Begin typing your search above and press return to search.

ਅਮਰੀਕਾ ’ਚ ਡਾ. ਅੰਬੇਦਕਰ ਦੀ ਸਭ ਤੋਂ ਵੱਡੀ ਮੂਰਤੀ ਦਾ ਉਦਘਾਟਨ

ਮੈਰੀਲੈਂਡ (ਵਾਸ਼ਿੰਗਟਨ), (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਦੀ 19 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਭਾਰਤ ਤੋਂ ਬਾਹਰ ਵਾਸ਼ਿੰਗਟਨ ਦੇ ਮੈਰੀਲੈਂਡ ਵਿੱਚ ਬਣੀ ਇਸ ਸਭ ਤੋਂ ਵੱਡੀ ਮੂਰਤੀ ਦੇ ਉਦਘਾਟਨ ਸਮਾਰੋਹ ਵਿੱਚ ਭਾਰਤੀ ਮੂਲ ਦੇ 500 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਂਹ ਦੇ ਬਾਵਜੂਦ 10-10 […]

ਅਮਰੀਕਾ ’ਚ ਡਾ. ਅੰਬੇਦਕਰ ਦੀ ਸਭ ਤੋਂ ਵੱਡੀ ਮੂਰਤੀ ਦਾ ਉਦਘਾਟਨ
X

Hamdard Tv AdminBy : Hamdard Tv Admin

  |  15 Oct 2023 1:35 PM IST

  • whatsapp
  • Telegram

ਮੈਰੀਲੈਂਡ (ਵਾਸ਼ਿੰਗਟਨ), (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਦੀ 19 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਭਾਰਤ ਤੋਂ ਬਾਹਰ ਵਾਸ਼ਿੰਗਟਨ ਦੇ ਮੈਰੀਲੈਂਡ ਵਿੱਚ ਬਣੀ ਇਸ ਸਭ ਤੋਂ ਵੱਡੀ ਮੂਰਤੀ ਦੇ ਉਦਘਾਟਨ ਸਮਾਰੋਹ ਵਿੱਚ ਭਾਰਤੀ ਮੂਲ ਦੇ 500 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਂਹ ਦੇ ਬਾਵਜੂਦ 10-10 ਘੰਟੇ ਦਾ ਸਫ਼ਰ ਤੈਅ ਕਰਕੇ ਲੋਕ ਬੜੀ ਦੂਰੋਂ-ਦੂਰੋਂ ਇਸ ਸਮਾਗਮ ਵਿੱਚ ਸ਼ਾਮਲ ਹੋਏ।


ਅਮਰੀਕਾ ਦੇ ਵਾਸ਼ਿੰਗਟਨ ’ਚ ਪੈਂਦੇ ਮੈਰੀਲੈਂਡ ਸ਼ਹਿਰ ਵਿੱਚ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਦੀ 19 ਫੁੱਟ ਲੰਮੀ ਮੂਰਤੀ ਦਾ ਅੱਜ ਉਦਘਾਟਨ ਕਰ ਦਿੱਤਾ ਗਿਆ। ਭਾਰਤ ਤੋਂ ਬਾਹਰ ਬਣੀ ਇਸ ਸਭ ਤੋਂ ਵੱਡੀ ਮੂਰਤੀ ਦੇ ਉਦਘਾਟਨ ਪ੍ਰੋਗਰਾਮ ਵਿੱਚ ਭਾਰੀ ਮੀਂਹ ਦੇ ਬਾਵਜੂਦ ਭਾਰਤੀ ਮੂਲ ਦੇ 500 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਲੋਕ 10-10 ਘੰਟੇ ਦਾ ਲੰਮਾ ਪੈਂਡਾ ਤੈਅ ਕਰਕੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ।

