Begin typing your search above and press return to search.

ਪਿੰਡ ਗਾਗੇਵਾਲ ’ਚ 4 ਮਹੀਨੇ ਪਹਿਲਾਂ ਬਣਿਆ ਰਜਬਾਹਾ ਟੁੱਟਿਆ

ਮਹਿਲ ਕਲਾਂ, 24 ਸਤੰਬਰ (ਫ਼ਿਰੋਜ਼ ਖ਼ਾਨ) : ਮਹਿਲ ਕਲਾਂ ਦੇ ਪਿੰਡ ਗਾਗੇਵਾਲ ਵਿੱਚ ਰਜਬਾਹੇ ਦੀ ਚਾਰ ਤੋਂ ਪੰਜ ਮਹੀਨੇ ਪਹਿਲਾਂ ਨਵੀਂ ਉਸਾਰੀ ਕੀਤੀ ਗਈ ਸੀ ਪਰ ਰਾਤ ਬਰਸਾਤ ਹੋਣ ਤੋਂ ਬਾਅਦ ਗਾਗੇਵਾਲ ਅਤੇ ਚੱਕ ਦੇ ਪੁੱਲ ਨੂੰ ਲਿੰਕ ਰੋਡ ਉਪਰ ਬਣੇ ਪੁਲ ਦੇ ਕੋਲੋਂ ਬਹਿ ਗਿਆ, ਜਿਸ ਕਰਕੇ ਆਲੇ ਦੁਆਲੇ ਲਗਾਈ ਮਿੱਟੀ ਨੂੰ ਪਾਣੀ ਖੇਤਾਂ […]

ਪਿੰਡ ਗਾਗੇਵਾਲ ’ਚ 4 ਮਹੀਨੇ ਪਹਿਲਾਂ ਬਣਿਆ ਰਜਬਾਹਾ ਟੁੱਟਿਆ
X

Hamdard Tv AdminBy : Hamdard Tv Admin

  |  24 Sept 2023 1:14 PM IST

  • whatsapp
  • Telegram

ਮਹਿਲ ਕਲਾਂ, 24 ਸਤੰਬਰ (ਫ਼ਿਰੋਜ਼ ਖ਼ਾਨ) : ਮਹਿਲ ਕਲਾਂ ਦੇ ਪਿੰਡ ਗਾਗੇਵਾਲ ਵਿੱਚ ਰਜਬਾਹੇ ਦੀ ਚਾਰ ਤੋਂ ਪੰਜ ਮਹੀਨੇ ਪਹਿਲਾਂ ਨਵੀਂ ਉਸਾਰੀ ਕੀਤੀ ਗਈ ਸੀ ਪਰ ਰਾਤ ਬਰਸਾਤ ਹੋਣ ਤੋਂ ਬਾਅਦ ਗਾਗੇਵਾਲ ਅਤੇ ਚੱਕ ਦੇ ਪੁੱਲ ਨੂੰ ਲਿੰਕ ਰੋਡ ਉਪਰ ਬਣੇ ਪੁਲ ਦੇ ਕੋਲੋਂ ਬਹਿ ਗਿਆ, ਜਿਸ ਕਰਕੇ ਆਲੇ ਦੁਆਲੇ ਲਗਾਈ ਮਿੱਟੀ ਨੂੰ ਪਾਣੀ ਖੇਤਾਂ ਵਿੱਚ ਵਹਾਅ ਕੇ ਲੈ ਗਿਆ ਅਤੇ ਪੁਲ ਦੇ ਪਿੱਲਰ ਥੱਲੋਂ ਵੀ ਮਿੱਟੀ ਨਿਕਲ ਗਈ ਹੈ। ਪੁੱਲ ਦੇ ਉੱਪਰ ਬਣੀਆਂ ਪੱਥਰ ਦੀਆਂ ਰੇਲਿੰਗਾਂ ਵਿੱਚ ਤਰੇੜਾਂ ਆ ਗਈ ਹਨ। ਪੁਲ ਦੇ ਪਿੱਲਰਾਂ ਥੱਲਿਓਂ ਮਿੱਟੀ ਨਿਕਲਣ ਨਾਲ ਕੋਈ ਵੀ ਵੱਡੀ ਘਟਨਾ ਹੋ ਸਕਦੀ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ ਦੀ ਅਧਿਕਾਰੀਆਂ ਨਾਲ ਸਪੰਰਕ ਕਰ ਰਹੇ ਹਾਂ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲ ਉਪਰ ਦੀ ਭਾਰੀ ਵਾਹਨ ਵੀ ਲੰਘ ਰਹੇ ਨੇ ਅਤੇ ਸਵਾਰੀ ਨਾਲ ਭਰੀਆਂ ਬੱਸਾਂ ਅਤੇ ਕੱਲ੍ਹ ਸਵੇਰੇ ਇੱਥੋਂ ਬੱਚਿਆ ਨਾਲ ਭਰੀਆਂ ਬੱਸਾਂ ਵੀ ਲੰਘਣਗੀਆਂ, ਇਸ ਲਈ ਮਹਿਕਮੇ ਦੀ ਵੱਡੀ ਲਾਪ੍ਰਵਾਹੀ ਹੈ, ਜਿਸ ਕਾਰਨ ਵੱਡਾ ਹਾਦਸਾ ਹੋ ਸਕਦਾ ਹੈ।


ਪਿੰਡ ਵਾਸੀਆਂ ਨੇ ਕਿਹਾ ਕਿ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਕਮੇਡੀ ਕਰਦੇ ਸਮੇਂ ਕਹਿੰਦੇ ਸਨ ਕਿ ਸਾਡੇ ਦੇਸ਼ ਦੇ ਵਿੱਚ ਪੁਲਾਂ ਵਿੱਚ ਬਜਰੀ ਦੀ ਥਾਂ ਤੇ ਰੇਤਾ ਪਾ ਕਿ ਪੁਲ ਬਣਾਏ ਜਾਂਦੇ ਹਨ, ਘਟੀਆ ਸਿਸਟਮ ’ਤੇ ਸਵਾਲ ਚੁੱਕਦੇ ਰਹਿੰਦੇ ਸਨ ਪਰ ਅੱਜ ਉਹਨਾਂ ਦੇ ਰਾਜ ਵਿੱਚ ਵੀ ਉਸੇ ਤਰ੍ਹਾਂ ਹੋ ਰਿਹਾ ਹੈ 4/5 ਮਹੀਨੇ ਬਾਅਦ ਹੀ ਰਜਬਾਹਾ ਟੁੱਟ ਗਿਆ।

Next Story
ਤਾਜ਼ਾ ਖਬਰਾਂ
Share it