ਬਿਜਲੀ ਸੰਕਟ: ਗਰਮੀ ਕਾਰਨ ਵਧੀ ਬਿਜਲੀ ਦੀ ਮੰਗ, 3 ਥਰਮਲ ਪਲਾਂਟ ਹੋਏ ਖਰਾਬ
ਬਿਜਲੀ ਸੰਕਟ, 8 ਮਈ, ਪਰਦੀਪ ਸਿੰਘ:- ਮਈ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਗਰਮੀ ਵੱਧਣ ਕਾਰਨ ਦੂਜੇ ਪਾਸੇ ਬਿਜਲੀ ਖਪਤ ਵੱਧਣੀ ਸ਼ੁਰੂ ਹੋ ਗਈ। ਬਿਜਲੀ ਦੀ ਖਪਤ ਵੱਧਣ ਕਾਰਨ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ 3 ਥਰਮਲ ਪਲਾਂਟ ਖਰਾਬ ਹਨ। […]
By : Editor Editor
ਬਿਜਲੀ ਸੰਕਟ, 8 ਮਈ, ਪਰਦੀਪ ਸਿੰਘ:- ਮਈ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਗਰਮੀ ਵੱਧਣ ਕਾਰਨ ਦੂਜੇ ਪਾਸੇ ਬਿਜਲੀ ਖਪਤ ਵੱਧਣੀ ਸ਼ੁਰੂ ਹੋ ਗਈ। ਬਿਜਲੀ ਦੀ ਖਪਤ ਵੱਧਣ ਕਾਰਨ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ 3 ਥਰਮਲ ਪਲਾਂਟ ਖਰਾਬ ਹਨ। ਸਿਰਫ 5 ਦਿਨਾਂ 'ਚ ਹੀ ਬਿਜਲੀ ਦੀ ਮੰਗ 975 ਮੈਗਾਵਾਟ ਵਧ ਗਈ ਹੈ। ਪਹਿਲੀ ਮਈ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 8857 ਮੈਗਾਵਾਟ ਸੀ, ਜੋ ਮੰਗਲਵਾਰ ਨੂੰ 9832 ਮੈਗਾਵਾਟ ਦੇ ਰਿਕਾਰਡ ਨੂੰ ਪਾਰ ਕਰ ਗਈ। ਪਿਛਲੇ ਸਾਲ ਮਈ ਦੇ ਪਹਿਲੇ 7 ਦਿਨਾਂ ਵਿੱਚ ਪੰਜਾਬ ਵਿੱਚ 7267 ਮੈਗਾਵਾਟ ਬਿਜਲੀ ਦੀ ਖਪਤ ਹੋਈ ਸੀ।
ਇਸ ਵਾਰ ਮਈ ਦੇ ਪਹਿਲੇ ਸੱਤ ਦਿਨਾਂ ਵਿੱਚ ਇਹ ਅੰਕੜਾ 10 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਿਆ ਹੈ, ਜਦੋਂ ਕਿ ਅਪ੍ਰੈਲ ਦੇ ਆਖਰੀ ਦਿਨਾਂ ਤੱਕ 8 ਤੋਂ 9 ਹਜ਼ਾਰ ਮੈਗਾਵਾਟ ਬਿਜਲੀ ਦੀ ਖਪਤ ਹੁੰਦੀ ਸੀ।ਸਰਕਾਰੀ ਖੇਤਰ ਦੇ ਜੀਵੀਕੇ ਥਰਮਲ ਪਲਾਂਟ ਦੇ 540 ਮੈਗਾਵਾਟ ਦੇ ਦੋਵੇਂ ਯੂਨਿਟ ਅਤੇ ਰੋਪੜ-ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 1-1 ਯੂਨਿਟ ਬੰਦ ਹੈ। ਇਹ ਦੋਵੇਂ 210-210 ਮੈਗਾਵਾਟ ਬਿਜਲੀ ਪੈਦਾ ਕਰਦੇ ਹਨ। ਇਨ੍ਹਾਂ ਸਾਰੇ ਯੂਨਿਟਾਂ ਦੇ ਬੰਦ ਹੋਣ ਕਾਰਨ 960 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ।
ਬੀਤੇ ਦਿਨ ਪੰਜਾਬ ਭਰ ਦੇ 62 ਫੀਡਰ ਰੱਖ-ਰਖਾਅ ਅਤੇ ਨੁਕਸ ਸੁਧਾਰਨ ਦੇ ਨਾਂ ’ਤੇ ਬੰਦ ਰਹੇ। ਔਸਤਨ 3-4 ਘੰਟੇ ਦੇ ਲੰਬੇ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਾਰੇ ਥਰਮਲ ਪਲਾਂਟਾਂ ਸਮੇਤ ਹਾਈਡਰੋ ਪ੍ਰਾਜੈਕਟਾਂ ਤੋਂ ਕੁੱਲ 5046 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਹੁਸ਼ਿਆਰਪੁਰ ਪੁਲਿਸ ਨੇ ਕਰੋੜਾਂ ਦੀ ਫਿਰੌਤੀ ਮੰਗਣ ਵਾਲੇ ਚੌਧਰੀ ਗੈਂਗ ਦੇ ਤਿੰਨ ਸ਼ੂਟਰਾਂ ਸਮੇਤ 10 ਮੁਲਜ਼ਮਾਂ ਨੂੰ ਫੜਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਕੋਲੋਂ ਚਾਰ ਪਿਸਟਲ ਅਤੇ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਉਹੀ ਗੈਂਗ ਹੈ, ਜਿਸ ਨੇ ਫਿਰੌਤੀ ਦੀ ਰਕਮ ਨਾ ਦੇਣ ’ਤੇ 11 ਫਰਵਰੀ ਨੂੰ ਕਸਬਾ ਮਹਿਲਪੁਰ ਵਿਚ ਚਾਵਲਾ ਕਲਾਥ ਹਾਊਸ ਦੇ ਮਾਲਕ ਦੇ ਘਰ ’ਤੇ ਗੋਲੀਬਾਰੀ ਕੀਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਪਹਿਲਾਂ 11 ਫਰਵਰੀ ਨੂੰ ਮਾਹਿਲਪੁਰ ਅਤੇ 4 ਮਾਰਚ ਨੂੰ ਪਿੰਡ ਬੁੱਗਰਾਂ ਵਿਚ ਫਿਰੌਤੀ ਲੈਣ ਲਈ ਗੋਲੀਬਾਰੀ ਕੀਤੀ ਸੀ ਜਦਕਿ ਜਲੰਧਰ ਵਿਚ ਵੀ ਇਨ੍ਹਾਂ ਨੇ ਇਕ ਟਰੈਵਲ ਏਜੰਟ ਕੋਲੋਂ 5 ਕਰੋੜ ਦੀ ਫਿਰੌਤੀ ਲਈ ਗੋਲੀਆਂ ਚਲਾਈਆਂ ਸੀ।
ਦੱਸ ਦਈਏ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ।