ਜਲੰਧਰ ਵਿਚ ਲੁਟੇਰਿਆਂ ਨੇ ਪਰਵਾਰ ਨੂੰ ਪਹਿਲਾਂ ਕੁੱਟਿਆ ਫੇਰ ਲੁੱਟਿਆ
ਜਲੰਧਰ, 16 ਨਵੰਬਰ, ਨਿਰਮਲ : ਜਲੰਧਰ ਦੇ ਲੋਹੀਆਂ ਖਾਸ ਵਿਚ ਲੁਟੇਰਿਆਂ ਨੇ ਪਹਿਲਾਂ ਪਰਵਾਰ ਨਾਲ ਕੁੱਟਮਾਰ ਕੀਤੀ ਅਤੇ ਫੇਰ ਉਨ੍ਹਾਂ ਨੇ ਲੁੱਟ ਖੋਹ ਕੀਤੀ। ਜਲੰਧਰ ਦੇ ਲੋਹੀਆ ਖਾਸ ਕਸਬੇ ’ਚ ਕਰੀਬ 10 ਨਕਾਬਪੋਸ਼ ਹਮਲਾਵਰਾਂ ਨੇ ਇਕ ਘਰ ’ਚ ਦਾਖਲ ਹੋ ਕੇ ਪਤੀ-ਪਤਨੀ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਔਰਤ ਦੇ ਕੰਨਾਂ ’ਚੋਂ ਸੋਨੇ […]
By : Editor Editor
ਜਲੰਧਰ, 16 ਨਵੰਬਰ, ਨਿਰਮਲ : ਜਲੰਧਰ ਦੇ ਲੋਹੀਆਂ ਖਾਸ ਵਿਚ ਲੁਟੇਰਿਆਂ ਨੇ ਪਹਿਲਾਂ ਪਰਵਾਰ ਨਾਲ ਕੁੱਟਮਾਰ ਕੀਤੀ ਅਤੇ ਫੇਰ ਉਨ੍ਹਾਂ ਨੇ ਲੁੱਟ ਖੋਹ ਕੀਤੀ। ਜਲੰਧਰ ਦੇ ਲੋਹੀਆ ਖਾਸ ਕਸਬੇ ’ਚ ਕਰੀਬ 10 ਨਕਾਬਪੋਸ਼ ਹਮਲਾਵਰਾਂ ਨੇ ਇਕ ਘਰ ’ਚ ਦਾਖਲ ਹੋ ਕੇ ਪਤੀ-ਪਤਨੀ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਫਰਾਰ ਹੋ ਗਏ। ਘਟਨਾ ਬੀਤੀ ਦੇਰ ਰਾਤ ਵਾਪਰੀ। ਘਟਨਾ ਤੋਂ ਬਾਅਦ ਪੀੜਤ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਲੋਹੀਆਂ ਖਾਸ ਦੀ ਪੁਲਸ ਨੂੰ ਕੀਤੀ। ਪੁਲਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਪਿੰਡ ਨਾਹਲ ਨੇੜੇ ਵਾਪਰੀ। ਘਟਨਾ ਸਮੇਂ ਘਰ ’ਚ ਪਤੀ-ਪਤਨੀ, ਮਾਂ-ਧੀ ਮੌਜੂਦ ਸਨ। ਘਟਨਾ ਤੋਂ ਬਾਅਦ ਜ਼ਖਮੀ ਹੋਏ ਪਤੀ-ਪਤਨੀ ਨੂੰ ਇਲਾਕਾ ਨਿਵਾਸੀਆਂ ਨੇ ਤੁਰੰਤ ਲੋਹੀਆਂ ਖਾਸ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਇਨ੍ਹਾਂ ਦੀ ਪਛਾਣ ਰਾਜਦੀਪ ਸਿੰਘ ਖਹਿਰਾ ਅਤੇ ਉਸ ਦੀ ਪਤਨੀ ਤਜਿੰਦਰ ਕੌਰ ਵਜੋਂ ਹੋਈ ਹੈ। ਘਟਨਾ ਦੇ ਸਮੇਂ ਉਹ ਕਮਰੇ ’ਚ ਸੌਂ ਰਿਹਾ ਸੀ। ਜਦੋਂਕਿ ਮਾਂ ਕੁਲਵਿੰਦਰ ਕੌਰ ਅਤੇ ਮੇਰੀ ਲੜਕੀ ਦੂਜੇ ਕਮਰੇ ਵਿੱਚ ਸੁੱਤੇ ਹੋਏ ਸਨ। ਖਹਿਰਾ ਨੇ ਦੱਸਿਆ ਕਿ ਅਚਾਨਕ ਅੱਧੀ ਰਾਤ ਨੂੰ ਘਰ ਦੇ ਵਰਾਂਡੇ ਵਿੱਚੋਂ ਖੜਕ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਮਾਤਾ ਕੁਲਵਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ 10 ਨਕਾਬਪੋਸ਼ ਲੁਟੇਰੇ ਅੰਦਰ ਸਨ। ਸਾਰਿਆਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਖਹਿਰਾ ਦਾ ਦਰਵਾਜ਼ਾ ਖੜਕਾਇਆ। ਜਦੋਂ ਪੀੜਤ ਬਾਹਰ ਆਇਆ ਤਾਂ ਮੁਲਜ਼ਮਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਪਤਨੀ ਵੱਲੋਂ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ।