ਵੈਨਕੂਵਰ ਵਿਖੇ ਭਾਰਤੀ ਕੌਂਸਲੇਟ ਦੁਆਲੇ ਪੁਲਿਸ ਦੀ ਤੈਨਾਤੀ ਵਧਾਈ
ਵੈਨਕੂਵਰ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੁਆਲੇ ਪੁਲਿਸ ਦੀ ਤੈਨਾਤੀ ਵਧਾ ਦਿਤੀ ਗਈ ਹੈ ਅਤੇ ਇਮਾਰਤ ਦੇ ਇਧਰ ਉਪਰ ਨੋ ਪਾਰਕਿੰਗ ਤੇ ਨੋ ਸਟੌਪਿੰਗ ਜ਼ੋਨ ਦੇ ਸਾਈਨ ਲਾਏ ਜਾ ਚੁੱਕੇ ਹਨ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਵੈਨਕੂਵਰ ਪੁਲਿਸ ਨੇ ਦੱਸਿਆ ਕਿ ਵੱਖ ਵੱਖ ਪੁਲਿਸ ਮਹਿਕਮਿਆਂ ਨਾਲ ਵਿਚਾਰ ਵਟਾਂਦਰੇ ਮਗਰੋਂ ਇਹ ਕਾਰਵਾਈ […]
By : Hamdard Tv Admin
ਵੈਨਕੂਵਰ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੁਆਲੇ ਪੁਲਿਸ ਦੀ ਤੈਨਾਤੀ ਵਧਾ ਦਿਤੀ ਗਈ ਹੈ ਅਤੇ ਇਮਾਰਤ ਦੇ ਇਧਰ ਉਪਰ ਨੋ ਪਾਰਕਿੰਗ ਤੇ ਨੋ ਸਟੌਪਿੰਗ ਜ਼ੋਨ ਦੇ ਸਾਈਨ ਲਾਏ ਜਾ ਚੁੱਕੇ ਹਨ।
ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਵੈਨਕੂਵਰ ਪੁਲਿਸ ਨੇ ਦੱਸਿਆ ਕਿ ਵੱਖ ਵੱਖ ਪੁਲਿਸ ਮਹਿਕਮਿਆਂ ਨਾਲ ਵਿਚਾਰ ਵਟਾਂਦਰੇ ਮਗਰੋਂ ਇਹ ਕਾਰਵਾਈ ਕੀਤੀ ਗਈ। ਉਧਰ ਬੀ.ਸੀ. ਦੇ ਸਾਬਕਾ ਪ੍ਰੀਮੀਅਰ ਉਜਲ ਦੁਸਾਂਝ ਨੇ ਹੈਰਾਨਕੁੰਨ ਟਿੱਪਣੀ ਕਰਦਿਆਂ ਕਿਹਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਿਚ ਭਾਰਤ ਸਰਕਾਰ ਦਾ ਹੱਥ ਹੋ ਸਕਦੈ, ਇਸ ਗੱਲ ’ਤੇ ਉਹ ਯਕੀਨ ਕਰ ਸਕਦੇ ਹਨ।
ਉੱਜਲ ਦੁਸਾਂਝ ਵੱਲੋਂ ਹਮੇਸ਼ਾ ਖਾਲਿਸਤਾਨ ਹਮਾਇਤੀਆਂ ਦੀ ਨੁਕਤਾਚੀਨੀ ਕੀਤੀ ਗਈ ਹੈ ਪਰ ਇਸ ਮਾਮਲੇ ਵਿਚ ਉਨ੍ਹਾਂ ਵੱਲੋਂ ਭਾਰਤ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰਨਾ ਅਜੀਬੋ-ਗਰੀਬ ਮਹਿਸੂਸ ਹੋ ਰਿਹਾ ਹੈ। ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਤੁਸੀਂ ਖੁਦ ਨੂੰ ਪੂਰੀ ਦੁਨੀਆਂ ਵਿਚ ਜ਼ੋਰਾਵਰ ਸਾਬਤ ਕਰਨਾ ਚਾਹੁੰਦੇ ਹੋ ਤਾਂ ਮੈਂ ਸਮਝਦਾ ਹਾਂ ਕਿ ਭਾਰਤ ਸਰਕਾਰ ਇਹ ਕਰ ਸਕਦੀ ਹੈ। ਉਨ੍ਹਾਂ ਅੱਗੇ ਕਿਹਾ, ‘‘ਮੈਂ ਨਹੀਂ ਸਮਝਦਾ ਕਿ ਹਰਦੀਪ ਸਿੰਘ ਨਿੱਜਰ ਭਾਰਤ ਵਾਸਤੇ ਕੋਈ ਖਤਰਾ ਸੀ ਜਿਸ ਕਰ ਕੇ ਉਸ ਦਾ ਕਤਲ ਕਰਵਾਉਣਾ ਪਵੇ ਪਰ ਜੇ ਇਹ ਗੱਲ ਸੱਚ ਹੈ ਤਾਂ ਇਸ ਤੋਂ ਘਿਨਾਉਣਾ ਕੁਝ ਨਹੀਂ ਹੋ ਸਕਦਾ।
ਬੀ.ਸੀ. ਦੀ ਸਾਬਕਾ ਪ੍ਰੀਮੀਅਰ ਦਾ ਕਹਿਣਾ ਸੀ ਕਿ ਜੇ ਜਸਟਿਨ ਟਰੂਡੋ ਇਹ ਗੱਲ ਜਾਣਦੇ ਹਨ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਕਿਸ ਨੇ ਕਰਵਾਇਆ ਤਾਂ ਇਹ ਵੀ ਜਾਣਦੇ ਹੋਣਗੇ ਕਿ ਵਾਰਦਾਤ ਨੂੰ ਕਿਸ ਨੇ ਅੰਜਾਮ ਦਿਤਾ। ਦੋਸ਼ੀਆਂ ਵਿਰੁੱਧ ਕਾਰਵਾਈ ਹੋਵੇ ਤਾਂ ਅਸੀਂ ਵੀ ਇਹ ਗੱਲ ਸਾਫ ਤੌਰ ’ਤੇ ਆਖ ਸਕਾਂਗੇ ਕਿ ਭਾਰਤ ਨੇ ਬਹੁਤ ਗਲਤ ਕੀਤਾ।
ਉਧਰ ਵੈਨਕੂਵਰ ਵਿਖੇ ਭਾਰਤੀ ਕੌਂਸਲੇਟ ਦਾ ਜ਼ਿਕਰ ਕੀਤਾ ਜਾਵੇ ਤਾਂ ਕੈਨੇਡਾ ਸਰਕਾਰ ਵੱਲੋਂ ਦੋਸ਼ ਲਾਉਣ ਤੋਂ ਪਹਿਲਾਂ ਹੀ ਹਾਲਾਤ ਗੁੰਝਲਦਾਰ ਬਣੇ ਹੋਏ ਸਨ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ ਵਿਚ ਬਿਆਨ ਦੇਣ ਮਗਰੋਂ ਹਰਦੀਪ ਸਿੰਘ ਨਿੱਜਰ ਦੇ ਸਾਥੀਆਂ ਦਾ ਦਾਅਵਾ ਮਜ਼ਬੂਤ ਹੋ ਗਿਆ। ਇਥੋਂ ਤੱਕ ਕਿ ਹਰਦੀਪ ਸਿੰਘ ਨਿੱਜਰ ਦੇ ਬੇਟੇ ਬਲਰਾਜ ਸਿੰਘ ਨਿੱਜਰ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਫਰਵਰੀ ਤੋਂ ਕੈਨੇਡੀਅਨ ਖੁਫੀਆ ਏਜੰਸੀ ਨੇ ਚਿਤਾਵਨੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਸਨ।
ਤਕਰੀਬਨ ਹਰ ਹਫਤੇ ਉਸ ਦੇ ਪਿਤਾ ਖੁਫੀਆ ਏਜੰਸੀਆਂ ਦੇ ਅਫਸਰਾਂ ਨੂੰ ਮਿਲਦੇ ਅਤੇ ਇਕ ਵਾਰ ਬਲਰਾਜ ਸਿੰਘ ਨੂੰ ਵੀ ਨਾਲ ਜਾਣ ਦਾ ਮੌਕਾ ਮਿਲਿਆ। ਖੁਫੀਆ ਏਜੰਸੀ ਦੇ ਅਫਸਰਾਂ ਵੱਲੋਂ ਹਰਦੀਪ ਸਿੰਘ ਨਿੱਜਰ ਨੂੰ ਘਰੋਂ ਬਾਹਰ ਨਾ ਨਿਕਲਣ ਦਾ ਸੁਝਾਅ ਦਿਤਾ। ਸਿਰਫ ਐਨਾ ਹੀ ਨਹੀਂ ਬਲਰਾਜ ਸਿੰਘ ਮੁਤਾਬਕ ਉਸ ਦੇ ਪਿਤਾ ਨੇ ਜਾਨੋ ਮਾਰਨ ਦੀਆਂ ਧਮਕੀਆਂ ਵਾਲੇ ਸੈਂਕੜੇ ਸੁਨੇਹੇ ਆਉਂਦੇ ਸਨ