ਕੈਨੇਡਾ ਸਰਕਾਰ ਵੱਲੋਂ ਕਾਰ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ 28 ਮਿਲੀਅਨ ਡਾਲਰ ਦੀ ਸਹਾਇਤਾ
ਔਟਵਾ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਦਰਮਿਆਨ ਕੈਨੇਡਾ ਸਰਕਾਰ ਵੱਲੋਂ 28 ਮਿਲੀਅਨ ਡਾਲਰ ਦੀ ਰਕਮ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਚੋਰੀ ਕੀਤੀਆਂ ਗੱਡੀਆਂ ਨੂੰ ਵਿਦੇਸ਼ ਭੇਜਣ ਤੋਂ ਰੋਕਿਆ ਜਾਵੇਗਾ। ਫੈਡਰਲ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਅੱਜ 8 ਫਰਵਰੀ ਨੂੰ ਆਟੋ ਥੈਫਟ ਦੇ […]
By : Editor Editor
ਔਟਵਾ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਦਰਮਿਆਨ ਕੈਨੇਡਾ ਸਰਕਾਰ ਵੱਲੋਂ 28 ਮਿਲੀਅਨ ਡਾਲਰ ਦੀ ਰਕਮ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਚੋਰੀ ਕੀਤੀਆਂ ਗੱਡੀਆਂ ਨੂੰ ਵਿਦੇਸ਼ ਭੇਜਣ ਤੋਂ ਰੋਕਿਆ ਜਾਵੇਗਾ। ਫੈਡਰਲ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਅੱਜ 8 ਫਰਵਰੀ ਨੂੰ ਆਟੋ ਥੈਫਟ ਦੇ ਮਸਲੇ ’ਤੇ ਕੌਮੀ ਸੰਮੇਲਨ ਹੋ ਰਿਹਾ ਹੈ। ਸੰਮੇਲਨ ਵਿਚ ਸਥਾਨਕ, ਸੂਬਾਈ ਅਤੇ ਫੈਡਰਲ ਸਰਕਾਰ ਦੇ ਨੁਮਾਇੰਦਿਆਂ ਤੋਂ ਇਲਾਕਾ ਲਾਅ ਐਨਫੋਰਸਮੈਂਟ ਏਜੰਸੀਆਂ ਦੇ ਅਫਸਰ ਸ਼ਾਮਲ ਹੋਣਗੇ।
ਅੱਜ ਕੌਮੀ ਸੰਮੇਲਨ ਵਿਚ ਸ਼ਾਮਲ ਹੋਣਗੇ ਮੁਲਕ ਦੇ ਕੋਨੇ ਕੋਨੇ ਤੋਂ ਆਏ ਲੋਕ
ਉਨਟਾਰੀਓ ਵਰਗੇ ਰਾਜਾਂ ਵਿਚ ਕਾਰ ਚੋਰੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ ਜਿਥੇ ਇਸ ਦੇ ਟਾਕਰੇ ਲਈ ਇਕ ਟਾਸਕ ਫੋਰਸ ਗਠਤ ਕਰਨੀ ਪਈ। ਚੋਰੀ ਦੀਆਂ ਵਾਰਦਾਤਾਂ ਅਤੇ ਮਹਿੰਗਾਈ ਵਧਣ ਕਾਰਨ ਹੀ ਕੈਨੇਡਾ ਵਿਚ ਕਾਰ ਬੀਮਾ 25 ਫੀ ਸਦੀ ਤੱਕ ਮਹਿੰਗਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ‘ਰੇਟਸ ਡਾਟ ਸੀ ਏ’ ਦੀ ਰਿਪੋਰਟ ਮੁਤਾਬਕ ਇਸ ਵੇਲੇ ਗਰੇਟਰ ਟੋਰਾਂਟੋ ਏਰੀਆ ਵਿਚ ਇਕ ਗੱਡੀ ਦਾ ਔਸਤ ਪ੍ਰੀਮੀਅਮ 2,391 ਡਾਲਰ ਬਣਦਾ ਹੈ ਅਤੇ 25 ਫੀ ਸਦੀ ਵਾਧੇ ਮਗਰੋਂ ਤਕਰੀਬਨ 600 ਡਾਲਰ ਹੋਰ ਦੇਣੇ ਹੋਣਗੇ।
ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਡੈਟਰਾਇਟ, 9 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਵੱਲ ਆ ਰਹੇ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੱਕ ਡਰਾਈਵਰ ਦੀ ਸ਼ਨਾਖਤ ਗਗਨਦੀਪ ਸਿੰਘ ਵਜੋਂ ਕੀਤੀ ਗਈ ਹੈ ਜਿਸ ਕੋਲੋਂ 87 ਲੱਖ ਡਾਲਰ ਮੁੱਲ ਦੀ ਕੋਕੀਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡ ਪ੍ਰੋਟੈਕਸ਼ਨ ਅਫਸਰਾਂ ਵੱਲੋਂ ਡੈਟਰਾਇਟ ਵਿਖੇ ਅੰਬੈਸਡਰ ਬ੍ਰਿਜ ਵੱਲ ਜਾ ਰਹੇ ਇਕ ਟਰੱਕ ਨੂੰ ਰੋਕਿਆ ਜਿਸ ਨੂੰ ਇਕ ਭਾਰਤੀ ਨਾਗਰਿਕ ਚਲਾ ਰਿਹਾ ਸੀ।
ਗਗਨਦੀਪ ਸਿੰਘ ਵਜੋਂ ਹੋਈ ਡਰਾਈਵਰ ਦੀ ਸ਼ਨਾਖਤ
ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਅਫਸਰਾਂ ਵੱਲੋਂ ਇਸ਼ਾਰਾ ਕਰਨ ਦੇ ਬਾਵਜੂਦ ਟਰੱਕ ਡਰਾਈਵਰ ਟੋਲਜ਼ ਵੱਲ ਵਧਦਾ ਰਿਹਾ ਜਿਸ ਮਗਰੋਂ ਬਾਰਡਰ ਪ੍ਰੋਟੈਕਸ਼ਨ ਦਾ ਕੇ-9 ਦਸਤਾ ਹਰਕਤ ਵਿਚ ਆ ਗਿਆ ਅਤੇ ਟਰੱਕ ਨੂੰ ਰੋਕਿਆ ਗਿਆ। ਹੋਮਲੈਂਡ ਸਕਿਉਰਟੀ ਵਿਭਾਗ ਦੇ ਇਕ ਸਪੈਸ਼ਲ ਏਜੰਟ ਮੁਤਾਬਕ ਟਰੱਕ ਨੂੰ ਇਕ ਪਾਸੇ ਲਿਜਾਣ ਮਗਰੋਂ ਇਸ ਦੀ ਤਲਾਸ਼ੀ ਲਈ ਜਿਸ ਵਿਚੋਂ ਟੇਪ ਨਾਲ ਸੀਲ ਕੀਤੇ ਗੱਤੇ ਦੇ 13 ਡੱਬੇ ਮਿਲੇ। ਡੱਬਿਆਂ ਨੂੰ ਖੋਲ੍ਹਣ ’ਤੇ ਇਨ੍ਹਾਂ ਵਿਚੋਂ 290 ਕਿਲੋ ਸਫੈਦ ਪਾਊਡਰ ਨਿਕਲਿਆ ਜਿਸ ਦੇ ਟੈਸਟ ਦੌਰਾਨ ਕੋਕੀਨ ਹੋਣ ਦੀ ਤਸਦੀਕ ਹੋ ਗਈ। ਕੋਕੀਨ ਦੀ ਅੰਦਾਜ਼ਨ ਕੀਮਤ 87 ਲੱਖ ਡਾਲਰ ਬਣਦੀ ਹੈ ਅਤੇ ਸਪੈਸ਼ਲ ਏਜੰਟ ਜੈਫਰੀ ਰਿਚਰਡਸਨ ਵੱਲੋਂ ਦਾਇਰ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਟਰੱਕ ਦੇ ਕੈਬਿਨ ਵਿਚੋਂ ਮਿਲੀ ਟੇਪ ਅਤੇ ਕੈਂਚੀਆਂ, ਗੱਤੇ ਦੇ ਡੱਬਿਆਂ ’ਤੇ ਲੱਗੀ ਟੇਪ ਨਾਲ ਮੇਲ ਖਾ ਰਹੀਆਂ ਸਨ।