ਤਿਹਾੜ 'ਚ ਕੇਜਰੀਵਾਲ ਕਿਸ ਜੇਲ੍ਹ ਨੰਬਰ 'ਚ ਰਹਿਣਗੇ ?
ਨਵੀਂ ਦਿੱਲੀ : ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਜਾਵੇਗਾ। ਅਰਵਿੰਦ ਕੇਜਰੀਵਾਲ ਦਾ ਮੈਡੀਕਲ ਡਾਕਟਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ, ਜਿਸ […]
By : Editor (BS)
ਨਵੀਂ ਦਿੱਲੀ : ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਜਾਵੇਗਾ। ਅਰਵਿੰਦ ਕੇਜਰੀਵਾਲ ਦਾ ਮੈਡੀਕਲ ਡਾਕਟਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ, ਜਿਸ ਵਿੱਚ ਬੀਪੀ ਅਤੇ ਸ਼ੂਗਰ ਦੀ ਜਾਂਚ ਕੀਤੀ ਜਾਵੇਗੀ।
ਕੇਜਰੀਵਾਲ ਨੂੰ ਤਿਹਾੜ ਦੀ ਜੇਲ ਨੰਬਰ-2 'ਚ ਰੱਖਿਆ ਜਾਵੇਗਾ। ਉਹ ਜੇਲ੍ਹ ਵਿੱਚ ਇਕੱਲਾ ਹੀ ਰਹੇਗਾ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਕੁਝ ਦਿਨ ਪਹਿਲਾਂ ਜੇਲ੍ਹ ਨੰਬਰ-5 ਵਿੱਚ ਤਬਦੀਲ ਕੀਤਾ ਗਿਆ ਹੈ।
ਤਿਹਾੜ ਵਿੱਚ 16 ਜੇਲ੍ਹਾਂ ਹਨ, ਰੋਹਿਣੀ ਵਿੱਚ ਇੱਕ ਜੇਲ੍ਹ ਹੈ ਜੋ ਤਿਹਾੜ ਅਧੀਨ ਆਉਂਦੀ ਹੈ।
ਕੇਜਰੀਵਾਲ ਦੇ ਸਾਰੇ ਕਰੀਬੀ ਵੀ ਇਸ ਜੇਲ੍ਹ ਵਿੱਚ ਬੰਦ ਹਨ।
ਮਨੀਸ਼ ਸਿਸੋਦੀਆ: ਜੇਲ੍ਹ ਨੰ. 1
ਸੰਜੇ ਸਿੰਘ: ਜੇਲ੍ਹ ਨੰ: 5
ਸਤਿੰਦਰ ਜੈਨ: ਜੇਲ੍ਹ ਨੰ: 7
ਕੇ. ਕਵਿਤਾ: ਜੇਲ੍ਹ ਨੰ: 6
ਵਿਜੇ ਨਾਇਰ: ਜੇਲ੍ਹ ਨੰ: 4