ਪਿਓ ਬਣਿਆ ਸ਼ੈਤਾਨ, ਗੁੱਸੇ ਵਿੱਚ ਦੋਵੇਂ ਧੀਆਂ ਨੂੰ ਨਹਿਰ ਵਿੱਚ ਸੁੱਟਿਆ, ਜਾਣੋ ਪੂਰਾ ਮਾਮਲਾ
ਪਾਕਿਸਤਾਨ,26 ਮਈ, ਪਰਦੀਪ ਸਿੰਘ: ਪਾਕਿਸਤਾਨ ਤੋਂ ਇਕ ਖੌਫ਼ਨਾਕ ਖ਼ਬਰ ਸਾਹਮਣੇ ਆਈ ਹੈ। ਇਕ ਪਿਤਾ ਨੇ ਆਪਣੀ ਦੋਵੇਂ ਧੀਆਂ ਨੂੰ ਗੁੱਸੇ ਵਿੱਚ ਆ ਕੇ ਨਹਿਰ ਵਿੱਚ ਸੁੱਟ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਇੱਕ ਵਿਅਕਤੀ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਆਪਣੀਆਂ ਦੋ ਬੇਟੀਆਂ ਨੂੰ ਚੇਚਾਵਤਾਨੀ 'ਚ ਨਹਿਰ […]
By : Editor Editor
ਪਾਕਿਸਤਾਨ,26 ਮਈ, ਪਰਦੀਪ ਸਿੰਘ: ਪਾਕਿਸਤਾਨ ਤੋਂ ਇਕ ਖੌਫ਼ਨਾਕ ਖ਼ਬਰ ਸਾਹਮਣੇ ਆਈ ਹੈ। ਇਕ ਪਿਤਾ ਨੇ ਆਪਣੀ ਦੋਵੇਂ ਧੀਆਂ ਨੂੰ ਗੁੱਸੇ ਵਿੱਚ ਆ ਕੇ ਨਹਿਰ ਵਿੱਚ ਸੁੱਟ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਇੱਕ ਵਿਅਕਤੀ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਆਪਣੀਆਂ ਦੋ ਬੇਟੀਆਂ ਨੂੰ ਚੇਚਾਵਤਾਨੀ 'ਚ ਨਹਿਰ 'ਚ ਸੁੱਟ ਦਿੱਤਾ।
ਵਿਅਕਤੀ ਦਾ ਨਾਂ ਫਹੀਮ ਜਾਵੇਦ ਦੱਸਿਆ ਜਾ ਰਿਹਾ ਹੈ, ਉਸ ਨੇ ਆਪਣੀਆਂ 8 ਅਤੇ 10 ਸਾਲ ਦੀਆਂ ਦੋਵੇਂ ਬੇਟੀਆਂ ਨੂੰ ਨਹਿਰ 'ਚ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਆਪਣੀ ਪਤਨੀ ਨਾਲ ਕੁਝ ਖਰਚਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
ਬਚਾਅ ਕਰਮਚਾਰੀਆਂ ਨੇ ਇਕ ਧੀ ਨੂੰ ਇਸ ਤਰ੍ਹਾਂ ਕੱਢਿਆ ਬਾਹਰ
ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਗੁੱਸੇ 'ਚ ਆ ਕੇ ਆਪਣੀਆਂ ਬੇਟੀਆਂ ਨੂੰ ਨਹਿਰ 'ਚ ਸੁੱਟ ਦਿੱਤਾ। ਜਿੱਥੇ ਬਚਾਅ ਕਰਮਚਾਰੀਆਂ ਨੇ 8 ਸਾਲ ਦੀ ਬੱਚੀ ਨੂੰ ਬਚਾ ਲਿਆ, ਉੱਥੇ ਹੀ ਉਨ੍ਹਾਂ ਦੀ ਦੂਜੀ 10 ਸਾਲ ਦੀ ਬੱਚੀ ਦੀ ਡੂੰਘੇ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ।ਪੁਲਿਸ ਨੇ ਦੱਸਿਆ ਕਿ ਦੋਸ਼ੀ ਫਹੀਮ ਜਾਵੇਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਥਾਣਾ ਸਦਰ 'ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮੁਲਜ਼ਮ ਕੱਲਰ ਕਹਿਰ ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁਲਜ਼ਮ ਦੀ ਪਤਨੀ ਨੇ ਪਹਿਲਾਂ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਗੁਜ਼ਾਰਾ ਭੱਤੇ ਦੀ ਮੰਗ ਕੀਤੀ ਸੀ।
ਪਹਿਲਾਂ ਵੀ ਸਾਹਮਣੇ ਆਏ ਅਜਿਹੇ ਮਾਮਲੇ
ਪੀਟੀਆਈ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਅਜਿਹੀਆਂ ਭਿਆਨਕ ਘਟਨਾਵਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਲੋਕ ਮਾਮੂਲੀ ਝਗੜੇ ਜਾਂ ਆਰਥਿਕ ਸਮੱਸਿਆਵਾਂ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੰਦੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ 3 ਮਈ ਨੂੰ ਫੈਸਲਾਬਾਦ ਵਿੱਚ ਇੱਕ ਵਿਅਕਤੀ ਨੇ ਆਰਥਿਕ ਤੰਗੀ ਕਾਰਨ ਆਪਣੀਆਂ ਦੋ ਪਤਨੀਆਂ ਅਤੇ ਚਾਰ ਬੱਚਿਆਂ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ ਸੀ।
ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਘਟਨਾ ਫੈਸਲਾਬਾਦ ਦੀ ਗੁਲਸ਼ਨ-ਏ-ਮਦੀਨਾ ਕਾਲੋਨੀ ਵਿੱਚ ਵਾਪਰੀ, ਪੁਲਿਸ ਰਿਪੋਰਟ ਮੁਤਾਬਕ 50 ਸਾਲਾ ਕਾਜ਼ਿਮ ਜਵਾਦ ਨੇ ਪਹਿਲਾਂ ਆਪਣੀਆਂ ਪਤਨੀਆਂ ਨੂੰ ਗੋਲੀ ਮਾਰ ਦਿੱਤੀ। ਫਿਰ ਉਸਨੇ ਆਪਣੀ ਤੇ ਚਾਰ ਬੱਚਿਆਂ, ਜਿਨ੍ਹਾਂ ਵਿੱਚ ਤਿੰਨ ਲੜਕੀਆਂ ਅਤੇ ਇੱਕ ਲੜਕਾ ਵੀ ਸ਼ਾਮਲ ਸੀ, ਨੂੰ ਮਾਰਿਆ।
ਇਹ ਵੀ ਪੜ੍ਹੋ:1 ਜੂਨ ਨੂੰ ਛੁੱਟੀ ਦਾ ਐਲਾਨ, ਸ਼ਰਾਬ ਦੇ ਠੇਕੇ ਵੀ ਰਹਿਣਗੇ ਬੰਦ, 70 ਫੀਸਦੀ ਵੋਟਿੰਗ ਦਾ ਟੀਚਾ