ਅਮਰੀਕਾ ਦੇ ਸਭ ਤੋਂ ਵੱਡੇ ਹਿੰਦੂ ਮੰਦਿਰ ਦਾ ਉਦਘਾਟਨ
ਨਿਊਜਰਸੀ, (ਹਮਦਰਦ ਨਿਊਜ਼ ਸਰਵਿਸ) : ਨਿਊਜਰਸੀ ਵਿੱਚ ਸਥਿਤ ਅਮਰੀਕਾ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦਾ ਅੱਜ ਰਸਮੀ ਉਦਘਾਟਨ ਕਰ ਦਿੱਤਾ ਗਿਆ। 12 ਸਾਲ ਵਿੱਚ ਬਣ ਕੇ ਤਿਆਰ ਹੋਇਆ ਇਹ ਮੰਦਿਰ 183 ਏਕੜ ਜ਼ਮੀਨ ਵਿੱਚ ਫੈਲਿਆ ਹੈ। ਹਾਲਾਂਕਿ ਅੱਜ ਇਸ ਦਾ ਉਦਘਾਟਨ ਹੋ ਗਿਆ, ਪਰ ਸ਼ਰਧਾਲੂਆਂ ਲਈ ਇਸ ਦੇ ਦਰਵਾਜ਼ੇ 16 ਅਕਤੂਬਰ ਨੂੰ ਖੋਲ੍ਹੇ ਜਾਣਗੇ। […]
By : Hamdard Tv Admin
ਨਿਊਜਰਸੀ, (ਹਮਦਰਦ ਨਿਊਜ਼ ਸਰਵਿਸ) : ਨਿਊਜਰਸੀ ਵਿੱਚ ਸਥਿਤ ਅਮਰੀਕਾ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦਾ ਅੱਜ ਰਸਮੀ ਉਦਘਾਟਨ ਕਰ ਦਿੱਤਾ ਗਿਆ। 12 ਸਾਲ ਵਿੱਚ ਬਣ ਕੇ ਤਿਆਰ ਹੋਇਆ ਇਹ ਮੰਦਿਰ 183 ਏਕੜ ਜ਼ਮੀਨ ਵਿੱਚ ਫੈਲਿਆ ਹੈ। ਹਾਲਾਂਕਿ ਅੱਜ ਇਸ ਦਾ ਉਦਘਾਟਨ ਹੋ ਗਿਆ, ਪਰ ਸ਼ਰਧਾਲੂਆਂ ਲਈ ਇਸ ਦੇ ਦਰਵਾਜ਼ੇ 16 ਅਕਤੂਬਰ ਨੂੰ ਖੋਲ੍ਹੇ ਜਾਣਗੇ।
183 ਏਕੜ ’ਚ ਫੈਲਿਆ, ਬਣਾਉਣ ’ਚ ਲੱਗੇ 12 ਸਾਲ
ਬੀਏਐਸਪੀ ਭਾਵ ਬੋਚਾਸਨਵਾਸੀ ਸ੍ਰੀ ਅਕਸ਼ਰ ਪੁਰੂਸ਼ੋਤਮ ਸਵਾਮੀ ਨਾਰਾਇਣ ਸੰਸਥਾ ਨੇ ਅੱਜ ‘ਅਕਸ਼ਰਧਾਮ’ ਮੰਦਿਰ ਦਾ ਰਸਮੀ ਉਦਘਾਟਨ ਕੀਤਾ। ਟਾਈਮਜ਼ ਸਕਵਾਇਰ ਤੋਂ 90 ਕਿਲੋ ਮੀਟਰ ਦੱਖਣ ਵਿੱਚ ਸਥਿਤ 183 ਏਕੜ ਵਿੱਚ ਫੈਲੇ ਇਸ ਮੰਦਿਰ ਨੂੰ ਬਣਾਉਣ ਵਿੱਚ ਲਗਭਗ 12 ਸਾਲ ਦਾ ਸਮਾਂ ਲੱਗਾ। ਮੰਦਿਰ ਦੀ ਉਸਾਰੀ ਦਾ ਕੰਮ 2011 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਪੂਰੇ ਅਮਰੀਕਾ ਤੋਂ ਸਾਢੇ 12 ਹਜ਼ਾਰ ਤੋਂ ਵੱਧ ਲੋਕਾਂ ਨੇ ਸਵੈਸੇਵਕਾਂ ਦੇ ਰੂਪ ਵਿੱਚ ਕੰਮ ਕੀਤਾ।