ਮੀਂਹ ਦੇ ਬਾਵਜੂਦ ਲੰਮਾ ਪੈਂਡਾ ਤੈਅ ਕਰ ਪੁੱਜੇ ਭਾਰਤੀ ਮੂਲ ਦੇ 500 ਲੋਕ


ਵੱਡੀ ਗਿਣਤੀ ਪ੍ਰਵਾਸੀ ਭਾਰਤੀਆਂ ਨੇ ਇਸ ਮੌਕੇ ‘ਜੈ ਭੀਮ’ ਦੇ ਨਾਅਰੇ ਲਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੈਰੀਲੈਂਡ ਵਿੱਚ ਸਥਾਪਤ ਕੀਤੀ ਗਈ ਇਹ ਮੂਰਤੀ ਮੂਰਤੀਕਾਰ ਰਾਮ ਸੁਤਾਰ ਨੇ ਬਣਾਈ ਹੈ, ਜਿਸ ਨੂੰ ‘ਸਟੈਚੂ ਆਫ਼ ਇਕਵੈਲਿਟੀ’ ਨਾਮ ਦਿੱਤਾ ਗਿਆ। ਰਾਮ ਸੁਤਾਰ ਇਸ ਤੋਂ ਪਹਿਲਾਂ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ਼ ਯੂਨਿਟੀ ਵੀ ਬਣਾ ਚੁੱਕੇ ਹਨ। ਸਰਦਾਰ ਪਟੇਲ ਦੀ ਇਹ ਮੂਰਤੀ ਗੁਜਰਾਤ ਵਿੱਚ ਬਣਾਈ ਗਈ ਹੈ।


ਮੈਰੀਲੈਂਡ ਵਿੱਚ ਡਾ. ਅੰਬੇਦਕਰ ਦੀ ਮੂਰਤੀ ਦੇ ਉਦਘਾਟਨ ਮੌਕੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਮੈਸੇਜ ਸ਼ੇਅਰ ਕੀਤਾ। ਉਨ੍ਹਾਂ ਕਿਹਾ ਕਿ ਡਾ. ਅੰਬੇਦਰ ਦੇ ਸਮਰਥਕਾਂ ਨੇ ਇਕਜੁੱਟ ਭਾਰਤ ਦੀ ਨੀਂਹ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਰੱਖੀ ਹੈ। ਉਨ੍ਹਾਂ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਸਬੰਧੀ ਸ਼ੁਭਕਾਮਨਾਵਾਂ ਵੀ ਭੇਟ ਕੀਤੀਆਂ।
ਉੱਧਰ ਅੰਬੇਦਕਰ ਇੰਟਰਨੈਸ਼ਨਲ ਸੈਂਟਰ ਦੇ ਪ੍ਰਧਾਨ ਰਾਮ ਕੁਮਾਰ ਨੇ ਕਿਹਾ ਕਿ ਨਾਬਰਾਬਰੀ ਸਿਰਫ਼ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਸਮੱਸਿਆ ਬਣੀ ਹੋਈ ਹੈ। ਇਸ ਲਈ ਬਾਬਾ ਸਾਹਿਬ ਦੀ ਮੂਰਤੀ ਨੂੰ ਸਟੈਚੂ ਆਫ਼ ਇਕਵੈਲਿਟੀ ਨਾਮ ਦਿੱਤਾ ਗਿਆ ਹੈ।


ਉੱਧਰ ਦਲਿਤ ਇੰਡੀਅਨ ਚੈਂਬਰਸ ਆਫ਼ ਕਾਮਰਸ ਦੇ ਮੁਖੀ ਰਵੀ ਕੁਮਾਰ ਨੇ ਕਿਹਾ ਕਿ ਪਹਿਲਾਂ ਡਾ. ਅੰਬੇਦਕਰ ਦੀ ਪਛਾਣ ਸਿਰਫ਼ ਇੱਕ ਦਲਿਤ ਲੀਡਰ ਦੇ ਤੌਰ ’ਤੇ ਹੁੰਦੀ ਸੀ, ਪਰ ਹੁਣ ਉਨ੍ਹਾਂ ਦੀ ਪਛਾਣ ਉਸ ਨੇਤਾ ਵਜੋਂ ਹੁੰਦੀ ਹੈ, ਜਿਨ੍ਹਾਂ ਨੇ ਔਰਤਾਂ ਅਤੇ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਹੁਣ ਦੁਨੀਆ ਦੇ ਗਰੀਬ ਦੇਸ਼ ਉਨ੍ਹਾਂ ਦੇ ਵਿਚਾਰਾਂ ’ਤੇ ਚੱਲਣ ਬਾਰੇ ਸੋਚ ਰਹੇ ਹਨ।


ਦੱਸ ਦੇਈਏ ਕਿ ਡਾ. ਭੀਮਰਾਓ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਜ਼ਿਲ੍ਹੇ ਦੇ ਇੱਕ ਮਹਾਰ ਪਰਿਵਾਰ ਵਿੱਚ ਹੋਇਆ ਸੀ। ਮਹਾਰ ਜਾਤ ਨੂੰ ਉਸ ਸਮੇਂ ਅਛੂਤ ਸਮਝਿਆ ਜਾਂਦਾ ਸੀ। ਬਾਬਾ ਸਾਹਿਬ ਦੇ ਪਿਤਾ ਫ਼ੌਜ ਵਿੱਚ ਸਨ ਅਤੇ ਨੌਕਰੀ ਦੇ ਸਿਲਸਿਲੇ ਵਿੱਚ ਇੱਥੇ ਰਿਹਾ ਕਰਦੇ ਸੀ। ਉਨ੍ਹਾਂ ਪੁਰਖੇ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਅੰਬਾਡਾਵੇ ਪਿੰਡ ਨਾਲ ਸਬੰਧਤ ਸਨ।


1906 ਵਿੱਚ ਭੀਮਰਾਓ ਅੰਬੇਦਕਰ ਦਾ ਪਹਿਲਾ ਵਿਆਹ ਰਮਾਬਾਈ ਨਾਲ ਹੋਇਆ। ਰਮਾਬਾਈ ਨੇ ਉਨ੍ਹਾਂ ਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ। ਦੋਵਾਂ ਦੇ 5 ਬੱਚੇ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਯਸ਼ਵੰਤ ਅੰਬੇਦਕਰ ਹੀ ਜਿਉਂਦੇ ਰਹੇ। 27 ਮਈ 1935 ਨੂੰ ਲੰਬੀ ਬਿਮਾਰੀ ਮਗਰੋਂ ਰਮਾਬਾਈ ਦੀ ਮੌਤ ਹੋ ਗਈ।


27 ਜਨਵਰੀ 1909 ਨੂੰ ਜਨਮੀ ਸ਼ਾਰਦਾ ਨਾਲ ਡਾ. ਅੰਬੇਦਕਰ ਦਾ ਦੂਜਾ ਵਿਆ ਹੋਇਆ, ਜਿਸ ਦਾ ਬਾਅਦ ’ਚ ਨਵਾਂ ਨਾਮ ਸਵਿਤਾ ਅੰਬੇਦਕਰ ਰੱਖਿਆ ਗਿਆ। ਉਹ ਮੱਧ ਵਰਗੀ ਸਾਰਸਵਤ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਰੱਖਦੀ ਸੀ। ਉਸ ਦੇ ਪਿਤਾ ਇੰਡੀਅਨਮੈਡੀਕਲ ਕੌਂਸਲ ਦੇ ਰਜਿਸਟਰਾਰ ਸਨ। ਸ਼ਾਰਦਾ ਨੇ 1937 ਵਿੱਚ ਮੁੰਬਈ ਤੋਂ ਐਮਬੀਬੀਐਸ ਦੀ ਡਿਗਰੀ ਹਾਸਲ ਕੀਤੀ। ਉਸ ਸਮੇਂ 100 ’ਚੋਂ ਇੱਕ ਕੁੜੀ ਹੀ ਡਾਕਟਰ ਬਣਦੀ ਸੀ। ਡਾ. ਸਵਿਤਾ ਆਪਣੀ ਆਤਮਕਥਾ ਵਿੱਚ ਲਿਖਦੀ ਹੈ ਕਿ ਉਸ ਦਾ ਪਰਿਵਾਰ ਪੜ੍ਹਿਆ-ਲਿਖਿਆ ਤੇ ਆਧੁਨਿਕ ਸੀ। ਉਨ੍ਹਾਂ ਦੇ 8 ਵਿੱਚੋਂ 6 ਭੈਣ-ਭਰਾਵਾਂ ਨੇ ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਇਆ, ਪਰ ਉਸ ਦੇ ਮਾਤਾ-ਪਿਤਾ ਨੇ ਇਸ ’ਤੇ ਕਦੇ ਕੋਈ ਇਤਰਾਜ਼ ਜ਼ਾਹਰ ਨਹੀਂ ਕੀਤਾ।


ਸੋ ਇਸ ਤਰ੍ਹਾਂ ਡਾ. ਅੰਬੇਦਕਰ ਦੀ ਮੈਰੀਲੈਂਡ ਵਿੱਚ ਬਣੀ 19 ਫੁੱਟੀ ਲੰਮੀ ਮੂਰਤੀ ਦੇ ਉਦਘਾਟਨ ਮਗਰੋਂ ਅਮਰੀਕਾ ਭਰ ਵਿੱਚ ਵੱਸਦੇ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it