 8 ਵਿਕਟਾਂ 'ਤੇ 221 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਅਤੇ ਕੁਲਦੀਪ ਯਾਦਵ ਕ੍ਰੀਜ਼ 'ਤੇ ਹਨ। ਜਸਪ੍ਰੀਤ ਬੁਮਰਾਹ ਇਕ ਦੌੜ ਬਣਾ ਕੇ ਆਊਟ ਹੋ ਗਏ। ਮਿਸ਼ੇਲ ਸਟਾਰਕ ਨੇ ਮੁਹੰਮਦ ਸ਼ਮੀ (6 ਦੌੜਾਂ), ਕੇਐਲ ਰਾਹੁਲ (66 ਦੌੜਾਂ) ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (4 ਦੌੜਾਂ) ਨੂੰ ਆਊਟ ਕੀਤਾ। ਰਵਿੰਦਰ ਜਡੇਜਾ (9 ਦੌੜਾਂ) ਜੋਸ਼ ਹੇਜ਼ਲਵੁੱਡ ਦਾ ਸ਼ਿਕਾਰ ਬਣੇ।
ਵਿਰਾਟ ਕੋਹਲੀ (54 ਦੌੜਾਂ) ਨੂੰ ਪੈਟ ਕਮਿੰਸ ਨੇ ਬੋਲਡ ਕੀਤਾ। ਕਮਿੰਸ ਨੇ ਸ਼੍ਰੇਅਸ ਅਈਅਰ (4 ਦੌੜਾਂ) ਨੂੰ ਵੀ ਆਊਟ ਕੀਤਾ। ਕਪਤਾਨ ਰੋਹਿਤ ਸ਼ਰਮਾ (47 ਦੌੜਾਂ) ਨੂੰ ਗਲੇਨ ਮੈਕਸਵੈੱਲ ਨੇ ਟ੍ਰੈਵਿਸ ਹੈੱਡ ਦੇ ਹੱਥੋਂ ਕੈਚ ਕਰਵਾਇਆ।