Begin typing your search above and press return to search.
ਕੈਨੇਡਾ ’ਚ ਪੰਜਾਬੀ ਕਾਰੋਬਾਰੀਆਂ ਦੀ ਜਾਨ ਮੁੱਠੀ ਵਿਚ ਆਈ
ਬਰੈਂਪਟਨ , 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਸੂਬੇ ਤੋਂ ਸ਼ੁਰੂ ਹੋਈ ਜਬਰੀ ਵਸੂਲੀ ਦੀ ਅੱਗ ਉਨਟਾਰੀਓ ਤੱਕ ਪੁੱਜ ਚੁੱਕੀ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੜਤਾਲ ਲਈ ਸਪੈਸ਼ਲ ਟਾਸਕ ਫੋਰਸ ਗਠਤ ਕੀਤੀ ਗਈ ਹੈ। ਜ਼ਿਆਦਾਤਰ ਮਾਮਲਿਆਂ ਵਿਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਮੁਤਾਬਕ ਕਾਰੋਬਾਰੀਆਂ ਤੋਂ […]
By : Editor Editor
ਬਰੈਂਪਟਨ , 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਸੂਬੇ ਤੋਂ ਸ਼ੁਰੂ ਹੋਈ ਜਬਰੀ ਵਸੂਲੀ ਦੀ ਅੱਗ ਉਨਟਾਰੀਓ ਤੱਕ ਪੁੱਜ ਚੁੱਕੀ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੜਤਾਲ ਲਈ ਸਪੈਸ਼ਲ ਟਾਸਕ ਫੋਰਸ ਗਠਤ ਕੀਤੀ ਗਈ ਹੈ। ਜ਼ਿਆਦਾਤਰ ਮਾਮਲਿਆਂ ਵਿਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਮੁਤਾਬਕ ਕਾਰੋਬਾਰੀਆਂ ਤੋਂ ਰਕਮ ਦੀ ਮੰਗ ਸੋਸ਼ਲ ਮੀਡੀਆ ਰਾਹੀਂ ਕੀਤੀ ਜਾਂਦੀ ਹੈ ਅਤੇ ਅਜਿਹਾ ਨਾ ਕਰਨ ’ਤੇ ਕਈ ਕਿਸਮ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਹਨ। ਇਸ ਵੇਲੇ ਪੁਲਿਸ 9 ਮਾਮਲਿਆਂ ਦੀ ਪੜਤਾਲ ਕਰ ਰਹੀ ਹੈ। ਉਨਟਾਰੀਓ ਵਿਚ ਜਬਰੀ ਵਸੂਲੀ ਮਸਲੇ ਤੋਂ ਪਰਦਾ ਉਸ ਵੇਲੇ ਉਠਿਆ ਜਦੋਂ 9 ਦਸੰਬਰ ਨੂੰ ਪੀਲ ਰੀਜਨਲ ਪੁਲਿਸ ਨੇ ਐਬਟਸਫੋਰਡ, ਬੀ.ਸੀ. ਦੇ 23 ਸਾਲਾ ਤਨਮਨਜੋਤ ਗਿੱਲ ਨੂੰ ਗ੍ਰਿਫ਼ਤਾਰ ਕੀਤਾ। ਤਨਮਨਜੋਤ ਗਿੱਲ ’ਤੇ ਬਰੈਂਪਟਨ ਦੇ ਰਦਰਫੋਰਡ ਰੋਡ ਸਾਊਥ ਅਤੇ ਕਲਾਰਕ ਬੁਲੇਵਾਰਡ ਨੇੜੇ ਇਕ ਕਾਰੋਬਾਰੀ ’ਤੇ ਗੋਲੀਆਂ ਚਲਾਉਣ ਦੇ ਦੋਸ਼ ਲੱਗੇ।
ਬੀ.ਸੀ. ਤੋਂ ਸ਼ੁਰੂ ਹੋਈ ‘ਜਬਰੀ ਵਸੂਲੀ’ ਦੀ ਅੱਗ ਉਨਟਾਰੀਓ ਤੱਕ ਪੁੱਜੀ
ਪੁਲਿਸ ਦੂਜੇ ਸ਼ੱਕੀ ਦੀ ਭਾਲ ਵੀ ਕਰ ਰਹੀ ਹੈ ਅਤੇ ਉਸ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਹਦਾਇਤ ਦਿਤੀ ਗਈ ਹੈ ਕਿ ਸ਼ੱਕੀ ਦੇ ਨੇੜੇ ਜਾਣ ਦਾ ਯਤਨ ਨਾ ਕੀਤਾ ਜਾਵੇ ਜੋ ਹਥਿਆਰਬੰਦ ਹੋ ਸਕਦਾ ਹੈ। ਪੀਲ ਪੁਲਿਸ ਵੱਲੋਂ ਗਠਤ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਅਤੇ ਸ਼ੱਕੀਆਂ ਨੂੰ ਕਾਬੂ ਕਰਨ ਲਈ ਹੋਰਨਾਂ ਸੁਰੱਖਿਆ ਏਜੰਸੀਆਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਪੀਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਕਿਹਾ ਕਿ ਸਾਡੇ ਕਮਿਊਨਿਟੀ ਮੈਂਬਰਾਂ ਵਿਚ ਡੂੰਘੀਆਂ ਸੁਰੱਖਿਆ ਚਿੰਤਾਵਾਂ ਪੈਦਾ ਹੋ ਰਹੀਆਂ ਹਨ ਪਰ ਅਸੀਂ ਇਹ ਸਭ ਬਰਦਾਸ਼ਤ ਨਹੀਂ ਕਰਾਂਗੇ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਹਰ ਹੀਲਾ-ਵਸੀਲਾ ਵਰਤਿਆ ਜਾਵੇਗਾ।
Next Story