2011 ਤੋਂ ਚੱਲ ਰਿਹਾ ਸੀ ਉਸਾਰੀ ਦਾ ਕੰਮ
ਇਹ ਮੰਦਿਰ 255 ਫੁੱਟ ਲੰਬਾ, 345 ਫੁੱਟ ਚੌੜਾ ਅਤੇ 191 ਫੁੱਟ ਉੱਚਾ ਅਤੇ 183 ਏਕੜ ਵਿੱਚ ਫੈਲਿਆ ਹੋਇਆ ਹੈ।
ਬੀਏਪੀਐਸ ਅਧਿਆਤਮਕ ਨੇਤਾ ਮਹੰਤ ਸਵਾਮੀ ਮਹਾਰਾਜ ਵੱਲੋਂ ਨਿਰਦੇਸ਼ਿਤ ਬੀਏਪੀਐਸ ਸਵਾਮੀ ਨਾਰਾਇਣ ਅਕਸ਼ਰਧਾਮ ਦਾ ਉਦਘਾਟਨ ਅੱਜ ਕਰ ਦਿੱਤਾ ਗਿਆ, ਪਰ ਸ਼ਰਧਾਲੂਆਂ ਲਈ ਇਸ ਦੇ ਦਰਵਾਜ਼ੇ 16 ਅਕਤੂਬਰ ਨੂੰ ਖੋਲ੍ਹੇ ਜਾਣਗੇ। ਪਹਿਲਾਂ ਜਾਰੀ ਐਡਵਾਇਜ਼ਰੀ ਮੁਤਾਬਕ ਸ਼ਰਧਾਲੂਆਂ ਲਈ ਇਸ ਦੇ ਦਰਵਾਜ਼ੇ 9 ਅਕਤੂਬਰ ਨੂੰ ਖੁੱਲ੍ਹਣੇ ਸੀ, ਪਰ ਇਸ ਤਰੀਕ ਨੂੰ ਵਧਾ ਕੇ ਹੁਣ 16 ਅਕਤੂਬਰ ਕਰ ਦਿੱਤਾ ਗਿਆ।
ਨਿਊਜਰਸੀ ਦੇ ਛੋਟੇ ਰੌਬਿਨਸਵਿਲੇ ਟਾਊਨਸ਼ਿਪ ਵਿੱਚ ਸਥਿਤ ਇਹ ਮੰਦਿਰ ਪ੍ਰਾਚੀਨ ਭਾਰਤੀ ਸੱਭਿਆਚਾਰ ਦੇ ਅਨੁਸਾਰ ਸਾਵਧਾਨੀ ਪੂਰਵਕ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿੱਚ 10 ਹਜ਼ਾਰ ਤੋਂ ਵੱਧ ਮੂਰਤੀਆਂ ਅਤੇ ਗੁੰਝਲਦਾਰ ਨਕਾਸ਼ੀ ਦਾ ਇੱਕ ਸੰਗ੍ਰਹਿ ਹੈ।
ਮੁੱਖ ਮੰਦਿਰ ਤੋਂ ਬਿਨ੍ਹਾਂ ਇਸ ਵਿੱਚ 12 ਛੋਟੇ ਮੰਦਿਰ ਹਨ। ਇਸ ਦੇ ਨਿਰਮਾਣ ਲਈ ਚੂਨਾ ਪੱਥਰ, ਗਰੇਨਾਈਟ, ਗੁਲਾਬੀ ਬਲੁਆ ਪੱਥਰ ਅਤੇ ਸੰਗਮਰਮਰ ਸਣੇ ਲਗਭਗ 2 ਮਿਲੀਅਨ ਕਿਊਬਿਕ ਫੁੱਟ ਪੱਥਰ ਲਾਇਆ ਗਿਆ। ਇਹ ਪੱਥਰ ਭਾਰਤ, ਤੁਰਕੀ, ਗਰੀਸ, ਇਟਲੀ ਅਤੇ ਚੀਨ ਸਣੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਮੰਗਵਾਏ ਗਏ।
ਮੰਦਿਰ ਦੀ ਇੱਕ ਵੱਡੀ ਵਿਸ਼ੇਸ਼ਤਾ ਇੱਕ ਰਵਾਇਤੀ ਭਾਰਤੀ ਬਾਵੜੀ ਹੈ, ਜਿਸ ਨੂੰ ‘ਬ੍ਰਹਮ ਕੁੰਡ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਵਿੱਚ ਦੁਨੀਆ ਭਰ ਦੇ 300 ਤੋਂ ਵੱਧ ਦਰਿਆਵਾਂ ਦਾ ਪਾਣੀ ਸ਼ਾਮਲ ਹੈ।