ਕੈਨੇਡਾ ’ਚ ਦੋ ਸਕੀਆਂ ਪੰਜਾਬਣ ਭੈਣਾਂ, ਮਾਂ ਸਣੇ ਧੋਖਾਧੜੀ ਕੇਸ ’ਚ ਫਸੀਆਂ
ਇਕਾਲਿਊਟ (ਨੂਨਾਵਤ), 26 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਦੋ ਜੁੜਵਾ ਪੰਜਾਬਣ ਭੈਣਾਂ ਅਤੇ ਗੋਦ ਲੈਣ ਵਾਲੀ ਉਨ੍ਹਾਂ ਦੀ ਮਾਂ ’ਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਅਮੀਰਾ ਗਿੱਲ, ਨਾਦੀਆ ਗਿੱਲ ਨਾਂ ਦੀਆਂ ਦੋਵੇਂ ਸਕੀਆਂ ਭੈਣਾਂ ਅਤੇ ਇਨ੍ਹਾਂ ਦੀ ਮਾਂ ਕਰੀਮਾ ਮਾਂਜੀ ’ਤੇ ਕਾਲਜ ਸਕਾਰਲਰਸ਼ਿਪ ਅਤੇ ਗ੍ਰਾਂਟਾਂ ਲੈਣ […]
By : Hamdard Tv Admin
ਇਕਾਲਿਊਟ (ਨੂਨਾਵਤ), 26 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਦੋ ਜੁੜਵਾ ਪੰਜਾਬਣ ਭੈਣਾਂ ਅਤੇ ਗੋਦ ਲੈਣ ਵਾਲੀ ਉਨ੍ਹਾਂ ਦੀ ਮਾਂ ’ਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ।
ਅਮੀਰਾ ਗਿੱਲ, ਨਾਦੀਆ ਗਿੱਲ ਨਾਂ ਦੀਆਂ ਦੋਵੇਂ ਸਕੀਆਂ ਭੈਣਾਂ ਅਤੇ ਇਨ੍ਹਾਂ ਦੀ ਮਾਂ ਕਰੀਮਾ ਮਾਂਜੀ ’ਤੇ ਕਾਲਜ ਸਕਾਰਲਰਸ਼ਿਪ ਅਤੇ ਗ੍ਰਾਂਟਾਂ ਲੈਣ ਲਈ ਧੋਖਾਧੜੀ ਕਰਨ ਦੇ ਦੋਸ਼ ਆਇਦ ਕਰ ਦਿੱਤੇ ਗਏ ਅਤੇ ਹੁਣ ਇਨ੍ਹਾਂ ਨੂੰ 30 ਅਕਤਬੂਰ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਮਾਮਲਾ ਨੂਨਾਵਤ ਟੈਰੀਟਰੀਜ਼ ਵਿੱਚ ਪੈਂਦੇ ਕੈਨੇਡਾ ਦੇ ਇਕਾਲਿਊਟ ਸ਼ਹਿਰ ਨਾਲ ਸਬੰਧਤ ਹੈ। ਇਕਾਲਿਊਟ ਆਰਸੀਐਮਪੀ ਨੇ ਉਨਟਾਰੀਓ ਦੇ ਕਿੰਗਸਟਨ ਨਾਲ ਸਬੰਧਤ ਦੋ ਸਕੀਆਂ ਭੈਣਾਂ ਅਤੇ ਇਨ੍ਹਾਂ ਨੂੰ ਗੋਦ ਲੈਣ ਵਾਲੀ ਮਾਂ ਵਿਰੁੱਧ ‘ਨੂਨਾਵਤ ਤੁਨਗਾਵਿਕ ਇਨਕਾਰਪੋਰੇਸ਼ਨ’ (ਐਨਟੀਆਈ) ਲਾਭਪਾਤਰੀ ਸੂਚੀ ਵਿੱਚ ਧੋਖਾਧੜੀ ਨਾਲ ਦਾਖਲੇ ਦੀ ਸ਼ਿਕਾਇਤ ਦੇ ਸਬੰਧ ਵਿੱਚ ਦੋਸ਼ ਆਇਦ ਕੀਤੇ ਹਨ।
ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਵਿੱਚ ਇਸ ਮਾਮਲੇ ’ਚ ਇੱਕ ਪੜਤਾਲ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਆਨਲਾਈਨ ਬਿਜ਼ਨਸ ਚਲਾਉਣ ਵਾਲੀਆਂ ਦੋ ਸਕੀਆਂ ਭੈਣਾਂ ਨਾਦੀਆ ਗਿੱਲ ਅਤੇ ਅਮੀਰਾ ਗਿੱਲ ਨੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਧੋਖਾਧੜੀ ਕੀਤੀ ਹੈ।
ਇਨ੍ਹਾਂ ਦੋਵਾਂ ਭੈਣਾਂ ਨੇ ਕਾਗਜ਼ੀ ਪ੍ਰਕਿਰਿਆ ਵਿੱਚ ਆਪਣੇ ਆਪ ਨੂੰ ਪਹਿਲਾਂ ਇਨਿਊਟ ਕਬੀਲੇ ਨਾਲ ਸਬੰਧਤ ਮਹਿਲਾ ਕਿੱਟੀ ਨੋਹ ਦੀਆਂ ਧੀਆਂ ਦੱਸਿਆ। ਨਾਲ ਹੀ ਦਿਖਾਇਆ ਕਿ ਹੁਣ ਉਨ੍ਹਾਂ ਨੂੰ ਕਰਿਮਾ ਮਾਂਜੀ ਨਾਂ ਦੀ ਔਰਤ ਨੇ ਗੋਦ ਲੈ ਲਿਆ ਹੈ।
ਉਨ੍ਹਾਂ ਨੇ ਇਹ ਝੂਠ ਤਾਂ ਬੋਲਿਆ ਤਾਂ ਜੋ ਉਹ ਕਾਲਜ ਦੀ ਸਕਾਲਰਸ਼ਿਪ ਹਾਸਲ ਕਰ ਸਕਣ ਤੇ ਨਾਲ ਹੀ ਆਪਣੇ ਆਨਲਾਈਨ ਬਿਜ਼ਨਸ ਲਈ ਗ੍ਰਾਂਟਾਂ ਹਾਸਲ ਕਰ ਸਕਣ।