ਨਿਊਜ਼ੀਲੈਂਡ ’ਚ ਪੰਜਾਬਣ ਨੇ ਜਿੱਤਿਆ ‘ਨੱਪੀ’ ਤਨਖਾਹ ਦਾ ਮੁਕੱਦਮਾ
ਔਕਲੈਂਡ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਵਿਦੇਸ਼ਾਂ ਵਿਚ ਕਮਾਈ ਕਰਨ ਪੁੱਜੇ ਪੰਜਾਬੀਆਂ ਨੂੰ ਅਕਸਰ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਵਿਦੇਸ਼ੀ ਅਦਾਲਤਾਂ ਉਨ੍ਹਾਂ ਦੇ ਹੱਕ ਦਿਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛਡਦੀਆਂ। ਤਾਜ਼ਾ ਮਿਸਾਲ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ ਜਿਥੇ ਭੁਪਿੰਦਰ ਕੌਰ ਨੂੰ 8 ਹਜ਼ਾਰ ਡਾਲਰ ਤੋਂ ਵੱਧ ਬਕਾਇਆ ਰਕਮ ਅਦਾ ਕਰਨ ਦੇ ਹੁਕਮ […]
By : Editor Editor
ਔਕਲੈਂਡ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਵਿਦੇਸ਼ਾਂ ਵਿਚ ਕਮਾਈ ਕਰਨ ਪੁੱਜੇ ਪੰਜਾਬੀਆਂ ਨੂੰ ਅਕਸਰ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਵਿਦੇਸ਼ੀ ਅਦਾਲਤਾਂ ਉਨ੍ਹਾਂ ਦੇ ਹੱਕ ਦਿਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛਡਦੀਆਂ। ਤਾਜ਼ਾ ਮਿਸਾਲ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ ਜਿਥੇ ਭੁਪਿੰਦਰ ਕੌਰ ਨੂੰ 8 ਹਜ਼ਾਰ ਡਾਲਰ ਤੋਂ ਵੱਧ ਬਕਾਇਆ ਰਕਮ ਅਦਾ ਕਰਨ ਦੇ ਹੁਕਮ ਦਿਤੇ ਗਏ ਕਿਉਂਕਿ ਪੰਜਾਬੀ ਇੰਪਲੌਇਰ ਵੱਲੋਂ ਪ੍ਰਤੀ ਘੰਟਾ ਦੇ ਹਿਸਾਬ ਨਾਲ ਸਹੀ ਅਦਾਇਗੀ ਨਹੀਂ ਸੀ ਕੀਤੀ ਗਈ ਅਤੇ ਸਾਲਾਨਾ ਛੁੱਟੀਆਂ ਤੋਂ ਬਗੈਰ ਲਗਾਤਾਰ ਢਾਈ ਸਾਲ ਕੰਮ ਕਰਵਾਇਆ ਗਿਆ।
ਪੰਜਾਬੀ ਇੰਪਲੌਇਰ ਨੇ ਹੀ ਕੀਤੀ ਸੀ ਬੇਈਮਾਨੀ
ਭੁਪਿੰਦਰ ਕੌਰ ਨੇ ਦੱਸਿਆ ਕਿ ਉਹ ਹੈਵਲੌਕ ਨੌਰਥ ਦੇ ਵਿਲੇਜ ਗਰੀਨ ਕੈਫੇ ਵਿਚ ਕੰਮ ਕਰਦੀ ਸੀ ਅਤੇ ਨੌਕਰੀ ਛੱਡਣ ਮਗਰੋਂ ਪੇਅਸਲਿਪਸ ਤੋਂ ਪਤਾ ਲੱਗਾ ਕਿ ਉਸ ਨੂੰ ਸਾਲਾਨਾ ਛੁੱਟੀ ਦੇ ਇਵਜ਼ ਵਿਚ ਕੋਈ ਅਦਾਇਗੀ ਨਹੀਂ ਕੀਤੀ ਗਈ ਅਤੇ ਮਿਹਨਤਾਨਾ ਅਦਾ ਕਰਦਿਆਂ ਵੀ ਪ੍ਰਤੀ ਘੰਟਾ ਦੇ ਹਿਸਾਬ ਨਾਲ ਬਣਦੀ ਰਕਮ ਨਹੀਂ ਦਿਤੀ ਗਈ। ਇੰਪਲੌਇਮੈਂਟ ਰਿਲੇਸ਼ਨਜ਼ ਅਥਾਰਿਟੀ ਨੇ ਵਿਲੇਜ ਗਰੀਨ ਕੈਫੇ ਨੂੰ 8,918 ਡਾਲਰ ਅਦਾ ਕਰਨ ਦੇ ਹੁਕਮ ਦਿਤੇ। ਇਸ ਵਿਚੋਂ 3,323 ਡਾਲਰ ਘਟਾ ਦਿਤੇ ਗਏ ਜੋ ਅੰਤਮ ਪੇਅਸਲਿਪ ਵਿਚ ਦਰਜ ਰਕਮ ਦਾ ਹਿੱਸਾ ਮੰਨੇ ਗਏ।